ਅਸਾਮ ਦੀ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਔਰਤਾਂ ਨੂੰ ਸਲਾਹ ਦਿੰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਮਾਂ ਬਣਨ ਦੀ ਸਹੀ ਉਮਰ 22 ਤੋਂ 30 ਸਾਲ ਹੈ। ਔਰਤਾਂ ਨੂੰ ਇਸ ਦੇ ਲਈ ਜ਼ਿਆਦਾ ਉਡੀਕ ਨਹੀਂ ਕਰਨਾ ਚਾਹੀਦਾ। ਜੇ ਉਹ 30 ਸਾਲ ਤੋਂ ਬਾਅਦ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਕਈ ਮੈਡੀਕਲ ਪੇਚੀਦਗੀਆਂ ਹੁੰਦੀਆਂ ਹਨ।
ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਗੁਹਾਟੀ ਵਿੱਚ ਇੱਕ ਸਰਕਾਰੀ ਪ੍ਰੋਗਰਾਮ ਵਿੱਚ ਇਹ ਗੱਲ ਕਹੀ। ਉਹ ਬਾਲ ਵਿਆਹ ਅਤੇ ਔਰਤਾਂ ਨਾਲ ਸਬੰਧਤ ਸਮੱਸਿਆਵਾਂ ਸਬੰਧੀ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਸਰਮਾ ਨੇ ਕਿਹਾ ਕਿ ਜਿਨ੍ਹਾਂ ਔਰਤਾਂ ਦਾ ਵਿਆਹ ਨਹੀਂ ਹੋਇਆ ਹੈ, ਉਨ੍ਹਾਂ ਨੂੰ ਜਲਦੀ ਵਿਆਹ ਕਰ ਲੈਣਾ ਚਾਹੀਦਾ ਹੈ। ਸੀ.ਐੱਮ. ਸਰਮਾ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਔਰਤਾਂ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ, ਉਨ੍ਹਾਂ ਨੂੰ ਜਲਦੀ ਵਿਆਹ ਕਰ ਲੈਣਾ ਚਾਹੀਦਾ ਹੈ। ਪ੍ਰਮਾਤਮਾ ਨੇ ਸਾਡੇ ਸਰੀਰ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਹਰ ਚੀਜ਼ ਇੱਕ ਤੈਅ ਉਮਰ ਹੱਦ ਦੇ ਅੰਦਰ ਹੋਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਘੱਟ ਉਮਰ ਵਿੱਚ ਵਿਆਹ ਨਾ ਹੋਣਾ ਅਤੇ ਸਹੀ ਉਮਰ ਵਿੱਚ ਬੱਚੇ ਨਾ ਹੋਣਾ ਵੀ ਮਾਵਾਂ ਅਤੇ ਬਾਲ ਮੌਤ ਦਰ ਵਿੱਚ ਵਾਧਾ ਹੋਣ ਦਾ ਕਾਰਨ ਹੈ। ਇਸ ਲਈ ਮੈਂ ਸਾਰੀਆਂ ਔਰਤਾਂ ਨੂੰ 30 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰਨ ਦੀ ਸਲਾਹ ਦੇਵਾਂਗਾ।
ਇਹ ਵੀ ਪੜ੍ਹੋ : ਡਾਕਟਰਾਂ ਦਾ ਕਮਾਲ! 3 ਕੁਚਲੀਆਂ ਉਂਗਲੀਆਂ ਨੂੰ ਫਿਰ ਜੋੜਿਆ, ਪੈਰ ਦੀ ਉਂਗਲੀ ਤੋਂ ਬਣਾਇਆ ਹੱਥ ਦਾ ਅੰਗੂਠਾ
ਦੱਸ ਦੇਈਏ ਕਿ ਅਸਾਮ ਮੰਤਰੀ ਮੰਡਲ ਨੇ 14 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰਨ ਵਾਲੇ ਮਰਦਾਂ ਨੂੰ ਪੋਕਸੋ ਐਕਟ ਤਹਿਤ ਦਰਜ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ 14 ਤੋਂ 18 ਸਾਲ ਦੀ ਉਮਰ ਵਰਗ ਦੀਆਂ ਲੜਕੀਆਂ ਨਾਲ ਵਿਆਹ ਕਰਨ ਵਾਲਿਆਂ ‘ਤੇ ਬਾਲ ਵਿਆਹ ਰੋਕੂ ਕਾਨੂੰਨ 2006 ਦੇ ਤਹਿਤ ਮੁਕੱਦਮਾ ਚਲਾਇਆ ਜਾਵੇਗਾ। ਸਰਮਾ ਦਾ ਕਹਿਣਾ ਹੈ ਕਿ ਇਹ ਫੈਸਲਾ ਰਾਜ ਵਿੱਚ ਮਾਵਾਂ ਅਤੇ ਬਾਲ ਮੌਤ ਦਰ ਦੀ ਉੱਚ ਦਰ ਨੂੰ ਰੋਕਣ ਲਈ ਲਿਆ ਗਿਆ ਹੈ, ਕਿਉਂਕਿ ਬਾਲ ਵਿਆਹ ਵੀ ਇਸ ਦਾ ਇੱਕ ਮੁੱਖ ਕਾਰਨ ਹੈ।
ਵੀਡੀਓ ਲਈ ਕਲਿੱਕ ਕਰੋ -: