ਮੁਕਤਸਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡ ਸਰਾਵਾਂ ਬੋਦਲਾ ਵਿਚ ਇੱਕ ਬੰਦੇ ਨੇ ਆਪਣੇ ਪਿਓ ਨਾਲ ਮਿਲ ਕੇ ਆਪਣੀ ਹੀ ਘਰਵਾਲੀ ਨੂੰ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ ਸੀ। ਫਰਾਰ ਕਾਤਲ ਪਤੀ ਅਤੇ ਉਸ ਦੇ ਪਿਓ ਨੂੰ ਮੁਕਤਸਰ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਗ੍ਰਿਫਤਾਰ ਕਰ ਲਿਆ।
ਐਸਐਸਪੀ ਭਗੀਰਥ ਮੀਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐਸਪੀ (ਡੀ) ਮਨਮੀਤ ਸਿੰਘ ਅਤੇ ਡੀਐਸਪੀ (ਲੰਬੀ) ਫਤਿਹ ਸਿੰਘ ਬਰਾੜ ਦੀ ਅਗਵਾਈ ਹੇਠ ਐਸਆਈ ਰਣਜੀਤ ਸਿੰਘ ਮੁੱਖ ਥਾਣਾ ਅਫਸਰ ਕਬਰਵਾਲਾ ਅਤੇ ਪੁਲਿਸ ਪਾਰਟੀ ਨੇ ਕਿਰਨਾ ਨਾਮੀ ਔਰਤ ਦਾ ਕਤਲ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਕੁਝ ਘੰਟਿਆਂ ਵਿੱਚ ਹੀ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।
ਐਸ.ਐਸ.ਪੀ. ਨੇ ਦੱਸਿਆ ਕਿ ਸਲਵਿੰਦਰ ਕੌਰ ਪੁੱਤਰੀ ਕਿਰਨਾ ਦੀ ਲਾਸ਼ ਕਣਕ ਰੱਖਣ ਵਾਲੇ ਡਰੰਮ ਵਿਚ ਪਈ ਮਿਲੀ ਸੀ, ਜਿਸ ‘ਤੇ ਪੁਲਿਸ ਨੇ ਸਲਵਿੰਦਰ ਕੌਰ ਪਤਨੀ ਬਗੀਚਾ ਸਿੰਘ ਵਾਸੀ ਪਿੰਡ ਰੱਤਾ ਖੇੜਾ ਦੇ ਬਿਆਨਾਂ ‘ਤੇ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਬੂਟਾ ਸਿੰਘ ਅਤੇ ਬੂਟਾ ਸਿੰਘ ਪੁੱਤਰ ਤ੍ਰਿਲੋਕ ਸਿੰਘ ਨਿਵਾਸੀ ਸਰਾਵਾਂ ਬੋਦਲਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਰਕਤ ਵਿੱਚ ਆਉਂਦਿਆਂ ਹੀ ਕਾਤਲ ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਬੂਟਾ ਸਿੰਘ ਅਤੇ ਬੂਟਾ ਸਿੰਘ ਪੁੱਤਰ ਤ੍ਰਿਲੋਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ਦੌਰਾਨ ਵੱਡਾ ਹਾ/ਦਸਾ, ਸ਼ੰਭੂ ਬਾਰਡਰ ‘ਤੇ ਲੱਗੀ ਅੱ/ਗ, ਟਰੈਕਟਰ-ਟਰਾਲੀ ਸਣੇ ਕਈ ਟੈਂਟ ਸੜੇ
ਐਸਐਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਔਰਤ ਕਿਰਨਾ ਦਾ ਕਤਲ ਕਰਨ ਦੀ ਗੱਲ ਕਬੂਲੀ ਹੈ। ਦੋਸ਼ੀ ਨੇ ਦੱਸਿਆ ਕਿ ਮ੍ਰਿਤਕ ਕਿਰਨਾ ਦਾ ਵਿਆਹ ਪਹਿਲਾਂ ਜਸਵਿੰਦਰ ਸਿੰਘ ਪੁੱਤਰ ਮਨਹੰਗ ਸਿੰਘ ਵਾਸੀ ਫਾਜ਼ਿਲਕਾ ਨਾਲ ਹੋਇਆ ਸੀ ਅਤੇ ਉਹ ਆਪਣੇ ਪਹਿਲੇ ਪਤੀ ਜਸਵਿੰਦਰ ਸਿੰਘ ਨੂੰ ਛੱਡ ਕੇ ਆਪਣੀ ਮਾਸੀ ਦੇ ਮੁੰਡੇ ਸਤਨਾਮ ਸਿੰਘ ਨਾਲ ਰਹਿ ਰਹੀ ਸੀ। ਹੁਣ ਸਤਨਾਮ ਸਿੰਘ ਨੂੰ ਮ੍ਰਿਤਕ ਕਿਰਨਾ ਦੇ ਚਾਲ-ਚਲਨ ‘ਤੇ ਸ਼ੱਕ ਸੀ, ਜਿਸ ਕਾਰਨ ਅਕਸਰ ਪਰਿਵਾਰ ਵਿਚ ਝਗੜੇ ਹੁੰਦੇ ਰਹਿੰਦੇ ਸਨ। ਗੁੱਸੇ ਵਿੱਚ ਆ ਕੇ ਦੋਸ਼ੀ ਸਤਨਾਮ ਸਿੰਘ ਅਤੇ ਬੂਟਾ ਸਿੰਘ ਨੇ ਰਾਤ ਨੂੰ ਕਿਰਨਾ ਦਾ ਸਾਫੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਐਸਐਸਪੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: