ਯੂਕਰੇਨ ਨਾਲ ਯੁੱਧ ਦੇ ਅਸਰ ਦੇ ਚੱਲਦਿਆਂ ਪੱਛਮੀ ਦੇਸ਼ਾਂ ਦੇ ਆਰਥਿਕ ਪ੍ਰਤੀਬੰਧ ਕਾਰਨ ਰੂਸ ਭਾਰਤ ਨੂੰ ਸਸਤਾ ਤੇਲ ਵੇਚ ਰਿਹਾ ਹੈ। ਭਾਰਤ ਕੁੱਲ ਆਯਾਤ ਦਾ 80 ਫੀਸਦੀ ਤੋਂ ਵੱਧ ਤੇਲ ਦਰਾਮਦ ਕਰਦਾ ਹੈ। ਰੂਸ ਤੋਂ ਰਿਆਇਤ ‘ਤੇ ਮਿਲ ਰਹੇ ਤੇਲ ਦੇ ਚੱਲਦਿਆਂ ਭਾਰਤ ਫਿਲਹਾਲ ਰੂਸ ਤੋਂ ਵੱਧ ਸੌਦਾ ਕਰ ਰਿਹਾ ਹੈ। ਯੁੱਧ ਤੋਂ ਪਹਿਲਾਂ ਭਾਰਤ ਇਰਾਕ ਤੋਂ ਭਾਰੀ ਮਾਤਰਾ ਵਿਚ ਤੇਲ ਖਰੀਦਦਾ ਸੀ। ਰੂਸ ਦੇ ਤੇਲ ਦੇ ਬਾਜ਼ਾਰ ਵਿਚ ਆਉਣ ਨਾਲ ਵੱਡਾ ਝਟਕਾ ਲੱਗਾ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਹੈ। ਅਜਿਹੇ ਵਿਚ ਸਸਤੇ ਤੇਲ ਨਾਲ ਨਿਪਟਣ ਲਈ ਇਰਾਕ ਨੇ ਵੀ ਭਾਰਤ ਨੂੰ ਸਸਤੀ ਕੀਮਤ ‘ਤੇ ਤੇਲ ਵੇਚਣ ਦਾ ਫੈਸਲਾ ਕੀਤਾ ਹੈ।
ਰੂਸ ਤੋਂ ਭਾਰਤ ਦੇ ਕੱਚੇ ਮਾਲ ਦੀ ਦਰਾਮਦ ਮਾਰਚ ਵਿਚ ਵਧ ਕੇ 16.4 ਲੱਖ ਬੈਰਲ ਪ੍ਰਤੀਦਿਨ ਦੀ ਨਵੀਂ ਉਚਾਈ ‘ਤੇ ਪਹੁੰਚ ਗਈ। ਇਸ ਤਰ੍ਹਾਂ ਰੂਸ ਨਾਲ ਭਾਰਤ ਦਾ ਤੇਲ ਆਯਾਤ ਇਰਾਕ ਦੀ ਤੁਲਨਾ ਵਿਚ ਦੁੱਗਣਾ ਹੋ ਗਿਆ ਹੈ। ਰੂਸ ਲਗਾਤਾਰ ਛੇਵੇਂ ਮਹੀਨੇ ਭਾਰਤ ਦਾ ਸਭ ਤੋਂ ਵੱਡਾ ਕੱਚਾ ਤੇਲ ਸਪਲਾਈ ਕਰਨ ਵਾਲਾ ਬਣਿਆ ਹੋਇਆ ਹੈ। ਭਾਰਤ ਦੇ ਕੱਚੇ ਤੇਲ ਦੇ ਆਯਾਤ ਵਿਚ ਰੂਸ ਦਾ ਹਿੱਸਾ ਇਕ-ਤਿਹਾਈ ਤੋਂ ਵੱਧ ਹੈ।
ਇਹ ਵੀ ਪੜ੍ਹੋ : ਫਿਲਮ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ, ਸੰਜੇ ਦੱਤ ਹੋਏ ਜ਼ਖਮੀ, ਰੋਕਣੀ ਪਈ ਸ਼ੂਟਿੰਗ
ਕੱਚੇ ਤੇਲ ਨੂੰ ਰਿਫਾਈਨਰੀ ਇਕਾਈਆਂ ਵਿਚ ਪੈਟਰੋਲ ਤੇ ਡੀਜ਼ਲ ਵਿਚ ਬਦਲਿਆ ਜਾਂਦਾ ਹੈ। ਰਿਫਾਈਨਰੀ ਕੰਪਨੀਆਂ ਹੋਰ ਗ੍ਰੇਡ ਦੀ ਤੁਲਨਾ ਵਿਚ ਰਿਆਇਤੀ ਕੀਮਤ ‘ਤੇ ਉਪਲਬਧ ਰੂਸੀ ਤੇਲ ਖਰੀਦ ਕਰ ਰਹੀ ਹੈ। ਫਰਵਰੀ 2022 ਵਿਚ ਰੂਸ-ਯੂਕਰੇਨ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦੇ ਕੱਚੇ ਤੇਲ ਦੇ ਆਯਾਤ ਵਿਚ ਰੂਸ ਦੀ ਬਾਜ਼ਾਰ ਹਿੱਸੇਦਾਰੀ ਇਕ ਫੀਸਦੀ ਤੋਂ ਵੀ ਘੱਟ ਸੀ। ਮਾਰਚ ਵਿਚ ਰੂਸ ਤੋਂ ਭਾਰਤ ਦਾ ਕੱਚੇ ਤੇਲ ਦਾ ਆਯਾਤ ਵਧ ਕੇ 16.4 ਲੱਖ ਬੈਰਲ ਪ੍ਰਤੀਦਿਨ ਹੋ ਗਿਆ। ਭਾਰਤ ਦੇ ਦਰਾਮਦ ਵਿਚ ਰੂਸ ਦੀ ਹਿੱਸੇਦਾਰੀ 34 ਫੀਸਦੀ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ :