ਅੱਜ ਦੁਨੀਆ ਜਿਥੇ ਅੱਗੇ ਵੱਲ ਨੂੰ ਤਰੱਕੀ ਕਰ ਰਹੀ ਹੈ, ਔਰਤ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਘਰ ਚਲਾਉਣ ਵਿੱਚ ਸਾਥ ਦੇ ਰਹੀ ਹੈ। ਇਥੋਂ ਤੱਕ ਕਿ ਹਰ ਖੇਤਰ ਵਿੱਚ ਔਰਤਾਂ ਆਪਣੀ ਛਾਪ ਛੱਡ ਰਹੀਆਂ ਹਨ ਤੇ ਮੋਹਰੀ ਹੋ ਕੇ ਦੇਸ਼ ਦੀ ਅਗਵਾਈ ਕਰ ਰਹੀਆਂ ਹਨ, ਜਿਸ ਦੀ ਮਿਸਾਲ ਸਾਡੇ ਨਵੇਂ ਬਣੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹਨ। ਅਜਿਹੇ ਤਰੱਕੀ ਵਾਲੇ ਯੁੱਗ ਵਿੱਚ ਵੀ ਕੁਝ ਲੋਕਾਂ ਦੀ ਦਾਜ ਨੂੰ ਲੈ ਕੇ ਸੌੜੀ ਸੋਚ ਔਰਤਾਂ ਨੂੰ ਜਾਨ ਦੇਣ ਲਈ ਮਜਬੂਰ ਕਰ ਦਿੰਦੀ ਹੈ। ਇਸ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਹਰੀਪੁਰਾ ਇਲਾਕੇ ਵਿੱਚ।
ਇਥੇ ਇੱਕ ਔਰਤ ਨੇ ਸਹੁਰਿਆਂ ਤੋਂ ਤੰਗ-ਪ੍ਰੇਸ਼ਾਨ ਹੋ ਕੇ ਆਪਣੀ ਜ਼ਿੰਦਗੀ ਮੁਕਾ ਲਈ। ਉਸ ਦੇ ਸਹੁਰੇ ਉਸ ਨੂੰ ਕਿੰਨਾ ਕੁ ਪ੍ਰੇਸ਼ਾਨ ਕਰਦੇ ਹੋਣਗੇ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮੌਤ ਨੂੰ ਗਲੇ ਲਾਉਣ ਲੱਗਿਆਂ ਉਸ ਨੂੰ ਆਪਣਾ ਮਾਸੂਮ ਬੱਚਾ ਵੀ ਨਜ਼ਰ ਨਹੀਂ ਆਇਆ।
ਇਹ ਵੀ ਪੜ੍ਹੋ : ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਹੱਲਾ ਬੋਲ, ਜ਼ੀਰਾ ‘ਚ ਇਕੱਠੇ ਹੋ ਰਹੇ ਢਾਈ ਲੱਖ ਕਿਸਾਨ
ਹਰੀਪੁਰਾ ਇਲਾਕੇ ਵਿੱਚ 27 ਸਾਲਾਂ ਸ਼ੀਤਲ ਨੇ ਫਾਹਾ ਲੈ ਲਿਆ। ਉਸ ਦਾ ਵਿਆਹ ਹੋਇਆਂ ਅਜੇ 2 ਕੁ ਸਾਲ ਹੀ ਹੋਏ ਸਨ ਅਤੇ ਉਸ ਦਾ 10 ਮਹੀਨੇ ਦਾ ਬੱਚਾ ਵੀ ਸੀ। ਮਿਲੀ ਜਾਣਕਾਰੀ ਮੁਤਾਬਕ ਉਸ ਦੇ ਸਹੁਰੇ ਪਰਿਵਾਰ ਵਾਲੇ ਸ਼ੀਤਲ ਤੋਂ ਦਾਜ ਆਪਣੇ ਪੇਕਿਆਂ ਤੋਂ ਦਾਜ ਮੰਗਣ ਲਈ ਕਹਿੰਦੇ ਸਨ ਅਤੇ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਅਖੀਰ ਇਸ ਤੋਂ ਦੁਖੀ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਹੀ ਖ਼ਤਮ ਕਰ ਲਈ। ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: