ਯੂਕਰੇਨ ਵਿੱਚ ਰੂਸ ਦੇ ਹਮਲੇ ਤੋਂ ਬਾਅਦ ਲਗਾਤਾਰ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਪਰ ਇਨ੍ਹਾਂ ਤਸਵੀਰਾਂ ਵਿਚਾਲੇ ਕੁਝ ਭਾਵੁਕ ਕਰ ਦੇਣ ਵਾਲੇ ਪਲ ਵੀ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਪਲ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਵੀਰਵਾਰ ਨੂੰ ਸਾਹਮਣੇ ਆਇਆ। ਕੀਵ ਵਿੱਚ ਜਦੋਂ ਰੂਸ ਦੇ ਫਾਈਟਰ ਜੇਟ ਬੰਬ ਤੇ ਮਿਸਾਈਲਾਂ ਡਿਗਾ ਰਹੇ ਸਨ ਉਸ ਦੌਰਾਨ ਇੱਕ ਲਵ ਕਪਲ ਨੇ ਵਿਆਹ ਕਰ ਲਿਆ।
ਯਾਰਯਾਨਾ ਅਰਿਏਵਾ ਤੇ ਉਨ੍ਹਾਂ ਦੇ ਪਾਰਟਨਰ ਸਿਵਆਟੋਸਲਾਵ ਫਰਸਿਨ ਨੇ ਕੀਵ ਦੀ ਸੇਂਟ ਮਾਈਕਲ ਮਾਨੇਸਟਰੀ ਵਿੱਚ ਵਿਆਹ ਕੀਤਾ। ਇਸ ਦੀਆਂ ਵੀਡੀਓ ਵੀ ਜਾਰੀ ਕੀਤਾ ਗਿਆ ਹੈ। ਵਿਆਹ ਦੀਆਂ ਰਿਵਾਇਤਾਂ ਦੌਰਾਨ ਜਿਥੇ ਚਰਚ ਦੀਆਂ ਘੰਟੀਆਂ ਵਜ ਰਹੀਆਂ ਹਨ, ਉਥੇ ਹੀ ਹਵਾਈ ਹਮਲੇ ਲਈ ਸਾਵਧਾਨ ਕਰਨ ਵਾਲੇ ਸਾਇਰਨ ਦੀ ਵੀ ਆਵਾਜ਼ ਸਾਫ ਸੁਣਾਈ ਦੇ ਰਹੀ ਹੈ।
ਅਰਿਏਵਾ ਨੇ ਕਿਹਾ ਕਿ ਵਿਆਹ ਦੇ ਸੰਸਕਾਰ ਪੂਰੇ ਕਰਦੇ ਸਮੇਂ ਕੰਨਾਂ ਵਿੱਚ ਹਵਾਈ ਸਾਇਰਨ ਦੀ ਆਵਾਜ਼ ਗੂੰਜ ਰਹੀ ਸੀ। ਇਹ ਬਹੁਤ ਡਰਾਉਣਾ ਪਲ ਸੀ। ਅਰਿਏਵਾ ਕੀਵ ਸਿਟੀ ਕਾਊਂਸਲ ‘ਚ ਡਿਪਟੀ ਦੇ ਅਹੁਦੇ ‘ਤੇ ਹਨ। ਉਨ੍ਹਾਂ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਖੁਸ਼ਨੁਮਾ ਪਲ ਸੀ। ਅਜਿਹੇ ਸਮੇਂ ਤੁਸੀਂ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਇਹ ਸਾਇਰਨ ਸੁਣਨ ਨੂੰ ਮਿਲਦਾ ਹੈ।
ਲੜਾਈ ਦੌਰਾਨ ਵਿਆਹ ਕਰਨ ਵਾਲੀ 21 ਸਾਲਾਂ ਅਰਿਏਵਾ ਤੇ 24 ਸਾਲਾਂ ਦੇ ਸਵਿਆਟੋਸਲਾਵ ਦੀ ਪਹਿਲੀ ਮੁਲਾਕਾਤ ਵੀ ਅਜਿਹੇ ਹੀ ਅਜਿਬ ਜਿਹੇ ਮਾਹੌਲ ਵਿੱਚ ਹੋਈ ਸੀ। ਦੋਵੇਂ ਪਹਿਲੀ ਵਾਰ ਅਕਤੂਬਰ, 2019 ਵਿੱਚ ਕੀਵ ਦੇ ਸੈਂਟਰ ਏਰੀਆ ਵਿੱਚ ਇੱਕ ਪ੍ਰੋਟੈਸਟ ਦੌਰਾਨ ਮਿਲੇ ਸਨ। ਸਵਿਆਟੋਸਲਾਵ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਹਨ। ਜਦੋਂ ਪੁੱਛਿਆ ਗਿਆ ਕਿ ਲੜਾਈ ਦੇ ਇਸ ਮਾਹੌਲ ਵਿੱਚ ਵਿਆਹ ਦਾ ਫੈਸਲਾ ਕਿਉਂ ਲਿਆ, ਤਾਂ ਇਸ ਕਪਲ ਨੇ ਕਿਹਾ ਕਿ ਕਿਉਂਕਿ ਸਾਨੂੰ ਨਹੀਂ ਪਤਾ ਕਿ ਸਾਡਾ ਭਵਿੱਖ ਕੀ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਸ ਲਵ ਕਪਲ ਨੇ ਪਿਛਲੇ ਸਾਲ 6 ਮਈ ਨੂੰ ਮੈਰਿਜ ਕਰਨ ਦਾ ਐਲਾਨ ