ਦੇਸ਼ ਦੇ ਕਿਸਾਨ ਇੱਕ ਵਾਰ ਫਿਰ ਸਰਕਾਰ ਖਿਲਾਫ ਅੰਦੋਲਨ ਦੇ ਰਾਹ ਪੈ ਸਕਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਇਸ ਸਬੰਧੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਨਾ ਕੀਤਾ ਤਾਂ ਦੇਸ਼ ਵਿੱਚ ਇੱਕ ਵਾਰ ਫਿਰ ਵੱਡਾ ਅੰਦੋਲਨ ਵਿੱਢਿਆ ਜਾਵੇਗਾ।
ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਾਲੇ ਚੱਲ ਰਹੇ ਵਿਵਾਦ ਬਾਰੇ ਕਿਸਾਨ ਆਗੂ ਟਿਕੈਤ ਨੇ ਕਿਹਾ ਕਿ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ, ਉਥੇ ਬੀਜੇਪੀ ਅਜਿਹੇ ਕੰਮ ਕਰਦੀ ਹੈ। ਉਹ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਇੱਕਜੁੱਟ ਹੋ ਕੇ ਬੀਜੇਪੀ ਦੀ ਇਸ ਨੀਤੀ ਦਾ ਵਿਰੋਧ ਕਰਨ, ਜਿਨ੍ਹਾਂ ਰਾਜਾ ਵਿੱਚ ਬੀਜੇਪੀ ਦੀ ਸਰਕਾਰ ਨਹੀ ਉਥੇ ਬੀਜੇਪੀ ਅਜਿਹੇ ਦਬਾਅ ਬਣਾਉਣ ਦਾ ਕੰਮ ਕਰਦੀ ਹੈ। ਜ਼ਿਕਰਯੋਗ ਹੈ ਕਿ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਸੀ.ਐੱਮ. ਮਾਨ ਨੂੰ ਸਵਾਲਾਂ ਦੇ ਜਵਾਬ ਨਾ ਦੇਣ ‘ਤੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਚਿਤਾਵਨੀ ਦਿੱਤੀ ਹੈ।
ਭਾਜਪਾ ‘ਤੇ ਵਿਅੰਗ ਕੱਸਦੇ ਹੋਏ ਟਿਕੈਤ ਨੇ ਕਿਹਾ ਕਿ ਭਾਜਪਾ ਹਰ ਕੰਮ ‘ਚ ਮੋਦੀ ਦਾ ਨਾਂ ਲੈਂਦੀ ਹੈ। ਚੰਦਰਯਾਨ ਲੈਂਡਿੰਗ ‘ਤੇ ਵੀ ਮੋਦੀ ਦੀ ਤਾਰੀਫ ਕੀਤੀ ਗਈ। ਫਿਰ ਮੋਦੀ ਦਾ ਨਾਂ MSP ਕਾਨੂੰਨ ਵਿੱਚ ਜੋੜਿਆ ਜਾਵੇ ਅਤੇ ਇਸਨੂੰ ਲਾਗੂ ਕੀਤਾ ਜਾਵੇ।
ਦੱਸ ਦਈਏ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਅੱਜ ਟੋਹਾਣਾ ‘ਚ ਕੰਕਰੀਟ ਮੋਰਚੇ ਵਾਲੀ ਥਾਂ ‘ਤੇ ਪਹੁੰਚੇ। ਇੱਥੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ। ਦੇਸ਼ ਭਰ ਦੇ ਕਈ ਰੇਲਵੇ ਸਟੇਸ਼ਨਾਂ ‘ਤੇ ਟਰੇਨਾਂ ਨਾ ਰੁਕਣ ਕਾਰਨ ਟੋਹਾਣਾ ਦੇ ਲੋਕਾਂ ‘ਚ ਰੋਸ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਕੋਰਾਨੋ ਤੋਂ ਬਾਅਦ ਦੇਸ਼ ਦੇ ਕਈ ਰੇਲਵੇ ਸਟੇਸ਼ਨਾਂ ‘ਤੇ ਟਰੇਨਾਂ ਨਹੀਂ ਰੁਕੀਆਂ, ਜਿਸ ਕਾਰਨ ਲੋਕ ਪਰੇਸ਼ਾਨ ਹਨ। ਉਨ੍ਹਾਂ ਨੂੰ ਰੇਲਵੇ ਟਰੈਕ ‘ਤੇ ਆ ਕੇ ਬੈਠਣ ਲਈ ਮਜਬੂਰ ਕੀਤਾ ਗਿਆ।
ਇਹ ਵੀ ਪੜ੍ਹੋ : ਬਠਿੰਡਾ ‘ਚ ਨਸ਼ਾ ਤਸਕਰੀ ਦੇ ਮਾਮਲੇ ‘ਚ ਪੂਰਾ ਪਰਿਵਾਰ ਗ੍ਰਿਫਤਾਰ, 7.40 ਲੱਖ ਦੀ ਨਕਦੀ ਤੇ ਹੈਰੋਇਨ ਬਰਾਮਦ
ਦੂਜੇ ਪਾਸੇ ਨੂਹ ‘ਚ ਬ੍ਰਜਮੰਡਲ ਯਾਤਰਾ ਦੀ ਇਜਾਜ਼ਤ ਨਾ ਮਿਲਣ ‘ਤੇ ਟਿਕੈਤ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਲੋਕਾਂ ਵਲੋਂ ਯਾਤਰਾ ਕੱਢਣਾ ਗਲਤ ਨਹੀਂ ਹੈ, ਉਨ੍ਹਾਂ ਨੇ ਯਾਤਰਾ ਦੀ ਇਜਾਜ਼ਤ ਨਾ ਦੇਣ ਦੇ ਫੈਸਲੇ ਨੂੰ ਜਾਇਜ਼ ਠਹਿਰਾਇਆ ਅਤੇ ਸੀ.ਐੱਮ. ਮਨੋਹਰ ਲਾਲ ਖੱਟੜ ਦੇ ਫੈਸਲੇ ਦਾ ਸਵਾਗਤ ਕੀਤਾ।
ਵੀਡੀਓ ਲਈ ਕਲਿੱਕ ਕਰੋ -: