ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮਿਰ ਜ਼ੇਲੇਂਸਕੀ ਵੀਰਵਾਰ ਨੂੰ ਯੂਰਪ ਦੀ ਸਭ ਤੋਂ ਵੱਡੀ ਸੰਸਦ ਯੂਰਪੀਅਨ ਯੂਨੀਅਨ ਦੇ ਪਾਰਲੀਮੈਂਟ ਵਿੱਚ ਪਹੁੰਚੇ। ਇਥੇ ਆਪਣੇ ਭਾਸ਼ਣ ਦੀ ਸ਼ੁਰੂਆਤ ਉਨ੍ਹਾਂ ਨੇ ‘ਯੂਕਰੇਨ ਦੀ ਜਿੱਤ ਹੋਵੇ’ ਦੇ ਨਾਰੇ ਨਾਲ ਕੀਤੀ। ਇਹ ਕਹਿੰਦੇ ਹੋਏ ਉਹ ਭਾਵੁਕ ਹੋ ਗਏ।
ਵੀਰਵਾਰ ਨੂੰ ਯੂਰਪੀ ਸੰਸਦ ਨੂੰ ਸੰਬੋਧਿਤ ਕਰਦੇ ਹੋਏ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਅਤੇ ਯੂਰਪੀਅਨ ਯੂਨੀਅਨ (ਈਯੂ) ਦੁਨੀਆ ਦੀ ਸਭ ਤੋਂ ਵੱਡੀ ਯੂਰਪੀ ਵਿਰੋਧੀ ਸ਼ਕਤੀ ਰੂਸ ਦੇ ਖਿਲਾਫ ਮਿਲ ਕੇ ਲੜ ਰਹੇ ਹਨ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸ ਨਾਲ ਜੰਗ ਨੂੰ ਮਜ਼ਬੂਤ ਕਰਨ ਲਈ ਹੋਰ ਫੌਜੀ ਸਹਾਇਤਾ ਅਤੇ ਹਥਿਆਰਾਂ ਦੀ ਸਪਲਾਈ ਦੀ ਵੀ ਮੰਗ ਕੀਤੀ।
ਜ਼ੇਲੇਂਸਕੀ ਨੇ ਯੂਰਪ ਨੂੰ ਚਿਤਾਵਨੀ ਦਿੱਤੀ ਕਿ ਜੇ ਅਸੀਂ ਆਜ਼ਾਦ ਨਹੀਂ ਰਹਿ ਸਕਦੇ, ਤਾਂ ਤੁਸੀਂ ਵੀ ਨਹੀਂ ਰਹੋਗੇ। ਯੂਰਪ ਵਿੱਚ ਕੋਈ ਗ੍ਰੇ ਜ਼ੋਨ ਨਹੀਂ ਹੋਣਾ ਚਾਹੀਦਾ। ਸਾਡਾ ਪੂਰਾ ਮਹਾਂਦੀਪ ਯੂਰਪੀ ਕਿਸਮਤ ਲਈ ਖੁੱਲਾ ਹੋਣਾ ਚਾਹੀਦਾ ਹੈ। ਜ਼ੇਲੇਂਸਕੀ ਨੇ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਪਹਿਲੀ ਵਰ੍ਹੇਗੰਢ ਤੋਂ ਕੁਝ ਹਫ਼ਤੇ ਪਹਿਲਾਂ ਬ੍ਰਸੇਲਜ਼ ਵਿੱਚ ਇੱਕ ਸੰਮੇਲਨ ਲਈ ਇਕੱਠੇ ਹੋਏ 27 ਰਾਸ਼ਟਰੀ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਨੂੰ ਇਹ ਗੱਲਾਂ ਕਹੀਆਂ।
ਜ਼ੇਲੇਂਸਕੀ ਨੇ ਆਪਣੇ ਭਾਸ਼ਣ ਤੋਂ ਬਾਅਦ ਯੂਰਪੀਅਨ ਯੂਨੀਅਨ ਦਾ ਝੰਡਾ ਉੱਚਾ ਕੀਤਾ ਅਤੇ ਯੂਕਰੇਨ ਦਾ ਰਾਸ਼ਟਰੀ ਗੀਤ ਵਜਾਇਆ ਗਿਆ। ਜ਼ੇਲੇਂਸਕੀ ਨੇ ਕਿਹਾ, “ਜਿੰਨਾ ਚਿਰ ਅਸੀਂ ਇਕਜੁੱਟ ਹਾਂ, ਜਿੰਨਾ ਚਿਰ ਅਸੀਂ ਆਪਣੇ ਯੂਰਪ ਅਤੇ ਯੂਰਪੀਅਨ ਜੀਵਨ ਢੰਗ ਦੀ ਦੇਖਭਾਲ ਕਰਦੇ ਹਾਂ, ਯੂਰਪ ਹੈ ਅਤੇ ਹਮੇਸ਼ਾ ਰਹੇਗਾ।”
ਜ਼ੇਲੇਂਸਕੀ ਦੇ ਸੰਬੋਧਨ ਤੋਂ ਪਹਿਲਾਂ ਯੂਰਪੀਅਨ ਸੰਸਦ ਦੇ ਸਪੀਕਰ ਰੌਬਰਟ ਮੇਟਸੋਲਾ ਨੇ ਕਿਹਾ ਕਿ ਸਹਿਯੋਗੀ ਦੇਸ਼ਾਂ ਨੂੰ “ਅਗਲੇ ਕਦਮ” ਵਜੋਂ ਯੂਕਰੇਨ ਨੂੰ “ਤੁਰੰਤ ਲੰਬੀ ਦੂਰੀ ਦੀਆਂ ਮਿਜ਼ਾਈਲਾਂ” ਅਤੇ ਲੜਾਕੂ ਜਹਾਜ਼ ਮੁਹੱਈਆ ਕਰਵਾਉਣ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਜ਼ੇਲੇਨਸਕੀ ਯੂਕਰੇਨ ਵਾਪਸ ਆ ਗਏ।
ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨੇ ਰੂਸ ਨਾਲ ਚੱਲ ਰਹੀ ਜੰਗ ਨੂੰ ਮਜ਼ਬੂਤ ਕਰਨ ਲਈ ਜ਼ੇਲੇਂਸਕੀ ਨੂੰ ਹੋਰ ਫੌਜੀ ਸਹਾਇਤਾ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਨੂੰ ਫਰਾਂਸ ਦਾ ਸਰਵਉੱਚ ਸਨਮਾਨ ਮੈਡਲ ਵੀ ਦਿੱਤਾ ਗਿਆ ਸੀ। ਜ਼ੇਲੇਂਸਕੀ ਵੀਰਵਾਰ ਨੂੰ ਬ੍ਰਸੇਲਜ਼ ‘ਚ ਯੂਰਪੀ ਸੰਸਦ ਪਹੁੰਚੇ। 27 ਮੈਂਬਰੀ ਯੂਰਪੀਅਨ ਯੂਨੀਅਨ ਨੇ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਰੂਸ ਨਾਲ ਚੱਲ ਰਹੀ ਜੰਗ ਲਈ ਆਪਣਾ ਮਜ਼ਬੂਤ ਸਮਰਥਨ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : ਤੁਰਕੀਏ-ਸੀਰੀਆ ‘ਚ ਮੌਤਾਂ ਦੀ ਗਿਣਤੀ 19,000 ਤੋਂ ਪਾਰ, ਕੜਾਕੇ ਦੀ ਠੰਡ ਵਿਚਾਲੇ ਖਾਣ-ਪੀਣ ਨੂੰ ਤਰਸੇ ਲੋਕ
ਜ਼ਿਕਰਯੋਗ ਹੈ ਕਿ ਪਿਛਲੇ ਸਾਲ 24 ਫਰਵਰੀ ਨੂੰ ਰੂਸ ਨੇ ਯੂਕਰੇਨ ਦੇ ਖਿਲਾਫ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਈਯੂ ਦੇ ਡਰਾਫਟ ਸਿੱਟੇ ਵਿੱਚ ਕਿਹਾ ਗਿਆ ਹੈ, “ਯੂਰਪੀਅਨ ਯੂਨੀਅਨ ਜਿੰਨੀ ਦੇਰ ਤੱਕ ਇਸਦੀ ਲੋੜ ਹੋਵੇਗੀ, ਯੂਕਰੇਨ ਦੇ ਨਾਲ ਖੜਾ ਰਹੇਗਾ।”
ਵੀਡੀਓ ਲਈ ਕਲਿੱਕ ਕਰੋ -: