ਕਾਊਂਟਰ ਇੰਟੈਲੀਜੈਂਸ ਅਤੇ ਬੀਐਸਐਫ ਨੇ ਤਿਉਹਾਰਾਂ ਦੇ ਦਿਨਾਂ ਦੌਰਾਨ ਪੰਜਾਬ ਨੂੰ ਦਹਿਲਾਉਣ ਲਈ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਭੇਜੇ ਗਏ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤੀ ਹੈ। ਇਸ ਵਿੱਚ 22 ਵਿਦੇਸ਼ੀ ਪਿਸਤੌਲਾਂ, 44 ਮੈਗਜ਼ੀਨ, 100 ਕਾਰਤੂਸ (9 ਮਿਲੀਮੀਟਰ) ਇੱਕ ਕਿਲੋ ਹੈਰੋਇਨ, 72 ਗ੍ਰਾਮ ਅਫੀਮ ਸ਼ਾਮਲ ਹਨ।
ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਸੁਖਮਿੰਦਰ ਸਿੰਘ ਮਾਨ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਮੰਗਲਵਾਰ ਨੂੰ ਹੀ ਅਲਰਟ ਕਰ ਦਿੱਤਾ ਸੀ। ਜਿਸ ਦੌਰਾਨ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਪਤਾ ਲੱਗਾ ਕਿ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਡਰੋਨ ਰਾਹੀਂ ਭਾਰਤ ਭੇਜੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
ਆਹ ਏ ਉਹ ਸਿੰਗਰ ਜਿਹਦੇ ਰੌਲੇ ਹਾਈਕੋਰਟ ਤੱਕ ਨੇ ਤੇ ਫੁਕਰਿਆਂ ਤੋਂ ਮੰਗਵਾਉਂਦਾ ਫਿਰਦੈ ਮਾਫੀਆਂ.!
ਰਾਤ ਨੂੰ ਸੈਕਟਰ ਖੇਮਕਰਨ ਦੇ ਬੀਓਪੀ ਤਿੱਬੜ ਦੇ ਕੋਲ ਇੱਕ ਪਲਾਸਟਿਕ ਦਾ ਬੈਗ ਮਿਲਿਆ। ਜਿਸ ਦੀ ਬੀਐਸਐਫ ਅਤੇ ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਤਲਾਸ਼ੀ ਲਈ। ਬੈਗ ਵਿੱਚੋਂ 9 ਐਮਐਮ ਨਿਸ਼ਾਨ ਦੀਆਂ 22 ਵਿਦੇਸ਼ੀ ਪਿਸਤੌਲਾਂ, 44 ਮੈਗਜ਼ੀਨ, 100 ਕਾਰਤੂਸ, ਇੱਕ ਕਿਲੋ ਹੈਰੋਇਨ, 72 ਗ੍ਰਾਮ ਅਫੀਮ ਬਰਾਮਦ ਹੋਈ। ਜਿਸ ਤੋਂ ਬਾਅਦ ਬੀਐਸਐਫ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : CM ਚੰਨੀ ਅੱਜ ਸ਼੍ਰੀ ਰਾਮਤੀਰਥ ‘ਚ ਹੋਣਗੇ ਨਤਮਸਤਕ, ਕਰ ਸਕਦੇ ਹਨ ਵੱਡਾ ਐਲਾਨ
ਕਾਊਂਟਰ ਇੰਟੈਲੀਜੈਂਸ ਅਧਿਕਾਰੀਆਂ ਨੂੰ ਕੁਝ ਫ਼ੋਨ ਨੰਬਰ ਮਿਲੇ ਸਨ ਜਿਨ੍ਹਾਂ ਦਾ ਪਤਾ ਲਗਾਇਆ ਗਿਆ ਸੀ। ਟਰੇਸਿੰਗ ਦੇ ਦੌਰਾਨ ਕੁਝ ਨਾਮ ਸਾਹਮਣੇ ਆਏ ਜਿਨ੍ਹਾਂ ਨੇ ਪਹਿਲਾਂ ਹੀ ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਮੰਗਵਾਏ ਸਨ। ਇਸ ਦੇ ਨਾਲ ਪਤਾ ਲੱਗਾ ਕਿ ਰਾਤ ਨੂੰ ਡਰੋਨ ਰਾਹੀਂ ਹੋਰ ਖੇਪ ਆਈ ਹੈ। ਸੂਤਰਾਂ ਮੁਤਾਬਕ ਖਾਲਿਸਤਾਨੀ ਮੂਵਮੈਂਟ ਨੂੰ ਹਵਾ ਦੇਣ ਲਈ ਪਾਕਿਸਤਾਨ ਵਿੱਚ ਇੱਕ ਵੱਡੀ ਯੋਜਨਾ ਬਣਾਈ ਗਈ ਹੈ।