ਫਰੀਦਕੋਟ ਦੇ ਪਿੰਡ ਬਰਗਾੜੀ ਵਿਚ ਇਕ ਘਟਨਾ ਵਾਪਰੀ ਹੈ ਜਿਥੇ ਇਕ ਪਤੀ ਨੇ ਆਪਣੀ ਪਤਨੀ ਦੇ ਪ੍ਰੇਮੀ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਪੀੜਤ ਦੀ ਪਛਾਣ ਪ੍ਰੀਤਮ ਸਿੰਘ ਵਜੋਂ ਹੋਈ ਹੈ ਜੋ ਕਿ ਆਂਡੇ-ਚਿਕਨ ਰੇਹੜੀ ਚਲਾਉਂਦਾ ਹੈ, ਨਾਲ ਮੁਲਜ਼ਮ ਦੀ ਪਤਨੀ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ।
ਬੀਤੀ ਰਾਤ ਲਗਭਗ 9 ਵਜੇ ਜਦੋਂ ਮੁਲਜ਼ਮ ਸਤਨਾਮ ਸਿੰਘ ਜੋ ਕਿ ਮੋਗਾ ਦੇ ਪਿੰਡ ਲੰਡੇ ਦਾ ਰਹਿਣ ਵਾਲਾ ਹੈ, ਪ੍ਰੀਤਮ ਸਿੰਘ ਦੀ ਰੇਹੜੀ ‘ਤੇ ਆਂਡੇ ਖਾਣ ਦੇ ਬਹਾਨੇ ਗਿਆ। ਜਦੋਂ ਪ੍ਰੀਤਮ ਆਂਡੇ ਗਰਮ ਕਰ ਰਿਹਾ ਸੀ ਤਾਂ ਸਤਨਾਮ ਨੇ ਅਚਾਨਕ ਗਰਮ ਤੇਲ ਨਾਲ ਭਰੀ ਕੜ੍ਹਾਹੀ ਉਸ ਦੇ ਸਿਰ ‘ਤੇ ਮੂਧੀ ਮਾਰ ਦਿੱਤੀ ਤੇ ਉਸੇ ਇਸੇ ਕੜਾਹੀ ਨਾਲ ਉਸਦੀ ਕੁੱਟਮਾਰ ਕਰ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਬਾਅਦ ‘ਚ ਮੈਡੀਕਲ ਹਸਪਤਾਲ ਫਰੀਦਕੋਟ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਡਿਊਟੀ ‘ਤੇ ਤਾਇਨਾਤ SSF ਦੇ ਮੁਲਾਜ਼ਮ ਦੀ ਗਈ ਜਾ/ਨ, CM ਮਾਨ ਨੇ ਦੁੱਖ ਪ੍ਰਗਟਾਉਂਦਿਆਂ ਕੀਤਾ ਵੱਡਾ ਐਲਾਨ
ਇਸ ਘਟਨਾ ਦੌਰਾਨ ਔਰਤ ਦੇ ਪ੍ਰੇਮੀ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ। ਫਿਲਹਾਲ ਪੀੜਿਤ ਵਿਅਕਤੀ ਦੇ ਬਿਆਨਾਂ ਤੇ ਪੁਲਿਸ ਵੱਲੋਂ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦ ਕਿ ਮਹਿਲਾ ਦਾ ਪਤੀ ਨੂੰ ਪੁਲਿਸ ਵਲੋਂ ਹਿਰਾਸਤ ਚ ਲੈ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: