ਪੰਜਾਬ ‘ਚ ਝੁਲਸਾਉਣ ਵਾਲੀ ਗਰਮੀ ਵਿਚਾਲੇ ਮੌਸਮ ਇੱਕ ਵਾਰ ਫਿਰ ਸੁਹਾਵਣਾ ਹੋ ਗਿਆ ਹੈ। ਮੈਦਾਨੀ ਇਲਾਕਿਆਂ ਵਿੱਚ ਮੀਂਹ ਤੇ ਪਹਾੜਾਂ ‘ਤੇ ਬਰਫਬਾਰੀ ਨਾਲ 2 ਦਿਨਾਂ ਵਿੱਚ ਪਾਰਾ ਕਾਫੀ ਡਿੱਗਿਆ ਹੈ। ਅਜਿਹਾ ਬਹੁਤ ਘੱਟ ਹੋਇਆ ਹੈ ਕਿ ਮਈ ਦੇ ਮਹੀਨੇ ਦੀ ਸ਼ੁਰੂਆਤ ਤੇ ਅਖੀਰ ਵੀ ਮੀਂਹ ਨਾਲ ਹੋਵੇ। ਜੀ ਹਾਂ, ਅਜਿਹਾ ਮੌਸਮ ਅਗਲੇ ਪੰਜ ਦਿਨਾਂ ਤੱਕ ਰਹਿਣ ਵਾਲਾ ਹੈ।
ਪੱਛਮੀ ਗੜਬੜੀ ਕਰਕੇ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਇਕ ਵਾਰ ਫਿਰ ਅਲਰਟ ਜਾਰੀ ਕੀਤਾ ਹੈ ਕਿ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਲੋਕਾਂ ਨੂੰ ਹੁਣ ਗਰਮੀ ਤੋਂ ਰਾਹਤ ਮਿਲੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਮਈ ਦੇ ਆਖਰੀ ਦਿਨ ਬਹੁਤ ਠੰਡੇ ਰਹਿਣਗੇ। ਜੂਨ ਦੇ ਸ਼ੁਰੂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। 2011 ਤੋਂ 2022 ਦੇ ਦਰਮਿਆਨ ਮਈ ਮਹੀਨੇ ਵਿੱਚ ਤਾਪਮਾਨ ਕਦੇ ਵੀ 43 ਡਿਗਰੀ ਤੋਂ ਵੱਧ ਨਹੀਂ ਗਿਆ।
ਇੱਕ ਪਾਸੇ ਮੌਸਮ ਬਦਲ ਗਿਆ ਹੈ। ਦੂਜੇ ਪਾਸੇ ਵੀਰਵਾਰ ਦੇਰ ਰਾਤ ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ 161 ਤੱਕ ਪਹੁੰਚ ਗਿਆ ਸੀ, ਜੋ ਸਿਹਤ ਲਈ ਬੇਹੱਦ ਹਾਨੀਕਾਰਕ ਮੰਨਿਆ ਜਾਂਦਾ ਹੈ। ਉਥੇ ਹੀ AQI ਨੂੰ ਹਾਨੀਕਾਰਕ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਡਿਵਾਈਡਰ ਟੱਪ ਦੂਜੀ ਲੇਨ ‘ਚ ਗੱਡੀ ਨਾਲ ਭਿੜੀ UP ਦੇ ਥਾਣੇਦਾਰ ਦੀ ਕਾਰ, 1 ਮੌਤ, 8 ਫੱਟੜ
ਇਸ ਦਾ ਮੁੱਖ ਕਾਰਨ ਵੱਖ-ਵੱਖ ਥਾਵਾਂ ‘ਤੇ ਕੂੜਾ ਸਾੜਨਾ ਹੈ। ਸ਼ਹਿਰ ਵਿੱਚ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਵੀ ਵਾਤਾਵਰਨ ਖ਼ਰਾਬ ਹੋ ਰਿਹਾ ਹੈ। ਵੀਰਵਾਰ ਸਵੇਰੇ ਸ਼ਹਿਰ ਦੇ ਕੁਝ ਹਿੱਸਿਆਂ ‘ਚ ਹਲਕੀ ਬਾਰਿਸ਼ ਹੋਈ, ਜਿਸ ਕਾਰਨ ਦਿਨ ਭਰ ਮੌਸਮ ਠੰਡਾ ਰਿਹਾ। ਦੁਪਹਿਰ ਬਾਅਦ ਸੂਰਜ ਨਿਕਲਿਆ ਪਰ ਗਰਮੀ ਤੋਂ ਰਾਹਤ ਮਿਲੀ।
ਵੀਡੀਓ ਲਈ ਕਲਿੱਕ ਕਰੋ -: