ਕਾਂਗਰਸ ਨੇਤਾ ਰਾਹੁਲ ਗਾਂਧੀ ਸ਼ਨੀਵਾਰ 25 ਮਾਰਚ ਨੂੰ ਆਪਣੀ ਸੰਸਦ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਲਈ ਪਹਿਲੀ ਵਾਰ ਸਾਹਮਣੇ ਆਏ ਤਾਂ ਉਹ ਇਕ ਪੱਤਰਕਾਰ ‘ਤੇ ਭੜਕ ਗਏ। ਪੱਤਰਕਾਰ ਨੇ ਉਨ੍ਹਾਂ ਨੂੰ ਭਾਜਪਾ ਵੱਲੋਂ ਉਠਾਏ ਜਾ ਰਹੇ ਓਬੀਸੀ ਮੁੱਦੇ ਬਾਰੇ ਸਵਾਲ ਪੁੱਛਿਆ। ਦਰਅਸਲ, ਭਾਜਪਾ ਨੇ ਰਾਹੁਲ ਗਾਂਧੀ ‘ਤੇ ਓਬੀਸੀ ਭਾਈਚਾਰੇ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ। ਜਦੋਂ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਰਾਹੁਲ ਗਾਂਧੀ ਨੇ ਉਨ੍ਹਾਂ ‘ਤੇ ਭਾਜਪਾ ਲਈ ਕੰਮ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪ੍ਰੈਸ ਮੈਨ ਹੋਣ ਦਾ ਢੋਂਗ ਨਾ ਕਰੋ।
ਪੱਤਰਕਾਰ ਨੇ ਰਾਹੁਲ ਗਾਂਧੀ ਨੂੰ ਪੁੱਛਿਆ, “ਕੋਰਟ ਦਾ ਫੈਸਲਾ ਆ ਗਿਆ ਹੈ, ਭਾਜਪਾ ਨੇ ਕਿਹਾ ਹੈ ਕਿ ਤੁਸੀਂ ਓਬੀਸੀ ਭਾਈਚਾਰੇ ਦਾ ਅਪਮਾਨ ਕੀਤਾ ਹੈ।” ਭਾਜਪਾ ਦੇਸ਼ ਭਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੀ ਹੈ ਕਿ ਤੁਸੀਂ ਓਬੀਸੀ ਭਾਈਚਾਰੇ ਦਾ ਅਪਮਾਨ ਕੀਤਾ ਹੈ।
ਪੱਤਰਕਾਰ ਵੱਲੋਂ ਪੁੱਛੇ ਜਾਣ ‘ਤੇ ਰਾਹੁਲ ਗਾਂਧੀ ਨੇ ਕਿਹਾ, “ਭਾਈ ਵੇਖੋ, ਪਹਿਲਾ ਤੁਹਾਡਾ ਅਟੈਂਪਟ ਉਥੋਂ ਇਆ, ਦੂਜਾ ਤੁਹਾਡਾ ਅਟੈਂਪਟ ਇਥੋਂ ਆਇਆ, ਤੀਜਾ ਤੁਹਾਡਾਅਟੈਂਪਟ ਇਥੋਂ ਆਇਆ, ਤੁਸੀਂ ਇੰਨੇ ਡਾਇਰੈਕਟਲੀ ਬੀਜੇਪੀ ਲਈ ਕਿਉਂ ਕੰਮ ਕਰ ਰਹੇ ਹੋ?… ਥੋੜ੍ਹਾ ਘੁੰਮਘਾਮ ਕੇ ਕੱਢ ਲਓ… ਦੇਖੋ ਇੱਦਾਂ ਬੋਲੋ ਪਹਿਲਾਂ- ਰਾਹੁਲ ਜੀ… ਤਾਂ ਪਲੀਜ਼… ਪਲੀਜ਼… ਜੇ ਤੁਸੀਂ ਬੀਜੇਪੀ ਲਈ ਕੰਮ ਕਰਨਾ ਚਾਹੁੰਦੇ ਹੋ ਤਾਂ ਬੀਜੇਪੀ ਦਾ ਸਿੰਬਲ ਸੀਨੇ ‘ਤੇ ਲਾ ਲਓ, ਉਦੋਂ ਮੈਂ ਤੁਹਾਨੂੰ ਉਸੇ ਮੁਤਾਬਕ ਜਵਾਬ ਦਿਆਂਗਾ। ਪ੍ਰੈੱਸ ਦਾ ਆਦਮੀ ਹੋਣ ਦਾ ਢੋਂਗ ਨਾ ਕਰੋ।” ਇਸ ਮਗਰੋਂ ਥੋੜ੍ਹਾ ਠਹਿਰ ਕੇ ਰਾਹਲੁ ਗਾਂਧੀ ਨੇ ਕਿਹਾ, ‘ਹਵਾ ਨਿਕਲ ਗਈ।’
ਇਹ ਵੀ ਪੜ੍ਹੋ : CM ਮਾਨ ਤੇ ਅਰਵਿੰਦ ਕੇਜਰੀਵਾਲ ਨੇ ਡੇਰਾ ਸੱਚਖੰਡ ਬੱਲਾਂ ‘ਚ ਟੇਕਿਆ ਮੱਥਾ
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ 24 ਮਾਰਚ ਨੂੰ ਲੋਕ ਸਭਾ ਸਕੱਤਰੇਤ ਨੇ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਗੁਜਰਾਤ ਦੀ ਸੂਰਤ ਅਦਾਲਤ ਵੱਲੋਂ 2019 ਦੇ ਮਾਣਹਾਨੀ ਕੇਸ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਅਦਾਲਤ ਨੇ ਵੀਰਵਾਰ (23 ਮਾਰਚ) ਨੂੰ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਨਾਲ ਜੁੜੇ ਮਾਣਹਾਨੀ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ।
ਵੀਡੀਓ ਲਈ ਕਲਿੱਕ ਕਰੋ -: