ਲੋਕ ਸਭਾ ਚੋਣਾਂ ‘ਚ NDA ਖਾਸ ਕਰ ਕੇ ਭਾਜਪਾ ਦੇ ਜਿੱਤ ਦੇ ਦਾਅਵਿਆਂ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ ਤਾਂ ਉਹ ਹੈ ਅਮੇਠੀ ਤੋਂ ਗਾਂਧੀ ਪਰਿਵਾਰ ਦੇ ਕਰੀਬੀ ਕਿਸ਼ੋਰੀ ਲਾਲ ਦਾ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੂੰ ਹਰਾਉਣ ਦੀ ਹੈ।
ਹੁਣ ਹਰ ਕਿਸੇ ਦੇ ਮਨ ‘ਚ ਇਕ ਹੀ ਸਵਾਲ ਉੱਠ ਰਿਹਾ ਹੈ ਕਿ ਕਿਸ਼ੋਰੀ ਲਾਲ ਕੌਣ ਹੈ, ਜਿਸ ਨੂੰ ਗਾਂਧੀ ਪਰਿਵਾਰ ਨੇ ਅਮੇਠੀ ਤੋਂ ਆਪਣਾ ਬਦਲ ਬਣਾਇਆ ਸੀ। ਇਸ ਸਬੰਧੀ ਸਭ ਤੋਂ ਖਾਸ ਗੱਲ ਇਹ ਹੈ ਕਿ ਕਿਸ਼ੋਰੀ ਲਾਲ ਪੰਜਾਬ ਖਾਸ ਕਰਕੇ ਲੁਧਿਆਣਾ ਨਾਲ ਸਬੰਧਤ ਹਨ, ਉਹ ਇੱਥੇ ਹੀ ਪਲੇ ਅਤੇ ਅੱਜ ਵੀ ਇੱਥੇ ਹੀ ਰਹਿੰਦੇ ਹਨ ਪਰ ਕਰੀਬ 40 ਸਾਲ ਪਹਿਲਾਂ ਉਹ ਯੂਥ ਕਾਂਗਰਸ ਦੀ ਤਰਫੋਂ ਬਤੌਰ ਕੋਆਰਡੀਨੇਟਰ ਅਮੇਠੀ ਗਏ ਸਨ ਅਤੇ ਰਾਜੀਵ ਗਾਂਧੀ ਦੀ ਜਿੱਤ ਤੋਂ ਬਾਅਦ ਉੱਥੇ ਹੀ ਰਹੇ।
ਕਿਉਂਕਿ ਰਾਜੀਵ ਗਾਂਧੀ ਤੋਂ ਬਾਅਦ ਕਿਸ਼ੋਰੀ ਲਾਲ ਅਮੇਠੀ ਅਤੇ ਰਾਏਬਰੇਲੀ ਤੋਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਪ੍ਰਤੀਨਿਧੀ ਵਜੋਂ ਕੰਮ ਕਰਦੇ ਰਹੇ ਹਨ। ਉਨ੍ਹਾਂ ਨੂੰ ਪ੍ਰਿਯੰਕਾ ਗਾਂਧੀ ਦੇ ਬਹੁਤ ਕਰੀਬ ਮੰਨਿਆ ਜਾਂਦਾ ਹੈ ਅਤੇ ਰਾਹੁਲ ਗਾਂਧੀ ਦੇ ਵਾਇਨਾਡ ਤੋਂ ਚੋਣ ਲੜਨ ਕਾਰਨ ਕਿਸ਼ੋਰੀ ਲਾਲ ਨੂੰ ਉਮੀਦਵਾਰ ਬਣਾਇਆ ਗਿਆ ਸੀ ਕਿਉਂਕਿ ਪ੍ਰਿਅੰਕਾ ਜਾਂ ਉਨ੍ਹਾਂ ਦੇ ਪਤੀ ਦੇ ਅਮੇਠੀ ਤੋਂ ਚੋਣ ਲੜਨ ਦੀ ਗੱਲ ਚੱਲ ਰਹੀ ਹੈ, ਜਿਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਸਮ੍ਰਿਤੀ ਇਰਾਨੀ ਵੱਲੋਂ ਗਾਂਧੀ ਪਰਿਵਾਰ ‘ਤੇ ਚੋਣਾਂ ਦੌਰਾਨ ਹੀ ਅਮੇਠੀ ਵਿਚ ਆਉਣ ਸਣੇ ਪਿਛਲੀ ਵਾਰ ਵਾਇਨਾਡ ਜਾਣ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ, ਜਿਸ ਦੇ ਮੱਦੇਨਜ਼ਰ ਲੰਮੇ ਸਮੇਂ ਤੋਂ ਅਮੇਠੀ ਵਿਚ ਗ੍ਰਾਊਂਡ ਲੈਵਲ ‘ਤੇ ਪਬਲਿਕ ਵਿਚ ਪਕੜ ਰਖਣ ਵਾਲੇ ਕਿਸ਼ੋਰੀ ਲਾਲ ਨੂੰਟਿਕਟ ਦੇਣ ਦਾ ਫਾਰਮੂਲਾ ਅਪਣਾਇਆ ਗਿਆ, ਜੋ ਕਾਮਯਾਬ ਵੀ ਰਿਹਾ.
ਕੇਐਲ ਸ਼ਰਮਾ ਨਾਲ ਜੁੜਿਆ ਇਕ ਹੋਰ ਪਹਿਲੂ ਇਹ ਹੈ ਕਿ ਉਹ ਅਮੇਠੀ ਤੋਂ 6ਵੇਂ ਗੈਰ-ਗਾਂਧੀ ਸੰਸਦ ਮੈਂਬਰ ਹੋਣਗੇ। ਇਸ ਤੋਂ ਪਹਿਲਾਂ ਵਿਦਿਆਧਰ ਵਾਜਪਾਈ ਅਤੇ ਰਵਿੰਦਰ ਪ੍ਰਤਾਪ ਸਿੰਘ 1967 ਤੋਂ 1977 ਤੱਕ ਅਮੇਠੀ ਤੋਂ ਸੰਸਦ ਮੈਂਬਰ ਰਹੇ ਸਨ। ਇਸ ਤੋਂ ਬਾਅਦ ਸੰਜੇ ਗਾਂਧੀ ਨੇ 1980 ‘ਚ ਕਾਰਜਭਾਰ ਸੰਭਾਲਿਆ ਅਤੇ ਰਾਜੀਵ ਗਾਂਧੀ 1991 ਤੱਕ ਅਮੇਠੀ ਤੋਂ ਸੰਸਦ ਮੈਂਬਰ ਰਹੇ। ਹਾਲਾਂਕਿ 1991 ਤੋਂ 1998 ਤੱਕ ਕੈਪਟਨ ਸਤੀਸ਼ ਸ਼ਰਮਾ ਅਤੇ ਸੰਜੇ ਸਿੰਘ ਅਮੇਠੀ ਦੇ ਗੈਰ-ਗਾਂਧੀ ਸੰਸਦ ਮੈਂਬਰ ਬਣੇ। ਪਰ 1999 ਤੋਂ 2019 ਤੱਕ ਅਮੇਠੀ ਸੀਟ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕੋਲ ਸੀ। ਜਿੱਥੇ ਸਮ੍ਰਿਤੀ ਇਰਾਨੀ ਦੀ ਜਿੱਤ ਦੇ 5 ਸਾਲਾਂ ਦੇ ਅੰਦਰ ਕੇ.ਐਲ ਸ਼ਰਮਾ ਨੇ ਗਾਂਧੀ ਪਰਿਵਾਰ ਦੀ ਸਿਆਸੀ ਵਿਰਾਸਤ ਨੂੰ ਮੁੜ ਹਾਸਲ ਕਰ ਲਿਆ ਹੈ।
ਇਹ ਵੀ ਪੜ੍ਹੋ : ਏਅਰ ਕੈਨੇਡਾ ਦੀ ਦਿੱਲੀ-ਟੋਰਾਂਟੋ ਫਲਾਈਟ ਨੂੰ ਮਿਲੀ ਬੰ/ਬ ਦੀ ਧਮ.ਕੀ, ਫੈਲੀ ਦਹਿ.ਸ਼ਤ
ਅਮੇਠੀ ਤੋਂ ਕੇਐਲ ਸ਼ਰਮਾ ਦੀ ਜਿੱਤ ਨੂੰ ਰਾਹੁਲ ਗਾਂਧੀ ਦੀ ਹਾਰ ਦਾ ਬਦਲਾ ਲੈਣ ਵਜੋਂ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪਾਰਟੀ ਦੀ ਸਥਿਤੀ ਵੀ ਇਸ ਕਾਰਨ ਸੁਧਰੀ ਹੈ। ਕਿਉਂਕਿ 2007 ਤੋਂ 2022 ਤੱਕ ਚਾਰ ਵਿਧਾਨ ਸਭਾ ਚੋਣਾਂ ਦੌਰਾਨ ਅਮੇਠੀ ਤੋਂ ਕਾਂਗਰਸ ਦਾ ਵੋਟ ਬੈਂਕ 20 ਫੀਸਦੀ ਹੇਠਾਂ ਚਲਾ ਗਿਆ ਹੈ। ਇਸੇ ਤਰ੍ਹਾਂ 2009 ਅਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਮੇਠੀ ਤੋਂ ਰਾਹੁਲ ਗਾਂਧੀ ਦੀ ਜਿੱਤ ਦਾ ਫਰਕ 2 ਲੱਖ ਘੱਟ ਗਿਆ ਸੀ। ਇਸ ਤੋਂ ਇਲਾਵਾ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੌਰਾਨ ਅਮੇਠੀ ਵਿੱਚ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ, ਜਿਸ ਵਿੱਚ 2017 ਦੌਰਾਨ ਅਮੇਠੀ ਵਿੱਚ ਭਾਜਪਾ ਨੇ 4 ਅਤੇ ਸਮਾਜਵਾਦੀ ਪਾਰਟੀ ਨੇ ਇੱਕ ਸੀਟ ਜਿੱਤੀ ਸੀ। ਜਦਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਮੇਠੀ ਦੀਆਂ 4 ਸੀਟਾਂ ‘ਤੇ ਕਾਂਗਰਸ ਤੀਜੇ ਨੰਬਰ ‘ਤੇ ਰਹੀ ਸੀ। ਪਰ 2 ਸਾਲਾਂ ਦੇ ਅੰਦਰ ਹੀ ਕਿਸ਼ੋਰੀ ਲਾਲ ਨੇ 1.67 ਲੱਖ ਤੋਂ ਵੱਧ ਵੋਟਾਂ ਨਾਲ ਲੋਕ ਸਭਾ ਚੋਣਾਂ ਜਿੱਤ ਕੇ ਸਾਰੀ ਸਥਿਤੀ ਹੀ ਬਦਲ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: