ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਡਾਈਟਿੰਗ ਕੋਈ ਆਸਾਨ ਕੰਮ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਭਾਰ ਘਟਾਉਣ ਲਈ ਸਾਨੂੰ ਸਿਹਤਮੰਦ ਖਾਣਾ ਚਾਹੀਦਾ ਹੈ ਪਰ ਕੁਝ ਨਵੀਆਂ ਆਦਤਾਂ ਅਪਣਾ ਕੇ ਵੀ ਭਾਰ ਘੱਟ ਕੀਤਾ ਜਾ ਸਕਦਾ ਹੈ। ਖਾਣ-ਪੀਣ ਦੀਆਂ ਆਦਤਾਂ ਤੋਂ ਇਲਾਵਾ ਮਾਹਿਰਾਂ ਨੇ ਕੁਝ ਮਨੋਵਿਗਿਆਨਕ ਟ੍ਰਿਕਸ ਵੀ ਸਾਂਝੇ ਕੀਤੇ ਹਨ ਜਿਨ੍ਹਾਂ ਨੂੰ ਅਪਣਾਉਣਾ ਥੋੜ੍ਹਾ ਅਜੀਬ ਹੈ ਪਰ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਨੂੰ ਅਪਣਾ ਕੇ ਭਾਰ ਘੱਟ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਟ੍ਰਿਕਸ ਬਾਰੇ ਜੋ ਤੁਹਾਨੂੰ ਕਿਸੇ ਨੇ ਨਹੀਂ ਦੱਸੀਆਂ ਹੋਣਗੀਆਂ।
ਬਾਹਰ ਦਾ ਖਾਣਾ ਘੱਟ ਤੋਂ ਘੱਟ ਖਾਓ
ਜੇਕਰ ਤੁਸੀਂ ਖਾਣ ਲਈ ਬਾਹਰ ਜਾਂਦੇ ਹੋ, ਤਾਂ ਮੇਨੂ ਨੂੰ ਪੜ੍ਹਨ ਲਈ ਕੁਝ ਸਮਾਂ ਕੱਢੋ। ਜੇਕਰ ਇਹ ਅਜਿਹੀ ਥਾਂ ਹੈ ਜਿੱਥੇ ਹੈਮਬਰਗਰ ਅਤੇ ਗੈਰ-ਸਿਹਤਮੰਦ ਚੀਜ਼ਾਂ ਮਿਲਦੀਆਂ ਹਨ, ਤਾਂ ਹਮੇਸ਼ਾ ਆਪਣੇ ਲਈ ਇੱਕ ਛੋਟਾ ਜਿਹਾ ਹਿੱਸਾ ਚੁਣੋ – ਮਿੰਨੀ ਬਰਗਰ, ਜੂਨੀਅਰ ਪੌਪਕੌਰਨ, ਮਿੰਨੀ ਪੀਜ਼ਾ, ਜਾਂ ਹਲਕਾ ਸਲਾਦ। ਖੋਜ ਮੁਤਾਬਕ ਜੋ ਲੋਕ ਆਪਣਾ ਆਰਡਰ ਨਹੀਂ ਦਿੰਦੇ ਹਨ, ਉਹ ਮੇਜ਼ ‘ਤੇ ਰੱਖੀ ਹਰ ਚੀਜ਼ ਖਾਂਦੇ ਹਨ, ਭਾਵੇਂ ਉਨ੍ਹਾਂ ਦਾ ਪੇਟ ਪਹਿਲਾਂ ਹੀ ਭਰਿਆ ਹੋਵੇ।
ਇਕੱਠੇ ਖਾਣਾ ਖਾਣ ਨਾਲੋਂ ਇਕੱਲਾ ਖਾਣਾ ਬਿਹਤਰ ਹੈ
