ਮੋਗਾ ਦੇ ਪਿੰਡ ਭਿੰਡਰ ਕਲਾਂ ਤੋਂ ਖਬਰ ਸਾਹਮਣੇ ਆਈ ਹੈ ਜਿਥੇ ਤੜਕੇ-ਤੜਕੇ ਗੋਲੀਆਂ ਚੱਲੀਆਂ ਹਨ ਤੇ ਇਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਵੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ 20 ਤੋਂ 25 ਰਾਊਂਡ ਫਾਇਰ ਕੀਤੇ ਗਏ ਤੇ ਇਸ ਦੌਰਾਨ ਨੌਜਵਾਨ ਦੀ ਗੱਡੀ ਵੀ ਚਕਨਾਚੂਰ ਹੋ ਗਈ। ਲੋਕ ਸੁੱਤੇ ਹੋਏ ਸੀ ਜਦੋਂ ਇਹ ਹਾਦਸਾ ਵਾਪਰਿਆ ਤੇ ਗੋਲੀਆਂ ਦੀ ਆਵਾਜ਼ ਸੁਣਦੇ ਹੀ ਸਾਰੇ ਲੋਕ ਉਠ ਗਏ ਤੇ ਮੌਕੇ ‘ਤੇ ਹਫੜਾ ਦਫੜੀ ਮਚ ਗਈ।
ਮ੍ਰਿਤਕ ਦੀ ਪਛਾਣ ਉਮਰਸੀਰ ਵਜੋਂ ਹੋਈ ਹੈ ਜੋ ਕਿ ਕਾਰ ‘ਤੇ ਸਵਾਰ ਹੋ ਕੇ ਮੋਗਾ ਵਿਖੇ ਆਪਣੀ ਡਿਊਟੀ ‘ਤੇ ਜਾਣ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਪਿੰਡ ‘ਚ ਸ਼ਰੇਆਮ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਮਗਰੋਂ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਸੂਚਨਾ ਮਿਲਦੇ ਹੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























