Workers break into factory: ਮਾਲੇਰਕੋਟਲਾ ਸ਼ਹਿਰ ਦੀ ਇੱਕ ਨਿੱਜੀ ਮਿੱਲ ਦੇ ਵਿੱਚ ਕੰਮ ਕਰ ਰਹੇ ਵਰਕਰਾਂ ਨੇ ਰਾਤ ਸਮੇਂ ਖੂਬ ਹੰਗਾਮਾ ਕੀਤਾ ਅਤੇ ਆਰੋਪ ਲਗਾਏ ਕਿ ਫੈਕਟਰੀ ਚੱਲ ਰਹੀ ਹੈ ਅਤੇ ਉਸ ਦੌਰਾਨ ਉਨ੍ਹਾਂ ਨੂੰ ਜੋ ਤਨਖਾਹ ਦਿੱਤੀ ਜਾ ਰਹੀ ਹੈ ਉਹ ਬਹੁਤ ਜ਼ਿਆਦਾ ਘੱਟ ਦਿੱਤੀ ਜਾ ਰਹੀ ਹੈ ਏਨੇ ਨਹੀਂ ਬਲਕਿ ਉਹਨਾਂ ਇਹ ਵੀ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਰਾਸ਼ਨ ਤੇ ਇਲਾਜ ਦੇ ਲਈ ਬਾਹਰ ਜਾਣ ਦੀ ਇਜ਼ਾਜਤ ਨਹੀਂ ਅਤੇ ਮਹਿੰਗੇ ਰਾਸ਼ਨ ਮਿਲਦਾ ਹੈ ਉਹ ਵੀ ਮਿਲ ਦੇ ਵਿੱਚੋਂ ਹੀ ਦਿੱਤਾ ਜਾ ਰਿਹਾ ਹੈ। ਐਨਾ ਹੀ ਨਹੀਂ ਬਲਕਿ ਬਹੁਤ ਸਾਰਾ ਹੰਗਾਮਾ ਅਤੇ ਤੋੜਫੋੜ ਕਰਨ ਤੋਂ ਬਾਅਦ ਇਹ ਪ੍ਰਵਾਸੀ ਮਜ਼ਦੂਰ ਸੜਕ ‘ਤੇ ਆ ਗਏ। ਮਿੱਲ ਦੇ ਬਾਹਰ ਆਉਣ ਤੋਂ ਬਾਅਦ ਭਾਰੀ ਪੁਲਸ ਫੋਰਸ ਬੁਲਾਉਣੀ ਪਈ ਇੱਥੋਂ ਤੱਕ ਕਿ ਮਲੇਰਕੋਟਲਾ ਦੇ ਐਸ ਡੀ ਐਮ ਵਿਕਰਮਜੀਤ ਸਿੰਘ ਪਾਂਥੇ ਵੀ ਪਹੁੰਚੇ। ਜਿਨ੍ਹਾਂ ਨੇ ਇਸ ਪ੍ਰਵਾਸੀ ਮਜ਼ਦੂਰਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਹ ਵਾਅਦਾ ਕੀਤਾ ਕਿ ਉਹ ਕੱਲ ਤੋਂ ਮਿਲ ਨਹੀਂ ਚੱਲਣ ਦੇਣਗੇ ਅਤੇ ਜਿੰਨ੍ਹਾਂ ਮਜ਼ਦੂਰਾਂ ਦਾ ਬਕਾਇਆ ਉਹ ਸਾਰਾ ਦਿਵਾਉਣਗੇ ਅਤੇ ਸ਼ਾਂਤੀ ਬਰਕਰਾਰ ਰੱਖਣ ਦੀ ਅਪੀਲ ਵੀ ਕੀਤੀ।
ਇਸ ਸਭ ਨੂੰ ਦੇਖਦੇ ਹੋਏ ਜਦੋਂ ਹੰਗਾਮਾ ਨਾ ਖਤਮ ਹੋਇਆ ਤਾਂ ਮਲੇਰਕੋਟਲਾ ਦੇ ਐੱਸਪੀ ਸਰਦਾਰ ਮਨਜੀਤ ਸਿੰਘ ਬਰਾੜ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਲੇਬਰ ਨੂੰ ਸ਼ਾਂਤ ਕੀਤਾ ਤੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਮਿੱਲ ਮਾਲਕ ਦੇ ਪ੍ਰਬੰਧਕਾਂ ਦੀ ਗਲਤੀ ਹੋਈ ਤਾਂ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜੇਕਰ ਕੋਈ ਅੰਦਰ ਮਿਲਦੇ ਕੰਟੀਨ ਦੇ ਵਿੱਚ ਰਾਸ਼ਨ ਮਹਿੰਗੇ ਭਾਅ ਵੇਚ ਰਿਹਾ ਤਾਂ ਉਸ ਤੇ ਵੀ ਕਾਰਵਾਈ ਅਮਲ ‘ਚ ਲਿਆਂਦੀ ਜਾਏਗੀ।