workers stranded in Nepal: ਵਿਸ਼ਵ ਭਰ ‘ਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲੀ ਹੋਈ ਹੈ, ਬਹੁਤ ਸਾਰੇ ਦੇਸ਼ਾਂ ‘ਚ Lockdown ਲਗਾਇਆ ਗਿਆ ਹੈ। ਇਸ ਦਰਮਿਆਨ ਨੇਪਾਲ ਵਿੱਚ ਫਸੇ ਉੱਤਰ ਪ੍ਰਦੇਸ਼ ਦੇ 250 ਮਜਦੂਰਾਂ ਨੇ ਪੀ.ਐੱਮ. ਮੋਦੀ ਨੂੰ ਵੀਡੀਓ ‘ਤੇ ਸੁਨੇਹਾ ਭੇਜਦਿਆਂ ਭਾਰਤ ਲਿਆਉਣ ਦੀ ਅਪੀਲ ਕੀਤੀ। ਲਖੀਮਪੁਰ ਖੀਰੀ, ਸ਼ਾਹਜਹਾਂਪੁਰ, ਪੀਲੀਭੀਤ, ਸੀਤਾਪੁਰ, ਹਰਦੋਈ ਜ਼ਿਲ੍ਹੇ ਦੇ 250 ਤੋਂ ਵੱਧ ਮਜਦੂਰ ਮਜਦੂਰੀ ਕਰਨ ਲਈ ਗੁਆਂਢੀ ਦੇਸ਼ ਗਏ ਹੋਏ ਸਨ।
ਭਾਰਤ ਅਤੇ ਨੇਪਾਲ ਦੋਵਾਂ ਦੇਸ਼ਾਂ ‘ਚ Lockdown ਦੇ ਚੱਲਦੇ ਸਾਰੇ ਮਜਦੂਰ ਉੱਥੇ ਫਸੇ ਹੋਏ ਹਨ। ਅਤੇ ਉਹਨਾਂ ਦੇ ਮਾਲਕ ਵੀ ਹੁਣ ਪੈਸੇ ਨਹੀਂ ਦੇ ਰਹੇ, ਜਿਸ ਕਾਰਨ ਮਜਦੂਰ ਭੁਖਮਰੀ ਦਾ ਸ਼ਿਕਾਰ ਹੋ ਰਹੇ ਹਨ। ਨੇਪਾਲ ‘ਚ ਫਸੇ 250 ਮਜਦੂਰਾਂ ਨੇ ਨੇਪਾਲ ਤੋਂ ਇਕ ਵੀਡੀਓ ਸੰਦੇਸ਼ ਬਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪਲੀ ਕੀਤੀ ਹੈ ਕਿ ਸਰਕਾਰ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਭਾਰਤ ਬੁਲਾ ਲਵੇ।