ਜਦੋਂ ਤੋਂ ਟੇਸਲਾ ਅਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਨੇ ਟਵਿਟਰ ਨੂੰ ਖਰੀਦਿਆ ਹੈ, ਉਸ ਨੇ ਇਸ ਵਿੱਚ ਕਈ ਬਦਲਾਅ ਕੀਤੇ ਹਨ। ਟਵਿੱਟਰ ‘ਚ ਯੂਜ਼ਰਸ ਨੂੰ ਨਵਾਂ ਅਨੁਭਵ ਦੇਣ ਲਈ ਉਹ ਲਗਾਤਾਰ ਇਸ ‘ਚ ਨਵੇਂ ਅਪਡੇਟਸ ਲਿਆ ਰਹੇ ਹਨ। ਹੁਣ ਤੁਹਾਨੂੰ X ‘ਤੇ ਇਕ ਹੋਰ ਨਵਾਂ ਬਦਲਾਅ ਦੇਖਣ ਨੂੰ ਮਿਲੇਗਾ। ਮਸਕ ਨੇ X ਦੀਆਂ ਪੋਸਟਾਂ ‘ਤੇ ਲਾਈਕਸ ਨੂੰ ਪ੍ਰਾਈਵੇਟ ਬਣਾ ਦਿੱਤਾ ਹੈ।
ਦਰਅਸਲ, ਬਹੁਤ ਸਾਰੇ ਯੂਜ਼ਰ ਇਸ ਮਾਈਕ੍ਰੋਬਲਾਗਿੰਗ ਪਲੇਟਫਾਰਮ ਵਿੱਚ ਕੁਝ ਕੰਟੈਂਟ ਨੂੰ ਪਸੰਦ ਕਰਕੇ ਟ੍ਰੋਲ ਹੋ ਜਾਂਦੇ ਸਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਮਸਕ ਨੇ ਐਕਸ ਦੀਆਂ ਪੋਸਟਾਂ ‘ਤੇ ਲਾਈਕਸ ਨੂੰ ਪ੍ਰਾਈਵੇਟ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਜੇ ਤੁਸੀਂ ਕੋਈ ਪੋਸਟ ਲਾਈਕ ਕਰਦੇ ਹੋ, ਤਾਂ ਹੁਣ ਹੋਰ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਲੱਗੇਗਾ।
ਮਸਕ ਨੇ ਐਕਸ ‘ਤੇ ਪੋਸਟ ਕਰਕੇ ਇਸ ਬਦਲਾਅ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੀ ਪੋਸਟ ‘ਤੇ ਲਿਖਿਆ- ‘ਇੱਕ ਮਹੱਤਵਪੂਰਨ ਬਦਲਾਅ, ਤੁਹਾਡੀਆਂ ਲਾਈਕਸ ਨੂੰ ਹੁਣ ਪ੍ਰਾਈਵੇਟ ਕਰ ਦਿੱਤਾ ਗਿਆ ਹੈ।’ ਹੁਣ ਤੁਸੀਂ ਬਿਨਾਂ ਕਿਸੇ ਟੈਨਸ਼ਨ ਦੇ X ‘ਤੇ ਕੋਈ ਵੀ ਪੋਸਟ ਲਾਈਕ ਕਰ ਸਕਦੇ ਹੋ।
ਐਕਸ ਦੇ ਇੰਜਨੀਅਰਿੰਗ ਗਰੁੱਪ ਦੇ ਪੋਸਟ ਮੁਤਾਬਕ ਯੂਜ਼ਰਸ ਨੂੰ ਇਸ ਹਫਤੇ ਤੋਂ ਹੀ ਟਵਿਟਰ ‘ਤੇ ਇਹ ਬਦਲਾਅ ਦੇਖਣ ਨੂੰ ਮਿਲੇਗਾ। ਇਸ ਹਫਤੇ ਤੋਂ ਬਾਅਦ X ‘ਤੇ ਪੋਸਟਾਂ ‘ਤੇ ਲਾਈਕਸ ਪ੍ਰਾਈਵੇਟ ਹੋ ਜਾਣਗੀਆਂ, ਯਾਨੀ ਹੁਣ ਪੋਸਟ ਕਰਨ ਵਾਲੇ ਯੂਜ਼ਰਸ ਨੂੰ ਹੀ ਪਤਾ ਲੱਗੇਗਾ ਕਿ ਪੋਸਟ ਨੂੰ ਕਿੰਨੀਆਂ ਲਾਈਕਸ ਆਈਆਂ ਹਨ ਅਤੇ ਪੋਸਟ ਨੂੰ ਕਿਸ ਨੇ ਲਾਈਕ ਕੀਤਾ ਹੈ।
ਇਹ ਵੀ ਪੜ੍ਹੋ : ਅਨੋਖੇ ਪਿਆਰ ਦੀ ਮਿਸਾਲ! ਵਿਆਹ 18 ਸਾਲ ਮਗਰੋਂ ਪਤੀ ਬਣ ਗਿਆ ਔਰਤ, ਪਤਨੀ ਨੇ ਖਿੜੇ ਮੱਥੇ ਮੰਨਿਆ ਫੈਸਲਾ
ਐਕਸ ਵੱਲੋਂ ਕੀਤੀ ਗਈ ਪੋਸਟ ਮੁਤਾਬਕ ਤੁਹਾਨੂੰ ਤੁਹਾਡੀ ਪੋਸਟ ‘ਤੇ ਆਉਣ ਵਾਲੀ ਹਰ ਲਾਈਕ ਦੀ ਨੋਟੀਫਿਕੇਸ਼ਨ ਮਿਲੇਗੀ, ਤੁਹਾਨੂੰ ਨੋਟੀਫਿਕੇਸ਼ਨ ਬਾਰ ਵਿੱਚ ਪਤਾ ਲੱਗ ਜਾਵੇਗਾ ਕਿ ਤੁਹਾਡੀ ਪੋਸਟ ਨੂੰ ਕਿਸ ਨੇ ਲਾਈਕ ਕੀਤਾ ਹੈ ਅਤੇ ਪੋਸਟ ਨੂੰ ਕਿੰਨੇ ਵਿਊਜ਼ ਮਿਲੇ ਹੋਏ ਹਨ। ਤੁਹਾਨੂੰ ਨੋਟੀਫਿਕੇਸ਼ਨ ਬਾਰ ਵਿੱਚ ਟਿੱਪਣੀਆਂ ਬਾਰੇ ਵੀ ਜਾਣਕਾਰੀ ਮਿਲੇਗੀ। ਪੋਸਟ ‘ਤੇ ਆਉਣ ਵਾਲੇ ਹਰ ਤਰ੍ਹਾਂ ਦੇ ਮੈਟ੍ਰਿਕਸ ਦੀ ਜਾਣਕਾਰੀ ਹੁਣ ਸਿਰਫ ਤੁਹਾਨੂੰ ਹੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: