ਯੂਕਰੇਨ ‘ਤੇ ਰੂਸ ਦਾ ਲਗਾਤਾਰ ਹਮਲਾ ਜਾਰੀ ਸੀ ਪਰ ਹੁਣ ਰੂਸ ਵੱਲੋਂ ਯੁੱਧ ਵਿਰਾਮ ਦੀ ਗੱਲ ਕਹੀ ਗਈ ਹੈ। ਉਮੀਦ ਹੈ ਕਿ ਹੁਣ ਅੱਗੇ ਗੱਲਬਾਤ ਨਾਲ ਹੀ ਪੂਰਾ ਮਸਲਾ ਸੁਲਝਾਇਆ ਜਾਵੇਗਾ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਯੂਕਰੇਨ ਦੇ ਝੰਡੇ ‘ਤੇ ਕੋਈ ਖੂਨ ਦੇ ਦਾਗ ਨਹੀਂ ਹਨ।
ਜੇਲੇਂਸਕੀ ਨੇ ਪੁਤਿਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਸਾਡੇ ਝੰਡੇ ‘ਤੇ ਕਾਲੇ ਧੱਪੇ ਨਹੀਂ ਹਨ ਤੇ ਕਦੇ ਨਹੀਂ ਹੋਣਗੇ। ਕੋਈ ਸਵਾਸਤਿਕ ਵੀ ਸਾਡੇ ਝੰਡੇ ‘ਤੇ ਨਹੀਂ ਹੈ। ਯੂਕਰੇਨ ਦਾ ਝੰਡਾ ਇੱਕ ਜ਼ਮੀਨ ਹੈ, ਜਿਥੇ ਸ਼ਾਂਤੀ ਹੈ, ਜੋ ਉਪਜਾਊ ਹੈ ਤੇ ਇਥੇ ਕੋਈ ਟੈਂਕ ਨਹੀਂ ਹੈ।ਸਾਡਾ ਆਸਮਾਨ ਸ਼ਾਂਤੀਪੂਰਨ, ਸਾਫ, ਨੀਲਾ ਤੇ ਬਿਨਾਂ ਰਾਕੇਟਸ ਦਾ ਹੈ। ਇਹੀ ਪਹਿਲਾਂ ਸੀ ਤੇ ਅੱਗੇ ਵੀ ਇੰਝ ਹੀ ਰਹੇਗਾ।
ਜੇਲੇਂਸਕੀ ਲਗਾਤਾਰ ਰੂਸੀ ਸੈਨਾ ਦੇ ਅੱਗੇ ਮੁਕਾਬਲੇ ਲਈ ਡਟੇ ਸਨ। ਹਮਲਾ ਸ਼ੁਰੂ ਹੋਣ ਤੋਂ ਬਾਅਦ ਤੋਂ ਲੈ ਕੇਹੁਣ ਤੱਕ ਉਹ ਦੁਨੀਆ ਭਰ ਦੇ ਸਾਰੇ ਵੱਡੇ ਦੇਸ਼ਾਂ ਨਾਲ ਗੱਲ ਕਰ ਚੁੱਕੇ ਹਨ। ਜੇਲੇਂਸਕੀ ਨੇ ਪਹਿਲਾਂ ਤੋਂ ਹੀ ਸਾਫ ਕਰ ਦਿੱਤਾ ਸੀ ਕਿ ਉਹ ਰੂਸ ਅੱਗੇ ਨਹੀਂ ਝੁਕਣਗੇ। ਜੰਗ ਵਿਚ ਹੋਈ ਗੱਲਬਾਤ ਦੌਰਾਨ ਵੀ ਯੂਕਰੇਨ ਦੇ ਡੈਲੀਗੇਸ਼ਨ ਨੇ ਕਿਸੇ ਵੀ ਸ਼ਰਤ ਨੂੰ ਮੰਨਣ ਤੋਂ ਪਹਿਲਾਂ ਯੁੱਧ ਵਿਰਾਮ ਦੀ ਮੰਗ ਰੱਖੀ ਸੀ ਜਿਸ ਤੋਂ ਬਾਅਦ ਹੁਣ ਆਖਿਰਕਾਰ ਰੂਸ ਨੇ ਯੂਕਰੇਨ ਤੇ ਕਈ ਵੱਡੇ ਸ਼ਹਿਰਾਂ ਵਿਚ ਸੀਜ਼ਫਾਇਰ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਯੁੱਧ ਖੇਤਰ ‘ਚ ਫਸੇ ਯੂਕਰੇਨੀ ਪਤਨੀ ਤੇ ਪੁੱਤ ਨੂੰ ਕੱਢਣ ਲਈ ਭਾਰਤੀ ਨੌਜਵਾਨ ਨੇ ਮੰਗੀ PM ਮੋਦੀ ਤੋਂ ਮਦਦ
ਰੂਸ ਦੇ ਇਸ ਹਮਲੇ ਵਿਚ ਯੂਕਰੇਨ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਯੂਕੇਰਨ ਦੇ ਕਈ ਵੱਡੇ ਸ਼ਹਿਰ ਤਬਾਹ ਹੋ ਗਏ ਹਨ। ਇਥੇ ਰਹਿਣ ਵਾਲੇ ਲੋਕ ਪਿਛਲੇ ਕਈ ਦਿਨਾਂ ਤੋਂ ਬੰਕਰਾਂ ਵਿਚ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਰਹਿ ਰਹੇ ਹਨ। ਕੀਵ ਤੇ ਖਾਰਕੀਵ ਵਰਗੇ ਸ਼ਹਿਰਾਂ ਵਿਚ ਰੂਸੀ ਬੰਬਾਰੀ ਸਭ ਤੋਂ ਵੱਧ ਹੋਈ। ਉਥੋਂ ਲਗਭਗ ਸਾਰੇ ਸ਼ਹਿਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ। ਹਮਲੇ ਵਿਚ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ। ਦੂਜੇ ਪਾਸੇ ਯੂਕਰੇਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਹਮਲੇ ਨਾਲ ਰੂਸ ਦੀ ਸੈਨਾ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਰੂਸ ਦੇ 9,000 ਤੋਂ ਵੱਧ ਸੈਨਿਕ ਮਾਰੇ ਗਏ ਹਨ। ਜੰਗ ਵਿਚ ਫਿਲਹਾਲ ਹੁਣ ਉਮੀਦ ਦੀ ਇੱਕ ਕਿਰਨ ਦਿਖਾਈ ਦਿੱਤੀ ਹੈ ਜਿਸ ਤੋਂ ਲੱਗਦਾ ਹੈ ਕਿ ਜਲਦ ਰੂਸ ਤੇ ਯੂਕਰੇਨ ਵਿਚ ਕੋਈ ਹੱਲ ਨਿਕਲੇਗਾ ਤੇ ਪਹਿਲਾਂ ਦੀ ਤਰ੍ਹਾਂ ਸਭ ਠੀਕ ਹੋ ਜਾਵੇਗਾ।