ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਇੱਕ ਪ੍ਰਵਾਸੀ ਔਰਤ ਨੇ ਫਰਸ਼ ‘ਤੇ ਡਿਲਵਰੀ ਹੋਈ। ਗਰਭਵਤੀ ਨੂੰ ਉਸ ਦਾ ਪਤੀ ਜੰਗ ਬਹਾਦਰ ਹਸਪਤਾਲ ਲੈ ਕੇ ਆਇਆ ਸੀ। ਔਰਤ ਨੂੰ ਬਹੁਤ ਤੇਜ਼ ਲੇਬਰ ਪੇਨ ਹੋ ਰਹੇ ਸਨ। ਜੰਗ ਬਹਾਦਰ ਨੇ ਹਸਪਤਾਲ ਦੇ ਸਟਾਫ਼ ਅਤੇ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਉਸ ਦੀ ਪਤਨੀ ਦੀ ਹਾਲਤ ਠੀਕ ਨਹੀਂ ਹੈ, ਉਸ ਨੂੰ ਦਾਖ਼ਲ ਕਰਵਾਇਆ ਜਾਵੇ, ਪਰ ਉਸ ਗਰੀਬ ਦੀ ਕਿਸੇ ਨੇ ਗੱਲ ਨਹੀਂ ਸੁਣੀ।
ਅਸੰਵੇਦਨਸ਼ੀਲਤਾ ਦੀ ਹੱਦ ਤਾਂ ਇਹ ਹੈ ਕਿ ਗਰਭਵਤੀ ਔਰਤ ਨੂੰ ਲੇਬਰ ਪੇਨ ‘ਚ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਪਰ ਦਰਦ ਨਾਲ ਤੜਫ ਰਹੀ ਔਰਤ ਨੇ ਹਸਪਤਾਲ ਦੀ ਰਿਸੈਪਸ਼ਨ ਨੇੜੇ ਫਰਸ਼ ‘ਤੇ ਬੱਚੇ ਨੂੰ ਜਨਮ ਦਿੱਤਾ। ਕਈ ਲੋਕਾਂ ਨੇ ਔਰਤ ਦੀ ਵੀਡੀਓ ਬਣਾ ਲਈ, ਇਸ ਦੌਰਾਨ ਕੁਝ ਔਰਤਾਂ ਨੇ ਗਰੀਬ ਔਰਤ ਨੂੰ ਕੱਪੜੇ ਨਾਲ ਢੱਕ ਲਿਆ।
ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਔਰਤ ਦੀ ਡਿਲੀਵਰੀ ਹੋਈ ਅਤੇ ਉਹ ਖੂਨ ਨਾਲ ਲੱਥਪੱਥ ਸੀ ਤਾਂ ਸਟਾਫ ਨੇ ਉਸ ਨੂੰ ਸਟ੍ਰੈਚਰ ‘ਤੇ ਲਿਜਾਣਾ ਵੀ ਮੁਨਾਸਿਬ ਨਹੀਂ ਸਮਝਿਆ। ਫਰਸ਼ ‘ਤੇ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਨੂੰ ਪੈਦਲ ਹੀ ਲੇਬਰ ਰੂਮ ‘ਚ ਲਿਜਾਇਆ ਗਿਆ। ਲੋਕਾਂ ਨੇ ਜੋ ਵੀਡੀਓ ਬਣਾਈ ਹੈ, ਉਸ ‘ਚ ਹਸਪਤਾਲ ਦੇ ਲੇਬਰ ਰੂਮ ‘ਚ ਜਾਣ ਵੇਲੇ ਔਰਤ ਦੇ ਖੂਨ ਨਾਲ ਲੱਥਪੱਥ ਪੈਰਾਂ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਦਰਦਨਾਕ ਹਾਦਸਾ, ਟ੍ਰੇਨ ਹੌਲੀ ਹੋਣ ‘ਤੇ ਉਤਰਨ ਦੀ ਕੋਸ਼ਿਸ਼ ‘ਚ ਵੱਢੀ ਗਈ ਲੱਤ
ਇਸ ਮਾਮਲੇ ‘ਤੇ ਪਰਦਾ ਪਾਉਣ ਲਈ ਹਸਪਤਾਲ ਦੇ ਸੀਨੀਅਰ ਮੈਡੀਕਲ ਸੁਪਰਡੈਂਟ ਸੁਨੀਲ ਚੰਦ ਨੇ ਕਿਹਾ ਹੈ ਕਿ ਜਿਸ ਔਰਤ ਦੀ ਡਿਲੀਵਰੀ ਹੋਈ ਹੈ, ਇਹ ਉਸ ਦੀ ਪੰਜਵੀਂ ਡਿਲੀਵਰੀ ਸੀ, ਪਰ ਔਰਤ ਕੋਲ ਅਲਟਰਾਸਾਊਂਡ ਜਾਂ ਹੋਰ ਟੈਸਟਾਂ ਦੀ ਕੋਈ ਰਿਪੋਰਟ ਨਹੀਂ ਸੀ। ਸਟਾਫ ਨੇ ਔਰਤ ਦੇ ਪਤੀ ਨੂੰ ਟੈਸਟ ਅਤੇ ਅਲਟਰਾਸਾਊਂਡ ਕਰਵਾਉਣ ਲਈ ਕਿਹਾ ਸੀ ਪਰ ਇਸ ਦੌਰਾਨ ਔਰਤ ਦੀ ਡਿਲੀਵਰੀ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: