ਤਰਨਤਾਰਨ ਜ਼ਿਲ੍ਹਾ ਅੱਜਕਲ੍ਹ ਸੁਰਖੀਆਂ ਵਿੱਚ ਹੈ। ਐਤਵਾਰ ਨੂੰ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਦੋ ਗੈਂਗਸਟਰਾਂ ਦੇ ਮਾਰੇ ਜਾਣ ਤੋਂ ਬਾਅਦ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਇੱਕ ਔਰਤ ਨੇ ਕਾਂਗਰਸ ਸਰਕਾਰ ਵਿੱਚ ਮਾਰਕੀਟ ਕਮੇਟੀ ਪੱਟੀ ਦੇ ਸਾਬਕਾ ਚੇਅਰਮੈਨ ਤੇ ਕਾਂਗਰਸੀ ਨੇਤਾ ਮੇਜਰ ਸਿੰਘ ਧਾਲੀਵਾਲ ਨੂੰ ਇੱਕ ਦੌੜਾ-ਦੌੜਾ ਕੇ ਗੋਲੀ ਮਾਰੀ। ਘਟਨਾ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਇਸ ਵਿੱਚ ਮੇਜਰ ਸਿੰਘ ਅੱਗੇ ਭੱਜ ਰਿਹਾ ਹੈ ਤੇ ਔਰਤ ਉਸ ਦਾ ਪਿੱਛਾ ਕਰ ਕੇ ਦੌੜਾ ਕੇ ਗੋਲੀ ਮਾਰ ਰਹੀ ਹੈ। ਗੋਲੀ ਲੱਗਣ ਨਾਲ ਮੇਜਰ ਸਿੰਘ ਦੀ ਮੌਤ ਹੋ ਗਈ ਪਰ ਇਹ ਘਟਨਾ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਔਰਤ ਨੇ ਮੇਜਰ ਸਿੰਘ ਨੂੰ ਉਨ੍ਹਾਂ ਦੇ ਪੈਲੇਸ ਵਿੱਚ ਕੀਤੀ। ਹੀ ਤਰਨਤਾਰਨ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਮੁਤਾਬਕ ਉਕਤ ਔਰਤ ਕਰੀਬ ਚਾਰ ਸਾਲਾਂ ਤੋਂ ਮੇਜਰ ਸਿੰਘ ਦੇ ਪੈਲੇਸ ਵਿੱਚ ਸਜਾਵਟ ਦਾ ਕੰਮ ਕਰਦੀ ਸੀ। ਘਟਨਾ ਦੇ ਬਾਅਦ ਤੋਂ ਔਰਤ ਫਰਾਰ ਹੈ। ਉਹ ਪੈਲੇਸ ਵਿੱਚ ਹੀ ਰਹਿੰਦੀ ਸੀ। ਔਰਤ ਮੂਲ ਤੌਰ ‘ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਕਬੂਲਪੁਰਾ ਦੀ ਵਸਨੀਕ ਹੈ।
ਮੇਜਰ ਸਿੰਘ ਧਾਲੀਵਾਲ ਦੇ ਪੁੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਕਾਂਗਰਸੀ ਨੇਤਾ ਮੇਜਰ ਸਿੰਘ ਧਾਲੀਵਾਲ ਪਿੰਡ ਸੰਗਵਾਂ ਸਥਿਤ ਆਪਣੇ ਮੈਰਿਜ ਪੈਲੇਸ ਐੱਸ.ਜੀ.ਆਈ. ਵਿੱਚ ਮੌਜੂਦ ਸੀ। ਇਸੇ ਦੌਰਾਨ ਔਰਤ ਅਮਨਦੀਪ ਕੌਰ ਉਨ੍ਹਾਂ ਦੇ ਦਫਤਰ ਵਿੱਚ ਆਈ। ਕੁਝ ਦੇਰ ਬਾਅਦ ਮੇਜਰ ਸਿੰਘ ਅਤੇ ਔਰਤ ਵਿਚ ਕਿਸੇ ਗੱਲ ਤੱਕ ਤਕਰਾਰ ਹੋਣ ਲੱਗੀ। ਇਸ ਤੋਂ ਬਾਅਦ ਮਹਿਲਾ ਨੇ ਉਨ੍ਹਾਂ ਹੀ ਰਿਵਾਲਵਰ ਮੇਜਰ ਸਿੰਘ ‘ਤੇ ਤਾਣ ਦਿੱਤੀ।
ਇਸ ਮਗਰੋਂ ਮੇਜਰ ਸਿੰਘ ਨੂੰ ਦੌੜਾ-ਦੌੜਾ ਕੇ ਗੋਲੀ ਮਾਰ ਦਿੱਤੀ। ਮੇਜਰ ਸਿੰਘ ਨੂੰ ਦੋ ਗੋਲੀਆਂ ਲੱਗੀਆਂ। ਉਨ੍ਹਾਂ ਨੂੰ ਤੁਰੰਤ ਪੱਟੀ ਸਥਿਤ ਸੰਧੂ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ। ਤਰਨਤਾਰਨ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ। ਔਰਤ ਆਪਣਏ ਨਾਲ ਰਿਵਾਲਵਰ ਵੀ ਲੈ ਕੇ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ ‘ਚ ਅੱਜ ਤੋਂ ਪਏਗਾ ਮੀਂਹ, ਵਧਦੀ ਗਰਮੀ ਤੋਂ ਮਿਲੇਗੀ ਰਾਹਤ
ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਰਣਜੀਤ ਸਿੰਘ ਦੀ ਸ਼ਿਕਾਇਤ ’ਤੇ ਔਰਤ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦੀਆਂ ਦੋ ਟੀਮਾਂ ਔਰਤ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਲਾਸ਼ ਨੂੰ ਪੱਟੀ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: