ਸਾਬਕਾ ਫਾਈਨਾਂਸ ਮਨਿਸਟਰ ਮਨਪ੍ਰੀਤ ਬਾਦਲ ਹੁਣ ਵਿਜੀਲੈਂਸ ਵਿਭਾਗ ਦੀ ਰਡਾਰ ‘ਤੇ ਆ ਗਏ ਹਨ। ਉਨ੍ਹਾਂ ਨੂੰ ਵਿਜੀਲੈਂਸ ਨੇ ਨੋਟਿਸ ਭੇਜਿਆ ਹੈ ਤੇ ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਖਾਸ ਗੱਲ ਇਹ ਹੈ ਕਿ ਭਾਜਪਾ ਜੁਆਇਨ ਕਰ ਚੁੱਕੇ ਮਨਪ੍ਰੀਤ ਬਾਦਲ ਖਿਲਾਫ ਵਿਜੀਲੈਂਸ ਦੀ ਇਹ ਕਾਰਵਾਈ ਭਾਜਪਾ ਦੇ ਹੀ ਸਾਬਕਾ ਵਿਧਾਇਕ ਦੀ ਸ਼ਿਕਾਇਤ ‘ਤੇ ਹੀ ਕੀਤੀ ਗਈ ਹੈ।
ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਮਨਪ੍ਰੀਤ ਬਾਦਲ ਖਿਲਾਫ ਸ਼ਿਕਾਇਤ ਦਿੱਤੀ ਸੀ। ਇਹ ਮਾਮਲਾ ਬਠਿੰਡਾ ਦੀ ਜਾਇਦਾਦ ਨਾਲ ਸਬੰਧਤ ਹੈ। ਜਿਸ ਤੋਂ ਬਾਅਦ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਸੋਮਵਾਰ ਨੂੰ ਪੂਰੇ ਦਸਤਾਵੇਜ਼ਾਂ ਸਮੇਤ ਪੇਸ਼ ਹੋਣ ਲਈ ਕਿਹਾ ਹੈ। ਉਸ ‘ਤੇ ਪੁੱਡਾ ਦੀ ਜਾਇਦਾਦ ਘੱਟ ਰੇਟ ‘ਤੇ ਵੇਚਣ ਦਾ ਦੋਸ਼ ਸੀ। ਇਹ ਕੋਈ ਪਹਿਲੀ ਸ਼ਿਕਾਇਤ ਨਹੀਂ ਹੈ, ਜਿਸ ਵਿੱਚ ਸਿੰਗਲਾ ਵੱਲੋਂ ਮਨਪ੍ਰੀਤ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਸਿੰਗਲਾ ਨੇ ਕਿਹਾ ਸੀ ਕਿ ਜੇ ਵਿਜੀਲੈਂਸ ਵਿਭਾਗ ਉਨ੍ਹਾਂ ਨੂੰ ਬੁਲਾਵੇਗਾ ਤਾਂ ਉਹ ਪੂਰੇ ਤੱਥਾਂ ਸਮੇਤ ਜਾਣਗੇ। ਉਨ੍ਹਾਂ ਕਿਹਾ ਕਿ ਇਸ ਟੈਂਡਰ ਘੁਟਾਲੇ ਵਿੱਚ ਸਰਕਾਰੀ ਖਜ਼ਾਨੇ ਵਿੱਚੋਂ ਕਰੋੜਾਂ ਰੁਪਏ ਦੀ ਲੁੱਟ ਕੀਤੀ ਗਈ ਹੈ। ਇੰਨਾ ਗਬਨ ਕਰਨ ਵਾਲੇ ਲੀਡਰਾਂ ਨੂੰ ਬੇਨਕਾਬ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਅਮਰੂਦਾਂ ਦੇ ਬਹੁ-ਕਰੋੜੀ ਘਪਲੇ ਮਾਮਲੇ ‘ਚ ਐਕਸ਼ਨ, ਸੇਵਾਮੁਕਤ PCS ਅਧਿਕਾਰੀ ਜਗਦੀਸ਼ ਜੌਹਲ ਗ੍ਰਿਫ਼ਤਾਰ
ਇੱਕ ਸਵਾਲ ਦੇ ਜਵਾਬ ਵਿੱਚ ਸਰੂਪ ਸਿੰਗਲਾ ਨੇ ਕਿਹਾ ਸੀ ਕਿ ਜੇ ਵਿਜੀਲੈਂਸ ਵਿਭਾਗ ਨੇ ਮਨਪ੍ਰੀਤ ਬਾਦਲ ਅਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਤਾਂ ਉਹ ਰੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਅਦਾਲਤ ਦਾ ਸਹਾਰਾ ਲੈਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: