ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਚੌਕੀ ਮੱਬੋਕੇ ਦੇ ਇਲਾਕੇ ‘ਚ ਅੱਧੀ ਰਾਤ ਨੂੰ ਪਾਕਿਸਤਾਨ ਤੋਂ ਆ ਰਿਹਾ ਇਕ ਡਰੋਨ ਆਉਂਦਾ ਦੇਖਿਆ ਗਿਆ, ਜਿਸ ‘ਤੇ ਬੀ.ਐੱਸ.ਐੱਫ ਦੀ 136 ਬਟਾਲੀਅਨ ਦੇ ਜਵਾਨਾਂ ਨੇ ਫਾਇਰਿੰਗ ਕੀਤੀ ਅਤੇ ਦੇਖਦੇ ਹੀ ਦੇਖਦੇ ਇਹ ਡਰੋਨ ਕੁਝ ਸਾਮਾਨ ਸੁੱਟ ਕੇ ਵਾਪਸ ਚਲਾ ਗਿਆ।
ਜਿਸ ‘ਤੇ ਬੀ.ਐੱਸ.ਐੱਫ. ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਤਲਾਸ਼ੀ ਮੁਹਿੰਮ ਦੌਰਾਨ ਬੀ.ਐੱਸ.ਐੱਫ. ਨੂੰ ਭਾਰਤੀ ਸਰਹੱਦ ‘ਤੇ ਇਕ ਖੇਤ ‘ਚ ਪਏ 5 ਪੈਕਟ ਮਿਲੇ, ਜਿਨ੍ਹਾਂ ਵਿੱਚ ਕਰੀਬ 3.5 ਕਿਲੋ ਹੈਰੋਇਨ ਹੈ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ ਕਰੀਬ 17 ਕਰੋੜ ਰੁਪਏ ਦੱਸੀ ਜਾਂਦੀ ਹੈ।
ਬੀ.ਐੱਸ.ਐੱਫ. ਮੁਤਾਬਕ ਜਦੋਂ ਬੀ.ਐੱਸ.ਐੱਫ. ਨੇ ਤਲਾਸ਼ੀ ਮੁਹਿੰਮ ਚਲਾਈ ਤਾਂ ਕਿਸਾਨ ਬਲਵੰਤ ਸਿੰਘ ਵਾਸੀ ਕਾਲੂ ਅਰਾਈਆਂ ਹਿਠਾੜ ਦੇ ਖੇਤਾਂ ਵਿੱਚੋਂ ਇੱਕ ਮੋਟਰ ਦੇ ਨਾਲ ਪਿਆ ਇੱਕ ਲਿਫਾਫਾ ਮਿਲਿਆ, ਜਿਸ ਵਿੱਚੋਂ 5 ਪੈਕੇਟ ਹੈਰੋਇਨ ਬਰਾਮਦ ਹੋਈ। ਇਸ ਬਰਾਮਦ ਹੋਈ ਹੈਰੋਇਨ ਸਬੰਧੀ ਬੀ.ਐੱਸ.ਐੱਫ. ਦੇ ਨਾਲ-ਨਾਲ ਪੰਜਾਬ ਪੁਲਿਸ ਵੀ ਜਾਂਚ ਕਰਕੇ ਕਾਰਵਾਈ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: