ਜਰਮਨੀ ਵਿਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ 23 ਸਾਲਾ ਔਰਤ ਨੇ ਆਪਣੀ ਮੌਤ ਦਾ ਨਾਟਕ ਰਚਣ ਲਈ ਸੋਸ਼ਲ ਮੀਡੀਆ ‘ਤੇ ਆਪਣੀ ਹਮਸ਼ਕਲ ਨੂੰ ਲੱਭ ਕੇ ਮਾਰ ਦਿੱਤਾ। ਇਸ ਕੇਸ ਨੂੰ ਜਰਮਨ ਪੁਲਿਸ ਨੇ ‘ਦ ਡੋਪਲਗੈਂਗਰ ਮਰਡਰ’ ਦਾ ਨਾਮ ਦਿੱਤਾ ਹੈ। ਇਹ ਮਾਮਲਾ ਪਿਛਲੇ ਸਾਲ 16 ਅਗਸਤ ਦਾ ਹੈ, ਜੋ ਹੁਣ ਸਾਹਮਣੇ ਆਇਆ ਹੈ।
ਪੁਲਿਸ ਨੇ ਦੱਸਿਆ ਕਿ ਮਿਊਨਿਖ ‘ਚ ਰਹਿਣ ਵਾਲੇ ਸ਼ਾਹਰਾਬਾਨ ਕੇ. ਨਾਮ ਦੀ ਔਰਤ ਨੇ ਇੰਸਟਾਗ੍ਰਾਮ ‘ਤੇ ਇੱਕ ਫਰਜ਼ੀ ਪ੍ਰੋਫਾਈਲ ਬਣਾਇਆ ਅਤੇ ਉਸ ਵਰਗੀ ਦਿਖਣ ਵਾਲੀਆਂ ਕਈ ਔਰਤਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਕਈ ਪ੍ਰੋਫਾਈਲਾਂ ਦੀ ਖੋਜ ਕਰਨ ਤੋਂ ਬਾਅਦ ਉਸਨੂੰ ਇੱਕ ਕਾਸਮੈਟਿਕ ਬਲੌਗਰ ਦੀ ਪ੍ਰੋਫਾਈਲ ਮਿਲੀ।
ਖਾਦੀਜਾ ਨਾਂ ਦਾ ਇਹ ਬਲਾਗਰ ਅਲਜੀਰੀਆ ਦੀ ਰਹਿਣ ਵਾਲੀ ਸੀ ਅਤੇ ਦੋਸ਼ੀ ਔਰਤ ਦੇ ਘਰ ਤੋਂ ਕਰੀਬ 160 ਕਿਲੋਮੀਟਰ ਦੂਰ ਰਹਿੰਦੀ ਸੀ। ਦੋਹਾਂ ਦੇ ਲੰਬੇ ਕਾਲੇ ਵਾਲ ਸਨ ਅਤੇ ਰੰਗ ਲਗਭਗ ਇੱਕੋ ਜਿਹਾ ਸੀ। ਸ਼ਾਹਰਾਬਾਨ ਅਤੇ ਉਸ ਦੇ ਬੁਆਏਫ੍ਰੈਂਡ ਸ਼ਾਕਿਰ ਕੇ. ਨੇ ਖਾਦੀਜਾ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਕੁਝ ਬਿਊਟੀ ਪ੍ਰਾਡਕਟ ਆਫਰ ਕੀਤੇ। ਇਸ ਤੋਂ ਬਾਅਦ ਦੋਵੇਂ ਉਸ ਨੂੰ ਲੈਣ ਪਹੁੰਚੇ। ਪੁਲਿਸ ਨੇ ਦੱਸਿਆ ਕਿ ਖਾਦੀਜਾ ਦੇ ਨਾਲ ਮਿਊਨਿਖ ਪਰਤਣ ਵੇਲੇ ਦੋਨਾਂ ਨੇ ਇੱਕ ਜੰਗਲ ਵਿੱਚ ਕਾਰ ਰੋਕੀ ਅਤੇ ਖਾਦੀਜਾ ਨੂੰ 50 ਵਾਰ ਚਾਕੂ ਮਾਰਿਆ।
ਸ਼ਾਹਰਾਬਾਨ ਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਉਹ ਆਪਣੇ ਸਾਬਕਾ ਪਤੀ ਨੂੰ ਮਿਲਣ ਜਾ ਰਹੀ ਹੈ। ਕਾਫੀ ਦੇਰ ਤੱਕ ਜਦੋਂ ਉਹ ਵਾਪਸ ਨਹੀਂ ਪਰਤੀ ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਲੱਭਣ ਲਈ ਨਿਕਲੇ। ਡੈਨਿਊਬ ਨਦੀ ਦੇ ਕੰਢੇ ਉਨ੍ਹਾਂ ਨੂੰ ਸ਼ਾਹਬਰਾਨ ਦੀ ਕਾਰ ਮਿਲੀ, ਜਿਸ ਦੀ ਪਿਛਲੀ ਸੀਟ ‘ਤੇ ਕਾਲੇ ਵਾਲਾਂ ਵਾਲੀ ਔਰਤ ਦੀ ਲਾਸ਼ ਪਈ ਸੀ। ਉਨ੍ਹਾਂ ਨੇ ਸੋਚਿਆ ਕਿ ਇਹ ਉਨ੍ਹਾਂ ਦੀ ਧੀ ਦੀ ਲਾਸ਼ ਹੈ।
ਇਹ ਵੀ ਪੜ੍ਹੋ : ਪੈਲੇਸ ‘ਚ ਕਰੰਟ ਲੱਗਣ ਨਾਲ ਫੋਟੋਗ੍ਰਾਫਰ ਦੀ ਦਰਦਨਾਕ ਮੌਤ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਦੋਸ਼
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਅਪਰਾਧ ਵਾਲੀ ਥਾਂ ਦੇ ਨੇੜੇ ਕਈ ਚਾਕੂ ਮਿਲੇ ਹਨ ਅਤੇ ਕਾਰ ਸ਼ਕੀਰ ਦੇ ਫਲੈਟ ਕੋਲ ਪਾਰਕ ਮਿਲੀ। ਪੋਸਟਮਾਰਟਮ ਅਤੇ ਡੀਐਨਏ ਟੈਸਟ ਦੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਲਾਸ਼ ਸ਼ਾਹਰਾਬਾਨ ਦੀ ਨਹੀਂ ਬਲਕਿ ਖਾਦੀਜਾ ਦੀ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਸ਼ਾਹਰਾਬਾਨ ਅਤੇ ਸ਼ਾਕਿਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਔਰਤ ਪਰਿਵਾਰਕ ਕਲੇਸ਼ ਕਾਰਨ ਗਾਇਬ ਹੋਣਾ ਚਾਹੁੰਦੀ ਸੀ, ਇਸ ਲਈ ਉਸ ਨੇ ਆਪਣੀ ਮੌਤ ਨੂੰ ਅੰਜਾਮ ਦਿੱਤਾ ਅਤੇ ਇਸ ਲਈ ਉਸ ਨੇ ਆਪਣੀ ਹਮਸ਼ਕਲ ਲੱਭ ਕੇ ਉਸ ਦਾ ਕਤਲ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: