ਪੰਜਾਬ ਦੀ ਨਿੱਜੀ ਯੂਨੀਵਰਸਿਟੀ ਦੀ ਤਾਰੀਫ ਕਰਕੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਬੁਰੀ ਤਰ੍ਹਾਂ ਫਸ ਗਏ ਹਨ। ਐਡ ਰੈਗੂਲੇਟਰ ਐਡਵਰਟਾਈਜਿੰਗ ਸਟੈਂਡਰਡਜ਼ ਕੌਂਸਲ ਆਫ ਇੰਡੀਆ (ਏਐਸਸੀਆਈ) ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਹੈ।
ਜਿਵੇਂ ਹੀ ਇਹ ਪੋਸਟ ਵਾਇਰਲ ਹੋਈ ਤਾਂ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਟਰੋਲ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਏਐਸਸੀਆਈ ਦੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਉਨ੍ਹਾਂ ਨੂੰ ਛੇਤੀ ਹੀ ਨੋਟਿਸ ਭੇਜਿਆ ਜਾ ਸਕਦਾ ਹੈ। ਏਐਸਸੀਆਈ ਦੀਆਂ ਹਿਦਾਇਤਾਂ ਦੇ ਮੁਤਾਬਕ ਪੋਸਟ ਵਿੱਚ ਕੋਈ ਡਿਸਕਲੇਮਰ ਨਹੀਂ ਹੈ ਮਤਲਬ ਵਿਰਾਟ ਨੇ ਪੋਸਟ ਵਿੱਚ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਇੱਕ ਪੇਡ ਪਰਮੋਸ਼ਨ ਹੈ।
ਐਡ ਰੈਗੂਲੇਟਰ ਐਡਵਰਟਾਈਜਿੰਗ ਸਟੈਂਡਰਡਜ਼ ਕੌਂਸਲ ਆਫ ਇੰਡੀਆ (ਏਐਸਸੀਆਈ) ਨੇ ਬੁੱਧਵਾਰ ਨੂੰ ਕਿਹਾ ਕਿ ਉਹ ਸੋਸ਼ਲ ਮੀਡੀਆ ‘ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਤਾਰੀਫ ਕਰਨ ‘ਤੇ ਚਿੱਠੀ ਲਿਖੇਗੀ।
ਦੱਸਣਯੋਗ ਹੈ ਕਿ ਵਿਰਾਟ ਨੇ ਇੱਕ ਸੋਸ਼ਲ਼ ਮੀਡੀਆ ‘ਤੇ ਇੱਕ ਪੋਸਟ ਵਿੱਚ ਲਿਖਿਆ ਸੀ ਕਿ ‘ਕੀ ਰਿਕਾਰਡ ਹੈ! 10 ਪ੍ਰਤੀਸ਼ਤ ਭਾਰਤੀ ਓਲੰਪੀਅਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਹਨ। ਮੈਨੂੰ ਉਮੀਦ ਹੈ ਕਿ ਐਲਪੀਯੂ ਆਪਣੇ ਵਿਦਿਆਰਥੀਆਂ ਨੂੰ ਭਾਰਤੀ ਕ੍ਰਿਕਟ ਟੀਮ ਵਿਚ ਵ ਜ਼ਰੂਰ ਭੇਜੇਗਾ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦੇ ਦੋਗਲੇ ਰਵੱਈਏ ‘ਤੇ ਸੀਤਾਰਾਮ ਯੇਚੁਰੀ ਨੇ ਚੁੱਕੇ ਸਵਾਲ- ਵਪਾਰੀਆਂ ਲਈ ਪੈਸਾ ਹੈ ਕਿਸਾਨਾਂ ਲਈ ਨਹੀਂ?
ਉਨ੍ਹਾਂ ਅੱਗੇ ਕੈਪਸ਼ਨ ਦਿੱਤਾ ਕਿ ਭਾਰਤ ਨੂੰ 10 ਹੋਰ ਐਲਪੀਯੂ ਦੀ ਲੋੜ ਹੈ। ਐਲਪੀਯੂਪੀ ਦੇ 11 ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਜੋ 2021 ਟੋਕਿਓ ਓਲੰਪਿਕ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਹਨ। ਸੱਚਮੁੱਚ, ਇਹ ਇਕ ਵੱਡੀ ਪ੍ਰਾਪਤੀ ਹੈ।