ਵਰਲਡ ਤਾਇਕਵਾਂਡੋ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਦਿੱਤੀ ਬਲੈਕ ਬੈਲਟ ਵਾਪਸ ਲੈ ਲਈ ਹੈ। ਰੂਸ ਦੇ ਯੂਕਰੇਨ ‘ਤੇ ਹਮਲੇ ਨੂੰ ਲੈ ਕੇ ਵਿਰੋਧ ਪ੍ਰਗਟਾਉਂਦਿਆਂ ਵਰਲਡ ਤਾਇਕਵਾਂਡੋ ਨੇ ਇਹ ਫੈਸਲਾ ਲਿਆ ਹੈ।ਵਰਲਡ ਤਾਇਕਵਾਂਡੋ ਨੇ ਰੂਸੀ ਫੌਜਾਂ ਦੇ ਯੂਕਰੇਨ ‘ਤੇ ਹਮਲੇ ਦੀ ਸਖਤ ਨਿੰਦਾ ਕੀਤੀ ਤੇ ਇਸ ਨੂੰ ਵਿਸ਼ਵ ਸ਼ਾਂਤੀ ਲਈ ਗੰਭੀਰ ਸੰਕਟ ਦੱਸਿਆ। ਪੁਤਿਨ ਨੂੰ ਸਾਲ 2013 ਵਿਚ ਬਲੈਕ ਬੈਲਟ ਦੀ ਉਪਾਧੀ ਦਿੱਤੀ ਗਈ ਸੀ।
ਵਰਲਡ ਤਾਇਕਵਾਂਡੋ ਨੇ ਰੂਸ-ਯੂਕਰੇਨ ਜੰਗ ਨੂੰ ਲੈ ਕੇ ਜਾਰੀ ਕੀਤੇ ਬਿਆਨ ਵਿਚ ਕਿਹਾ ਹੈ ਕਿ ਵਿਸ਼ਵ ਤਾਇਕਵਾਂਡੋ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਸਖਤ ਨਿੰਦਾ ਕਰਦਾ ਹੈ। ਜਿਸ ਤਰ੍ਹਾਂ ਆਮ ਲੋਕਾਂ ਦੀ ਜਾਨ ਜਾ ਰਹੀ ਹੈ, ਉਹ ਬੇਰਹਿਮੀ ਹੈ। ਵਿਸ਼ਵ ਤਾਇਕਵਾਂਡੋ ਦਾ ਉਦੇਸ਼ ਹਮੇਸ਼ਾ ਹੀ ਸ਼ਾਂਤੀ ਤੇ ਸਹਿਣਸ਼ੀਲਤਾ ਨੂੰ ਬੜ੍ਹਾਵਾ ਦੇਣਾ ਰਿਹਾ ਹੈ। ਵਿਸ਼ਵ ਤਾਇਕਵਾਂਡੋ ਨੂੰ ਲੱਗਦਾ ਹੈ ਕਿ ਜੋ ਯੂਕਰੇਨ ਵਿਚ ਹੋ ਰਿਹਾ ਹੈ, ਉਹ ਉਸ ਦੇ ਸਿਧਾਂਤਾਂ ਖਿਲਾਫ ਹੈ। ਅਜਿਹੇ ਵਿਚ ਅਸੀਂ ਵਲਾਦਿਮੀਰ ਪੁਤਿਨ ਨੂੰ ਦਿੱਤੀ ਗਈ ਬਲੈਕ ਬੈਲਟ ਵਾਪਸ ਲੈਣ ਦਾ ਫੈਸਲਾ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੰਟਰਨੈਸ਼ਨਲ ਜੂਡੋ ਫੈਡਰੇਸ਼ਨ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦਾ ਆਨਰੇਰੀ ਰਾਸ਼ਟਰਪਤੀ ਦਾ ਦਰਜਾ ਵੀ ਖੋਹ ਲਿਆ ਸੀ। ਐਤਵਾਰ ਨੂੰ ਇੰਟਰਨੈਸ਼ਨਲ ਜੂਡੋ ਫੈਡਰੇਸ਼ਨ ਨੇ ਵਲਾਦਿਮੀਰ ਪੁਤਿਨ ਨੂੰ ਆਨਰੇਰਗੀ ਪ੍ਰਧਾਨਗੀ ਅਤੇ ਅੰਬੈਂਸਡਰ ਦੇ ਅਹੁਦੇ ਤੋਂ ਸਸਪੈਂਡ ਕੀਤਾ ਹੈ। ਕੌਮਾਂਤਰੀ ਓਲੰਪਿਕ ਕਮੇਟੀ ਵੀ ਰੂਸ ਦੇ ਖਿਡਾਰੀਆਂ ਉਤੇ ਪ੍ਰਤੀਬੰਧ ਲਗਾ ਚੁੱਕੀ ਹੈ। ਯੂਏਫਾ ਨੇ ਵੀ ਅਗਲੇ ਹੁਕਮ ਤੱਕ ਰੂਸ ਦੇ ਕਲੱਬਾਂ ‘ਤੇ ਪ੍ਰਤੀਬੰਧ ਲਗਾ ਦਿੱਤਾ ਹੈ ਤੇ ਫੀਫਾ ਨੇ ਰੂਸ ਨੂੰ 2022 ਵਰਲਡ ਕੱਪ ਤੋਂ ਬਾਹਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਨੇ ਪੰਜਾਬ ਦੇ ਡਾਕਟਰ ਚੰਡੀਗੜ੍ਹੋਂ ਵਾਪਸ ਭੇਜ ਹੋਰ ਪਾਸਿਓਂ ਡਾਕਟਰ ਡੈਪੂਟੇਸ਼ਨ ’ਤੇ ਸੱਦਣ ਦਾ ਕੀਤਾ ਵਿਰੋਧ
ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਬੀਤੇ ਹਫਤੇ ਵੀਰਵਾਰ ਨੂੰ ਯੂਕਰੇਨ ਵਿਚ ਫੌਜੀ ਕਾਰਵਾਈ ਦਾ ਐਲਾਨ ਕਰ ਦਿੱਤਾ ਸੀ ਜਿਸਤੋਂ ਬਾਅਦ ਰੂਸੀ ਫੌਜਾਂ ਯੂਕਰੇਨ ਵਿਚ ਦਾਖਲ ਹੋ ਗਈਆਂ ਹਨ। 5 ਦਿਨਾਂ ਤੋਂ ਯੂਕਰੇਨ ਹਮਲੇ ਦਾ ਸਾਹਮਣਾ ਕਰ ਰਿਹਾਹੈ। ਲੰਬੇ ਸਮੇਂ ਤੋਂ ਯੂਰਪੀ ਸੰਗਠਨਾਂ ਖਾਸ ਕਰਕੇ ਨਾਟੋ ਨਾਲ ਯੂਕਰੇਨ ਦੇ ਜੁੜਾਅ ਦਾ ਵਿਰੋਧ ਕਰ ਰਿਹਾ ਹੈ। ਇਸ ਤੋਂ ਇਲਾਵਾ ਵੀ ਉਸ ਦੀਆਂ ਕਈ ਮੰਗਾਂ ਹਨ ਜਿਨ੍ਹਾਂ ਉਤੇ ਉਹ ਯੂਕਰੇਨ ਦੀ ਸਹਿਮਤੀ ਚਾਹੁੰਦਾ ਹੈ। ਕਦੇ ਸੋਵੀਅਤ ਸੰਘ ਦਾ ਹਿੱਸਾ ਰਹੇ ਯੂਕਰੇਨ ਨੂੰ ਲੈ ਕੇ ਪੁਤਿਨ ਦਾ ਕਹਿਣਾ ਹੈ ਕਿ ਯੂਕਰੇਨ ਪੱਛਮੀ ਦੇਸ਼ਾਂ ਦੇ ਹੱਥਾਂ ਦੀ ਕਠਪੁਤਲੀ ਬਣਿਆ ਹੋਇਆ ਹੈ ਜਿਸ ਨਾਲ ਰੂਸ ਦੀ ਸੁਰੱਖਿਆ ਖਤਰੇ ਵਿਚ ਪੈ ਰਹੀ ਹੈ।