ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਲਗਾਤਾਰ ਕੰਮ ਕਰ ਰਹੇ ਹਨ। ਇਸ ਵਾਰ ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਲਈ ਇੱਕ ਚੰਗਾ ਕਦਮ ਚੁੱਕਿਆ ਹੈ।
ਸੀ.ਐੱਮ. ਮਾਨ ਨੇ ਲੋਕਾਂ ਨੂੰ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮਾਲੀਆ ਵਿਭਾਗ ਨੇ ਜ਼ਮੀਨ ਰਜਿਸਟਰੀ ਤੇ ਜਾਇਦਾਦ ਸਬੰਧੀ ਸੇਵਾਵਾਂ ਲਈ ਅਤੇ ਸ਼ਿਕਾਇਤਾਂ ਦੇ ਹੱਲ ਲਈ 2 ਵ੍ਹਾਟਸਐਪ ਨੰਬਰ ਜਾਰੀ ਕੀਤੇ ਹਨ। ਹੁਣ ਐੱਨ.ਆਰ.ਆਈ. ਵਿਦੇਸ਼ ਵਿੱਚ ਬੈਠ ਕੇ ਆਪਣੀਆਂ ਸ਼ਿਕਾਇਤਾਂ ਤੇ ਰਿਕਾਰਡ ਨੂੰ ਟਰੈਕ ਕਰ ਸਕੇਦ ਹਨ, ਇਸ ਦੇ ਲਈ ਵੱਖਰਾ ਨੰਬਰ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਾਬਕਾ MLA ਸਤਕਾਰ ਕੌਰ ਗਹਿਰੀ ਦੇ ਘਰ ਪਹੁੰਚੀ ਵਿਜੀਲੈਂਸ, ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ
ਸੀ.ਐੱਮ. ਮਾਨ ਨੇ ਖੁਦ ਇਸ ਸਬੰਧੀ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਮਾਲ ਵਿਭਾਗ ਵੱਲੋਂ ਲੋਕਾਂ ਦੇ ਦਰਵਾਜ਼ੇ ‘ਤੇ ਸਹੂਲਤਾਂ ਪਹੁੰਚਾਉਣ ਦੇ ਮੱਦੇਨਜ਼ਰ ਦੋ ਵ੍ਹਾਟਸਐਪ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਨੰਬਰ 81849-00002 ਹੈ। ਸੀ.ਐੱਮ. ਮਾਨ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਸਣੇ ਕੈਬਨਿਟ ਮੰਤਰੀ ਨਾਲ ਮੀਟਿੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -: