ਤਿਹਾੜ ਜੇਲ੍ਹ ਜਾਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਸੰਬੋਧਨ ਕੀਤਾ। ਅਰਵਿੰਦ ਕੇਜਰੀਵਾਲ ਦਿੱਲੀ ‘ਚ ‘ਆਪ’ ਦਫਤਰ ਪਹੁੰਚੇ ਸਨ। ਇੱਥੇ ਸੀਐਮ ਨੇ ਕਿਹਾ ਕਿ, ‘ਆਓ ਮੰਨ ਲੈਂਦੇ ਹਾਂ ਕਿ ਮੈਂ ਤਜਰਬੇਕਾਰ ਚੋਰ ਹਾਂ, ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈ।’ ਕੇਜਰੀਵਾਲ ਨੇ ਕਿਹਾ, ‘ਮੇਰੇ ਖਿਲਾਫ ਕੋਈ ਸਬੂਤ ਨਹੀਂ ਹੈ, ਮੈਨੂੰ ਬਿਨਾਂ ਰਿਕਵਰੀ ਦੇ ਜੇਲ੍ਹ ‘ਚ ਡੱਕ ਦਿੱਤਾ ਗਿਆ, ਇਹ ਤਾਨਾਸ਼ਾਹੀ ਹੈ। ਜਿਸ ਦਾ ਵੀ ਮਨ ਕਰੇਗਾ ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਵੇਗਾ। ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੀ ਤਾਨਾਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਮੈਂ ਤਾਨਾਸ਼ਾਹੀ ਵਿਰੁੱਧ ਲੜ ਰਿਹਾ ਹਾਂ। ਅਸੀਂ ਭਗਤ ਸਿੰਘ ਦੇ ਚੇਲੇ ਹਾਂ।
ਕੇਜਰੀਵਾਲ ਨੇ ਕਿਹਾ ਕਿ ਇਹ 21 ਦਿਨ ਮੇਰੇ ਲਈ ਬਹੁਤ ਯਾਦਗਾਰ ਹਨ। ਕੇਜਰੀਵਾਲ ਨੇ ਕਿਹਾ, ‘ਮੈਂ ਇਸ ਲਈ ਜੇਲ੍ਹ ਨਹੀਂ ਜਾ ਰਿਹਾ ਕਿਉਂਕਿ ਮੈਂ ਕੋਈ ਭ੍ਰਿਸ਼ਟਾਚਾਰ ਕੀਤਾ ਹੈ, ਪਰ ਕਿਉਂਕਿ ਮੈਂ ਤਾਨਾਸ਼ਾਹੀ ਵਿਰੁੱਧ ਆਵਾਜ਼ ਉਠਾਈ ਹੈ, ਮੈਂ ਜੇਲ੍ਹ ਜਾ ਰਿਹਾ ਹਾਂ। ਉਹ ਕਹਿੰਦੇ ਸਨ ਕਿ 100 ਕਰੋੜ ਦਾ ਘਪਲਾ ਹੋਇਆ ਹੈ। 500 ਤੋਂ ਵੱਧ ਛਾਪੇ ਮਾਰੇ ਗਏ ਪਰ ਇੱਕ ਪੈਸਾ ਵੀ ਨਹੀਂ ਮਿਲਿਆ। ਆਖ਼ਰ ਇਹ ਪੈਸਾ ਕਿੱਥੇ ਗਿਆ?