ਜਦੋਂ ਤੁਸੀਂ ਭਾਰ ਘਟਾਉਣ ਲਈ ਆਪਣੀ ਖੁਰਾਕ ਵਿੱਚ ਬਦਲਾਅ ਕਰਦੇ ਹੋ, ਤਾਂ ਤੁਸੀਂ ਆਮ ਤੌਰ ‘ਤੇ ਚਾਹੁੰਦੇ ਹੋ ਕਿ ਤੁਹਾਡੇ ਦੋਸਤ ਅਤੇ ਪਰਿਵਾਰ ਤੁਹਾਡੀ ਮਦਦ ਕਰਨ, ਪਰ ਇਹ ਵਿਗਿਆਨਕ ਤੌਰ ‘ਤੇ ਸਾਬਤ ਹੋਇਆ ਹੈ ਕਿ ਜੋ ਲੋਕ ਇੱਕ ਸਮੂਹ ਵਿੱਚ ਖਾਂਦੇ ਹਨ, ਉਨ੍ਹਾਂ ਨੂੰ ਹੱਸਦਿਆਂ, ਗੱਲ ਕਰਦੇ-ਕਰਦੇ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਨੇ ਕਿੰਨਾ ਖਾਧਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਹਰ ਸਮੇਂ ਇਕੱਲੇ ਖਾਣਾ ਖਾਓ, ਪਰ ਕੋਸ਼ਿਸ਼ ਕਰੋ ਕਿ ਤੁਸੀਂ ਖਾਣੇ ਦੀ ਮੇਜ਼ ‘ਤੇ ਓਨਾ ਹੀ ਲਿਆਓ ਜਿੰਨਾ ਤੁਹਾਨੂੰ ਖਾਣਾ ਚਾਹੀਦਾ ਹੈ।
ਕੇਲੇ ਨੂੰ ਸੁੰਘਣ ਨਾਲ ਭੁੱਖ ਘੱਟ ਜਾਂਦੀ ਹੈ
ਇਹ ਥੋੜਾ ਅਜੀਬ ਲੱਗ ਸਕਦਾ ਹੈ, ਪਰ ਸੇਬ, ਪੁਦੀਨੇ ਜਾਂ ਕੇਲੇ ਦੀ ਗੰਧ ਤੁਹਾਡੇ ਦਿਮਾਗ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਤੁਸੀਂ ਅਸਲ ਵਿੱਚ ਉਹ ਚੀਜ਼ਾਂ ਖਾ ਰਹੇ ਹੋ। ਇਸ ਦੀ ਜਾਂਚ 3,000 ਵਲੰਟੀਅਰਾਂ ‘ਤੇ ਕੀਤੀ ਗਈ ਜਿਨ੍ਹਾਂ ਨੇ ਭੁੱਖ ਲੱਗਣ ‘ਤੇ ਇਨ੍ਹਾਂ ਚੀਜ਼ਾਂ ਨੂੰ ਸੁੰਘਿਆ ਅਤੇ ਨਤੀਜਾ ਇਹ ਨਿਕਲਿਆ ਕਿ ਉਨ੍ਹਾਂ ਦੀ ਭੁੱਖ ਘੱਟ ਗਈ।
ਇਹ ਵੀ ਪੜ੍ਹੋ : Google ਨੇ ਖ਼ਤਮ ਕੀਤੀ ਕ੍ਰਿਏਟਰਸ ਦੀ ਟੈਨਸ਼ਨ, AI ਰਾਹੀਂ ਬਣਾ ਸਕੋਗੇ Short Video
ਸ਼ੀਸ਼ੇ ਦੇ ਸਾਹਮਣੇ ਖਾਓ
ਇਹ ਸੁਣ ਕੇ ਤੁਸੀਂ ਥੋੜ੍ਹਾ ਹਾਸਾ ਆ ਜਾਵੇਗਾ, ਪਰ ਵਿਗਿਆਨਕ ਤੱਥ ਇਸ ਗੱਲ ਦੀ ਗਾਰੰਟੀ ਦਿੰਦੇ ਹਨ ਕਿ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਖਾਣਾ ਖਾਣ ਨਾਲ ਤੁਹਾਡੇ ਭੋਜਨ ਦੀ ਮਾਤਰਾ ਇੱਕ ਤਿਹਾਈ ਤੱਕ ਘੱਟ ਜਾਂਦੀ ਹੈ। ਜੇਕਰ ਤੁਸੀਂ ਇਸ ਤਕਨੀਕ ਨੂੰ ਅਪਣਾਉਂਦੇ ਹੋ ਤਾਂ ਇਹ ਤੁਹਾਡਾ ਭਾਰ ਘੱਟ ਕਰਨ ‘ਚ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”