ਥਾਣਾ ਹਰੀਕੇ ਪੱਤਣ ਅਧੀਨ ਆਉਂਦੇ ਪਿੰਡ ਠੱਠੀਆਂ ਖੁਰਦ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਇਥੇ ਇੱਕ ਨੌਜਵਾਨ ਕਿਸਾਨ ਦੀ ਮੋਟਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਜੋਗਾ ਸਿੰਘ ਪੁੱਤਰ ਮੁਖਤਿਆਰ ਸਿੰਘ (35) ਵਾਸੀ ਠੱਠੀਆਂ ਖ਼ੁਰਦ ਆਪਣੇ ਖੇਤਾਂ ‘ਚ ਲੱਗੀ ਮੋਟਰ ਚਲਾਉਣ ਲੱਗਾ ਕਿ ਕਰੰਟ ਲੱਗਣ ਕਰਕੇ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਜੋਗਾ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦੇ 2 ਬੱਚੇ ਹਨ, ਜਿਨ੍ਹਾਂ ‘ਚੋਂ ਇਕ ਦੀ ਉਮਰ 8 ਸਾਲ ਅਤੇ ਦੂਸਰੇ ਬੱਚੇ ਦੀ ਉਮਰ 1 ਸਾਲ ਹੈ।
ਜੋਗਾ ਸਿੰਘ ਦੀ ਭਰੀ ਜਵਾਨੀ ‘ਚ ਹੋਈ ਅਚਾਨਕ ਮੌਤ ਕਾਰਨ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਗੁਲਜਾਰ ਸਿੰਘ ਨੇ ਦੱਸਿਆ ਕਿ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਹਾਂ। ਅਸੀਂ ਤਿੰਨ ਭਰਾ ਹਾਂ। ਸਾਡੀ ਵਾਹੀ ਦਾ ਕੰਮ ਇਕੱਠਾ ਹੀ ਹੈ। ਸਾਡੇ ਘਰਾਂ ਦੇ ਨਾਲ ਹੀ ਖੇਤ ਵਿੱਚ ਪਾਣੀ ਵਾਲੀ ਮੋਟਰ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਸੋਨਾਲੀ ਹੱਤਿਆਕਾਂਡ ਦੀ ਜਾਂਚ ਲਈ ਫਤਿਹਾਬਾਦ ਪਹੁੰਚੀ CBI: ਪਿਤਾ ਨੂੰ ਸੌਂਪੀ ਨਵੀਂ FIR ਦੀ ਕਾਪੀ
ਉਸ ਨੇ ਦੱਸਿਆ ਕੱਲ੍ਹ ਸ਼ਾਮ ਵੇਲੇ ਕਰੀਬ 6 ਵਜੇ ਦਾ ਹੋਵੇਗਾ. ਮੇਰਾ ਭਤੀਜਾ ਜੋਗਾ ਸਿੰਘ ਪੁੱਤਰ ਮੁਖਤਿਆਰ ਸਿੰਘ ਜੋ ਪਾਣੀ ਵਾਲੀ ਮੋਟਰ ਚਲਾਉਣ ਗਿਆ ਤਾਂ ਕੇਬਲ ਵਾਲੀ ਤਾਰ ਦਾ ਜੋੜ ਨੰਗਾ ਹੋਣ ਕਰਕੇ ਮੇਰੇ ਭਤੀਜੇ ਜੋਗਾ ਸਿੰਘ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਤਾਂ ਜੋਗਾ ਸਿੰਘ ਨੇ ਉੱਚੀ ਸਾਰੀ ਚੀਕ ਮਾਰੀ ਤਾਂ ਮੈਂ ਤੇ ਮੇਰਾ ਭਰਾ ਮੁਖਤਿਆਰ ਸਿੰਘ ਘਰੋਂ ਭੱਜ ਕੇ ਪਾਣੀ ਵਾਲੀ ਮੋਟਰ ਕੋਲ ਪਾਹੁੰਚੇ ਤਾਂ ਦੇਖਿਆ ਜੋਗਾ ਸਿੰਘ ਦੀ ਬਿਜਲੀ ਦਾ ਕਰੰਟ ਲੱਗਣ ਕਰਕੇ ਮੌਤ ਹੋ ਚੁੱਕੀ ਸੀ।
ਵੀਡੀਓ ਲਈ ਕਲਿੱਕ ਕਰੋ -: