Youngman reported Corona Positive : ਬਰਨਾਲਾ ਜ਼ਿਲੇ ਵਿਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਸਬਾ ਭਦੌੜ ਦੇ ਇਕ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਦਿੱਲੀ ’ਚ ਕੰਮ ਕਰਦਾ ਹੈ ਅਤੇ ਆਪਣੇ ਪਰਿਵਾਰ ਨੂੰ ਮਿਲਣ ਲਈ ਉਹ ਭਦੌੜ ’ਚ ਆਈ ਸੀ। ਬਾਹਰਲੇ ਸੂਬੇ ਤੋਂ ਆਉਣ ਕਰਕੇ ਸਿਹਤ ਵਿਭਾਗ ਵੱਲੋਂ ਇਸ ਨੌਜਵਾਨ ਨੂੰ ਕੁਆਰੰਟਾਈਨ ਕੀਤਾ ਗਿਆ ਸੀ ਤੇ ਇਸ ਦੇ ਕੋਰੋਨਾ ਟੈਸਟ ਦੇ ਸੈਂਪਲ ਲੈ ਲਏ ਗਏ ਸਨ, ਜਿਸ ਦੀ ਅੱਜ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।
ਦੱਸਣਯੋਗ ਹੈ ਕਿ ਬਰਨਾਲਾ ਜ਼ਿਲੇ ਵਿਚ ਹੁਣ ਤੱਕ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 29 ਹੋ ਗਈ ਹੈ, ਜਿਨ੍ਹਾਂ ਵਿਚੋਂ 23 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਜ਼ਿਲੇ ਵਿਚ ਕੁਲ ਐਕਟਿਵ ਮਾਮਲਿਆਂ ਦੀ ਗਿਣਤੀ 5 ਹੈ, ਜਿਨ੍ਹਾਂ ਵਿਚੋਂ ਇਕ ਮਰੀਜ਼ ਨੂੰ ਸੰਗਰੂਰ ਜ਼ਿਲੇ ਵਿਚ ਰਜਿਸਟਰ ਕੀਤਾ ਹੈ, ਜਦਕਿ ਇਕ ਮਾਮਲਾ ਦਿੱਲੀ ਵਿਚ ਰਜਿਸਟਰ ਕੀਤਾ ਗਿਆ ਹੈ। ਇਸ ਮੁਤਾਬਕ ਬਰਨਾਲਾ ਜ਼ਿਲੇ ਵਿਚ ਤਿੰਨ ਰਜਿਸਟਰ ਮਾਮਲੇ ਹਨ। ਦੱਸ ਦੇਈਏ ਕਿ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਇਕ ਪੀੜਤ ਦੀ ਮੌਤ ਵੀ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਵੱਖ-ਵੱਖ ਜ਼ਿਲਿਆਂ ਵਿਚ ਇਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਦੱਸਣਯੋਗ ਹੈ ਕਿ ਹੁਣ ਤੱਕ ਕੋਰੋਨਾ ਵਾਇਰਸ ਦੇ ਅੰਮ੍ਰਿਤਸਰ ’ਚ 517, ਜਲੰਧਰ ’ਚ 319, ਲੁਧਿਆਣਾ ’ਚ 282, ਤਰਨਤਾਰਨ ’ਚ 171, ਮੋਹਾਲੀ ’ਚ 136, ਹੁਸ਼ਿਆਰਪੁਰ ’ਚ 136, ਪਟਿਆਲਾ ’ਚ 147, ਸੰਗਰੂਰ ’ਚ 116, ਨਵਾਂਸ਼ਹਿਰ ’ਚ 122, ਗੁਰਦਾਸਪੁਰ ’ਚ 152, ਮੁਕਤਸਰ ’ਚ 71, ਮੋਗਾ ’ਚ 67, ਫਰੀਦਕੋਟ ’ਚ 86, ਫਿਰੋਜ਼ਪੁਰ ’ਚ 46, ਫਾਜ਼ਿਲਕਾ ’ਚ 48, ਬਠਿੰਡਾ ’ਚ 55, ਪਠਾਨਕੋਟ ’ਚ 108, ਬਰਨਾਲਾ ’ਚ 27, ਮਾਨਸਾ ’ਚ 34, ਫਤਿਹਗੜ੍ਹ ਸਾਹਿਬ ’ਚ 70, ਕਪੂਰਥਲਾ ’ਚ 40 ਤੇ ਰੋਪੜ ’ਚ 71 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 56 ਲੋਕ ਇਸ ਮਹਮਾਰੀ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।