ਅਕਸਰ ਤੁਸੀਂ ਅਜਿਹੀਆਂ ਚੀਜ਼ਾਂਦੀ ਨੀਲਾਮੀ ਹੁੰਦੇ ਵੇਖੀਆਂ ਹੋਣਗੀਆਂ, ਜੋ ਭਾਵੇਂ ਦਿਸਣ ਵਿੱਚ ਆਮ ਤੇ ਬੇਕਾਰ ਲਗਦੀਆਂ ਹਨ, ਪਰ ਉਨ੍ਹਾਂ ਦੀ ਖਾਸੀਅਤ ਕਰਕੇ ਉਨ੍ਹਾਂ ਦੀ ਬੋਲੀ ਲੱਖਾਂ-ਕਰੋੜਾਂ ਰੁਪਏ ਵਿੱਚ ਲਾਈ ਜਾਂਦੀ ਹੈ। ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਬੇਕਾਰ ਜਿਹੀਆਂ ਦਿਸਣ ਵਾਲੀਆਂ ਚੀਜ਼ਾਂ ਦੀਕੀਮਤ ਨੇ ਲੋਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ। ਹਾਲ ਹੀ ਵਿੱਚ ਇੰਗਲੈਂਡ ਵਿੱਚ ਹੋਈ ਇੱਕ ਅਜਿਹੀ ਹੀ ਨੀਲਾਮੀ ਅੱਜਕਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਥੇ 285 ਸਾਲ ਪੁਰਾਣਾ ਸੁੱਕਾ ਨਿੰਬੂ 1 ਲੱਖ ਰੁਪਏ ਤੋਂ ਵੱਧ ਦੀ ਕੀਮਤ ਵਿੱਚ ਨੀਲਾਮ ਹੋਇਆ। ਲਗਭਗ ਦੋ ਇੰਚ ਦਾ ਇਹ ਕਾਲਾ ਨਿੰਬੂ ਘਰ ਦੀ ਸਫਾਈ ਦਰਾਨ ਅਲਮਾਰੀ ਵਿੱਚ ਪਾਇਆ ਗਿਆ, ਜਿਸ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਅਜਿਹੇ ਵਿੱਚ ਲੋਕਾਂ ਦੇ ਮਨ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਆਖਿਰ ਇਸ ਨਿੰਬੂ ਵਿੱਚ ਅਜਿਹਾ ਕੀ ਹੈ, ਜਿਸ ਕਰਕੇ ਇਸ ਦੀਕੀਮਤ ਲੱਖਾਂ ਵਿੱਚ ਲਗਾਈ ਗਈ ਹੈ।
ਇਹ ਬਹੁਚਰਚਿਤ ਨੀਲਾਮੀ ਇੰਗਲੈਂਡ ਦੇ ਸ਼ਰਾਪਸ਼ਾਇਰ ਵਿੱਚ ਬ੍ਰੇਟੇਲਸ ਨੀਲਾਮੀ ਘਰ ਵੱਲੋਂ ਕੀਤੀ ਗਈ। ਨੀਲਾਮੀਕਰਤਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਅਨੋਖਾ ਨਿੰਬੂ ਇੱਕ ਬੰਦੇ ਨੂੰ ਆਪਣੇ ਚਾਚੇ ਦੀ 19ਵੀਂ ਸਦੀ ਦੀ ਇੱਕ ਛੋਟੀ ਜਿਹੀ ਅਲਮਾਰੀ ਵਿੱਚ ਮਿਲਿਆ ਪਰ ਦਿਲਚਸਪ ਗੱਲ ਇਹ ਹੈ ਕਿ ਵਿਅਕਤੀ ਅਲਮਾਰੀ ਦੀ ਨੀਲਾਮੀ ਲਈ ਆਇਆ ਸੀ। ਉਸ ਨੂੰ ਲੱਗਾ ਕਿ ਇਹ ਕੀਮਤੀ ਹੋ ਸਕਦੀ ਹੈ। ਜਦੋਂ ਨੀਲਾਮੀਕਰਤਾ ਇਸ ਅਲਮਾਰੀ ਦੀਆਂ ਤਸਵੀਰਾਂ ਖਿਚ ਰਿਹਾ ਸੀ, ਤਾਂ ਉਸ ਨੂੰ ਅਲਮਾਰੀ ਦੀ ਇੱਕ ਦਰਾਜ ਵਿੱਚ 285 ਸਾਲ ਪੁਰਾਣਾ ਇੱਕ ਸੁੱਕਿਆ ਨਿੰਬੂ ਮਿਲਿਆ, ਜੋ ਕਾਲਾ ਪੈ ਚੁੱਕਾ ਸੀ। ਉਸ ਨੇ ਅਲਮਾਰੀ ਨਾਲ ਨਿੰਬੂ ਨੂੰ ਵੀ ਨੀਲਾਮੀ ਲਈ ਰੱਖ ਦਿੱਤਾ।
ਇਸ ਨਿੰਬੂ ‘ਤੇ ਇੱਕ ਖਾਸ ਮੈਸੇਜ ਵੀ ਲਿਖਿਆ ਹੈ। ਇਸ ਨਿੰਬੂ ਦੇ ਛਿਲਕੇ ‘ਤੇ, ‘ਮਿਸਟਰ ਪੀ ਲੂ ਫ੍ਰੈਂਚਿਨੀ ਵੱਲੋਂ 4 ਨਵੰਬਰ, 1739 ਨੂੰ ਮਿਸ ਈ ਬੈਕਸਟਰ ਨੂੰ ਦਿੱਤਾ ਗਿਆ’ ਲਿਖਿਆ ਹੈ। ਅਜਿਹਾ ਮੰਨਿਆ ਜਾਰਿਹਾ ਹੈ ਕਿ ਇਸ ਨੂੰ ਰੋਮਾਂਟਿਕ ਤੋਹਫੇ ਵਜੋਂ ਭਾਰਤ ਤੋਂ ਇੰਗਲੈਂਡ ਲਿਜਾਇਆ ਗਿਆ ਸੀ।
ਨੀਲਾਮੀਕਰਤਾ ਡੇਵਿਡ ਬ੍ਰੇਟੇਲ ਨੇ ਦੱਸਿਆ ਕਿ ਉਨ੍ਹਾਂ ਨੇ ਅੰਦਾਜ਼ਾ ਲਾਇਆ ਸੀ ਕਿ ਇਹ ਨਿੰਬੂ 4,200-6,300 ਰੁਪਏ ਵਿਚ ਵਿਕ ਸਕਦਾ ਹੈ, ਪਰ ਇਸ ਦੀ ਨੀਲਾਮੀ 1,400 ਪਾਊਂਡ (1.47 ਲੱਖ ਰੁਪਏ) ਵਿੱਚ ਹੋਈ, ਜਦਕਿ ਉਹ ਅਲਮਾਰੀ ਸਿਰਫ 32 ਪਾਊਂਡ (ਕਰੀਬ 3,360 ਰੁਪਏ) ਵਿਚ ਵਿਕੀ ਹੈ।
ਇਹ ਵੀ ਪੜ੍ਹੋ : ਦੇਸ਼ ਦਾ ਸਭ ਤੋਂ ਸੰਸਕਾਰੀ ਪਿੰਡ, ਕਿਸੇ ਦੇ ਮੂੰਹੋਂ ਨਹੀਂ ਨਿਕਲਦਾ ਮਾੜਾ ਸ਼ਬਦ, ਰਾਮਰਾਜ ਦਾ ਹੁੰਦਾ ਅਹਿਸਾਸ
ਇਸ ਤੋਂ ਪਹਿਲਾਂ ਵੀ ਕਈ ਚੀਜ਼ਾਂ ਦੀ ਨੀਲਾਮੀ ਹੋ ਚੁੱਕੀ ਹੈ, ਜਿਸ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ। ਪਿਛਲੇ ਸਾਲ ਜੂਨ ਵਿੱਚ ਇੱਕ ਬੰਦੇ ਨੇ ਲੰਦਨ ਵਿੱਚ ਹੋਈ ਰਾਜਕੁਮਾਰ ਵਿਲੀਅਮ ਅਤੇ ਕੈਥਰੀਨ ਮਿਡਲਟਨ ਦੇ ਵਿਆਹ ਦੇ ਕੇਕ ਦੇ ਇੱਕ ਟੁਕੜੇ ਨੂੰ 1,700 ਪਾਊਂਡ ਯਾਨੀ ਕਰੀਬ 1.78 ਲੱਖ ਰੁਪਏ ਵਿੱਚ ਖਰੀਦਿਆ ਸੀ।
ਵੀਡੀਓ ਲਈ ਕਲਿੱਕ ਕਰੋ –