ਸੀਐਮ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੀਐਮ ਮੋਦੀ ਨੇ ਵੀ ਸਵੀਕਾਰ ਕਰ ਲਿਆ ਹੈ ਕਿ ਉਨ੍ਹਾਂ ਦੇ ਖਿਲਾਫ ਕੋਈ ਸਬੂਤ ਨਹੀਂ ਹੈ। ਇੱਕ ਟੀਵੀ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ, ‘ਪੀਐਮ ਮੋਦੀ ਨੇ ਇਸ ਇੰਟਰਵਿਊ ਵਿੱਚ ਸਵੀਕਾਰ ਕੀਤਾ ਕਿ ਕੇਜਰੀਵਾਲ ਦੇ ਖਿਲਾਫ ਕੋਈ ਸਬੂਤ ਨਹੀਂ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਇੱਕ ਤਜਰਬੇਕਾਰ ਚੋਰ ਹਨ। ਚਲੋ ਮੰਨ ਲਓ ਮੈਂ ਇੱਕ ਤਜਰਬੇਕਾਰ ਚੋਰ ਹਾਂ, ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈ। ਤੁਹਾਡੇ ਕੋਲ ਕੋਈ ਰਿਕਵਰੀ ਨਹੀਂ ਹੈ। ਫਿਰ ਐਵੇਂ ਹੀ ਮੈਨੂੰ ਜੇਲ੍ਹ ਵਿੱਚ ਡੱਕ ਦਿੱਤਾ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਸੁਪਰੀਮ ਕੋਰਟ ਨੇ ਮੈਨੂੰ ਚੋਣ ਪ੍ਰਚਾਰ ਲਈ 21 ਦਿਨਾਂ ਲਈ ਜ਼ਮਾਨਤ ਦਿੱਤੀ ਸੀ। ਮੈਂ ਇਸ ਲਈ ਸੁਪਰੀਮ ਕੋਰਟ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਅੱਜ ਮੈਂ ਫਿਰ ਤਿਹਾੜ ਜੇਲ੍ਹ ਜਾ ਰਿਹਾ ਹਾਂ। ਮੈਂ ਇਨ੍ਹਾਂ 21 ਦਿਨਾਂ ਵਿੱਚੋਂ ਇੱਕ ਮਿੰਟ ਵੀ ਬਰਬਾਦ ਨਹੀਂ ਕੀਤਾ। ਮੈਂ ਸਿਰਫ਼ ‘ਆਪ’ ਲਈ ਨਹੀਂ ਸਗੋਂ ਵੱਖ-ਵੱਖ ਪਾਰਟੀਆਂ ਲਈ ਪ੍ਰਚਾਰ ਕੀਤਾ।
ਮੈਂ ਮੁੰਬਈ, ਹਰਿਆਣਾ, ਯੂਪੀ, ਝਾਰਖੰਡ ਗਿਆ… ‘ਆਪ’ ਮਹੱਤਵਪੂਰਨ ਨਹੀਂ, ਦੇਸ਼ ਮਹੱਤਵਪੂਰਨ ਹੈ। ਮੈਂ ਦਿੱਲੀ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਦੁਬਾਰਾ ਜੇਲ੍ਹ ਜਾ ਰਿਹਾ ਹਾਂ, ਇਸ ਲਈ ਨਹੀਂ ਕਿ ਮੈਂ ਕੋਈ ਘੁਟਾਲਾ ਕੀਤਾ ਹੈ, ਸਗੋਂ ਇਸ ਲਈ ਕਿ ਮੈਂ ਤਾਨਾਸ਼ਾਹੀ ਵਿਰੁੱਧ ਆਵਾਜ਼ ਉਠਾਈ ਹੈ… ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸਾਹਮਣੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਕੋਲ ਮੇਰੇ ਖਿਲਾਫ ਕੋਈ ਸਬੂਤ ਨਹੀਂ ਹੈ…’
ਸ਼ਰਾਬ ਘੁਟਾਲੇ ਦੇ ਦੋਸ਼ੀ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ਜਾਣ ਤੋਂ ਪਹਿਲਾਂ ਕਿਹਾ, ‘ਇਸ ਵਾਰ ਮੈਂ ਜੇਲ੍ਹ ਜਾ ਰਿਹਾ ਹਾਂ, ਇਸ ਲਈ ਮੈਨੂੰ ਨਹੀਂ ਪਤਾ ਕਿ ਇਹ ਲੋਕ ਮੇਰੇ ਨਾਲ ਕੀ ਕਰਨਗੇ। ਮੇਰੇ ਸਰੀਰ ਦਾ ਹਰ ਰੇਸ਼ਾ ਦੇਸ਼ ਲਈ ਹੈ। ਮੈਂ ਅਜੇ ਰਾਜਘਾਟ ਗਿਆ ਸੀ। ਅਸੀਂ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਸ਼ਰਧਾਂਜਲੀ ਭੇਟ ਕੀਤੀ। ਉਹ ਸਾਡੇ ਪ੍ਰੇਰਨਾ ਸਰੋਤ ਹਨ, ਉਹ ਤਾਨਾਸ਼ਾਹੀ ਵਿਰੁੱਧ ਲੜੇ।
ਐਗਜ਼ਿਟ ਪੋਲ ਦੇ ਬਾਰੇ ‘ਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 4 ਤਰੀਕ ਵੀ ਮੰਗਲਵਾਰ ਹੈ। ਬਜਰੰਗ ਬਲੀ ਸਾਡਾ ਭਲਾ ਕਰੇਗਾ ਅਤੇ ਉਨ੍ਹਾਂ ਦਾ ਨਾਸ਼ ਕਰੇਗਾ। ਕੇਜਰੀਵਾਲ ਨੇ ਕਿਹਾ ਕਿ ਸਾਡਾ ਦੁਸ਼ਮਣੀ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਹੈ। ਸਾਡੀ ਲੜਾਈ ਤਾਨਾਸ਼ਾਹੀ ਵਿਰੁੱਧ ਹੈ। ਮੈਂ ਪ੍ਰਾਰਥਨਾ ਕਰਨ ਗਿਆ ਸੀ ਕਿ ਬਜਰੰਗਬਲੀ ਦੇਸ਼ ਨੂੰ ਬਚਾਵੇ। ਸਾਰੇ ਐਗਜ਼ਿਟ ਪੋਲ ਫਰਜ਼ੀ ਹਨ।
ਇਹ ਵੀ ਪੜ੍ਹੋ : ‘ਮੂਸੇਵਾਲਾ ਦਾ ਗਾਣਾ ਸੁਣਿਐ ਤੁਸੀਂ…’- INDIA ਗਠਜੋੜ ਕਿੰਨੀਆਂ ਸੀਟਾਂ ਜਿੱਤੇਗਾ ‘ਤੇ ਰਾਹੁਲ ਦਾ ਜਵਾਬ
ਮੇਰੇ ਦੁਆਰਾ ਇਹ ਲਿਖੋ ਕਿ ਸਾਰੇ ਐਗਜ਼ਿਟ ਪੋਲ ਫਰਜ਼ੀ ਹਨ। ਇੱਕ ਚੈਨਲ ਵਾਲੇ ਨੇ ਰਾਜਸਥਾਨ ਵਿੱਚ 25 ਵਿੱਚੋਂ 35 ਸੀਟਾਂ ਦਿੱਤੀਆਂ। ਉਨ੍ਹਾਂ ਨੂੰ ਵੋਟਾਂ ਦੀ ਗਿਣਤੀ ਤੋਂ ਤਿੰਨ ਦਿਨ ਪਹਿਲਾਂ ਫਰਜ਼ੀ ਐਗਜ਼ਿਟ ਪੋਲ ਕਰਵਾਉਣ ਦੀ ਕੀ ਲੋੜ ਹੈ? ਮੈਂ ਗਠਜੋੜ ਦੇ ਸਾਰੇ ਭਾਈਵਾਲਾਂ ਨੂੰ ਕਹਿੰਦਾ ਹਾਂ ਕਿ ਭਾਵੇਂ ਉਹ ਹਾਰ ਰਹੇ ਹਨ, ਉਹ ਹਾਰ ਨਾ ਮੰਨਣ। EVM ਨਾਲ VVPAT ਦੀ ਮੈਚਿੰਗ ਕਰਾਓ। ਜੇਕਰ ਕਿਤੇ ਵੀ ਕੋਈ ਮੇਲ ਨਹੀਂ ਹੈ ਤਾਂ ਚੋਣ ਰੱਦ ਕਰੋ। ਜੇ ਤੁਹਾਡਾ ਉਮੀਦਵਾਰ ਹਾਰ ਰਿਹਾ ਹੈ ਤਾਂ ਵੀ ਆਖਰੀ ਸਮੇਂ ਤੱਕ ਗਿਣਤੀ ਵਾਲੀ ਥਾਂ ‘ਤੇ ਡਟੇ ਰਹੋ।
ਵੀਡੀਓ ਲਈ ਕਲਿੱਕ ਕਰੋ -: