Meta ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਭਾਰਤੀ ਯੂਜ਼ਰਸ ਦੇ 2.29 ਕਰੋੜ ਕੰਟੈਂਟ ‘ਤੋਂ ਬਾਅਦ ਹੁਣ ਇੰਸਟੈਂਟ ਮੈਸੇਜਿੰਗ ਐਪ Whatsapp ਦੇ 37.16 ਲੱਖ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਇਹ ਜਾਣਕਾਰੀ Meta ਦੀ ਮਲਕੀਅਤ ਵਾਲੀ ਇੰਸਟੈਂਟ ਮੈਸੇਜਿੰਗ ਐਪ Whatsapp ਵੱਲੋਂ ਦਿੱਤੀ ਗਈ ਹੈ। ਦੱਸਣਯੋਗ ਗੱਲ ਇਹ ਹੈ ਕਿ ਇਹ ਅੰਕੜਾ ਅਕਤੂਬਰ ‘ਚ ਬੈਨ ਕੀਤੇ ਗਏ ਖਾਤਿਆਂ ਤੋਂ ਲਗਭਗ 60 ਫੀਸਦੀ ਜ਼ਿਆਦਾ ਹੈ। ਜਾਣਕਾਰੀ ਮੁਤਾਬਕ ਭਾਰਤ ‘ਚ ਅਕਤੂਬਰ ਮਹੀਨੇ ਵਿਚ WhatsApp ਨੇ 23.24 ਲੱਖ ਖਾਤਿਆਂ ਨੂੰ ਬੈਨ ਕੀਤਾ ਸੀ। ਇਨ੍ਹਾਂ ਵਿੱਚੋਂ 8.11 ਲੱਖ ਖਾਤੇ ਸਰਗਰਮੀ ਕਾਰਨ ਬੰਦ ਕੀਤੇ ਗਏ ਸਨ।
ਜਾਣਕਾਰੀ ਅਨੁਸਾਰ Whatsapp ਨੂੰ ਅਕਤੂਬਰ ਦੇ ਮੁਕਾਬਲੇ ਨਵੰਬਰ ‘ਚ ਖਾਤਿਆਂ ਨੂੰ ਬੈਨ ਕਰਨ ਲਈ ਜ਼ਿਆਦਾ ਯੂਜ਼ਰਸ ਦੀਆਂ ਅਪੀਲਾਂ ਆਈਆਂ ਹਨ। Whatsapp ਨੂੰ ਨਵੰਬਰ ‘ਚ ਯੂਜ਼ਰਸ ਤੋਂ 946 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ‘ਚ 830 ਖਾਤਿਆਂ ਨੂੰ ਬੈਨ ਕਰਨ ਦੀ ਅਪੀਲ ਕੀਤੀ ਗਈ। ਇਨ੍ਹਾਂ ਵਿੱਚੋਂ ਸਿਰਫ਼ 73 ਖਾਤਿਆਂ ਖ਼ਿਲਾਫ਼ ਕਾਰਵਾਈ ਹੋਈ ਹੈ। Whatsapp ਨੇ ਕਿਹਾ ਹੈ ਕਿ ਅਸੀਂ ਸਾਰੇ ਮਾਮਲਿਆਂ ਨੂੰ ਦੇਖਦੇ ਹਾਂ। ਪਹਿਲਾਂ WhatsApp ਖਾਤਿਆਂ ‘ਤੇ ‘ਐਕਸ਼ਨ’ ਲੈਂਦਾ ਹੈ। ਉਸ ‘ਤੋਂ ਬਾਅਦ ਉਨ੍ਹਾਂ ‘ਤੇ ਪਾਬੰਦੀ ਲਗਾਉਂਦਾ ਹੈ।ਇਸਦੇ ਨਾਲ ਹੀ ਸ਼ਿਕਾਇਤ ਚੈਨਲ ਰਾਹੀਂ ਉਪਭੋਗਤਾ ਦੀਆਂ ਸ਼ਿਕਾਇਤਾਂ ਦਾ ਜਵਾਬ ਦੇਣ ਅਤੇ ਕਾਰਵਾਈ ਕਰਨ ਤੋਂ ਇਲਾਵਾ, WhatsApp ਆਪਣੇ ਪਲੇਟਫਾਰਮ ‘ਤੇ ਨੁਕਸਾਨਦੇਹ ਵਿਵਹਾਰ ਨੂੰ ਰੋਕਣ ਲਈ ਟੂਲਸ ਅਤੇ ਸਰੋਤਾਂ ਨੂੰ ਵੀ ਤੈਨਾਤ ਕਰਦਾ ਹੈ।
ਇਹ ਵੀ ਪੜ੍ਹੋ : ਸ਼ਰਧਾ ਕਤਲਕਾਂਡ : ਅਜੇ ਜੇਲ੍ਹ ਤੋਂ ਬਾਹਰ ਨਹੀਂ ਆਉਣਾ ਚਾਹੁੰਦਾ ਆਫਤਾਬ, ਜ਼ਮਾਨਤ ਪਟੀਸ਼ਨ ਲਈ ਵਾਪਸ
ਦੱਸ ਦੇਈਏ ਕਿ ਨਵੇਂ IT ਨਿਯਮ 2021 ਦੇ ਅਨੁਸਾਰ, 50 ਲੱਖ ਤੋਂ ਵੱਧ ਉਪਭੋਗਤਾਵਾਂ ਵਾਲੇ ਵੱਡੇ ਡਿਜੀਟਲ ਪਲੇਟਫਾਰਮਾਂ ਲਈ ਹਰ ਮਹੀਨੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਅਤੇ ਕੀਤੀ ਗਈ ਕਾਰਵਾਈ ਦੇ ਵੇਰਵੇ ਦਾ ਜ਼ਿਕਰ ਕਰਦੇ ਹੋਏ ਪਾਲਣਾ ਰਿਪੋਰਟ ਪ੍ਰਕਾਸ਼ਤ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: