ਵਿਸ਼ਵ ਸਿਹਤ ਸੰਗਠਨ (WHO) ਨੇ ਮੰਗਲਵਾਰ ਨੂੰ ਕਿਹਾ ਕਿ ਮਾਰਸ਼ਲ ਆਈਲੈਂਡਜ਼ ਅਤੇ ਮਾਈਕ੍ਰੋਨੇਸ਼ੀਆ ਵਿੱਚ ਇੱਕ ਭਾਰਤੀ ਕੰਪਨੀ ਵੱਲੋਂ ਬਣਾਈ ਗਈ ਖੰਘ ਦੀ ਦਵਾਈ ਦੂਸ਼ਿਤ ਪਾਈ ਗਈ ਹੈ।
ਵਿਸ਼ਵ ਸਿਹਤ ਸੰਗਠਨ (WHO) ਨੇ ਭਾਰਤ ਵਿੱਚ ਬਣਾਏ ਗਏ Guaifenesin ਕਫ਼ ਸੀਰਪ ਨੂੰ ਦੂਸ਼ਿਤ ਕਰਾਰ ਦਿੰਦਿਆਂ ਇੱਕ ਮੈਡੀਕਲ ਅਲਰਟ ਜਾਰੀ ਕੀਤਾ ਹੈ। WHO ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੀ QP ਫਾਰਮਾਚੈਮ ਲਿਮਟਿਡ ਕੰਪਨੀ ਇਸ ਖੰਘ ਦੇ ਸਿਰਪ ਦਾ ਉਤਪਾਦਨ ਕਰਦੀ ਹੈ।
ਦੂਜੇ ਪਾਸੇ ਕਿਊ.ਪੀ ਫਾਰਮਾ ਕੈਮ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੁਧੀਰ ਪਾਠਕ ਨੇ ਇਸ ਮੁੱਦੇ ‘ਤੇ ਦੱਸਿਆ ਕਿ ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਸ਼ੱਕ ਹੈ ਕਿ ਕਿਸੇ ਨੇ ਭਾਰਤ ਸਰਕਾਰ ਨੂੰ ਬਦਨਾਮ ਕਰਨ ਲਈ ਕੰਬੋਡੀਆ ਭੇਜੇ ਗਏ ਉਤਪਾਦ (ਕਫ਼ ਸਿਰਪ) ਦੀ ਨਕਲ ਕੀਤੀ ਹੈ ਅਤੇ ਫਿਰ ਇਸ ਨੂੰ ਮਾਰਸ਼ਲ ਟਾਪੂ ਅਤੇ ਮਾਈਕ੍ਰੋਨੇਸ਼ੀਆ ਵਿੱਚ ਵੇਚ ਦਿੱਤਾ ਗਿਆ ਹੈ। ਐੱਫ.ਡੀ.ਏ. ਵਿਭਾਗ ਨੇ ਜਾਂਚ ਲਈ ਕੰਬੋਡੀਆ ਭੇਜੇ ਗਏ ਖੰਘ ਦੇ ਸਿਰਪ ਦੇ ਸੈਂਪਲ ਲੈ ਲਏ ਹਨ। ਕਫ਼ ਸਿਰਪ ਦੀਆਂ ਕੁੱਲ 18,336 ਬੋਤਲਾਂ ਭੇਜੀਆਂ ਗਈਆਂ ਸਨ।
ਇਹ ਵੀ ਪੜ੍ਹੋ : ‘ਆਪ’ ਦੀ ਸ਼ੈਲੀ ਬਿਨਾਂ ਵਿਰੋਧ ਬਣੀ ਦਿੱਲੀ ਦੀ ਮੇਅਰ, BJP ਉਮੀਦਵਾਰ ਨੇ ਚੋਣਾਂ ਤੋਂ ਠੀਕ ਪਹਿਲਾਂ ਛੱਡਿਆ ਮੈਦਾਨ
ਦੱਸਿਆ ਜਾ ਰਿਹਾ ਹੈ ਕਿ ਜਿਸ ਖੰਘ ਦੇ ਸਿਰਪ ‘ਤੇ WHO ਨੇ ਕੁਆਲਿਟੀ ‘ਤੇ ਸਵਾਲ ਉਠਾਏ ਹਨ, ਉਸ ਨੂੰ ਭਾਰਤ ਤੋਂ ਸਿਰਫ ਕੰਬੋਡੀਆ ਭੇਜਣ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਮਾਰਸ਼ਲ ਟਾਪੂ ਅਤੇ ਮਾਈਕ੍ਰੋਨੇਸ਼ੀਆ ਤੱਕ ਕਿਵੇਂ ਪਹੁੰਚਿਆ? ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਕਫ਼ ਸਿਰਪ ਭਾਰਤੀ ਬਾਜ਼ਾਰ ਵਿੱਚ ਵੀ ਉਪਲਬਧ ਹੈ।
ਵੀਡੀਓ ਲਈ ਕਲਿੱਕ ਕਰੋ -: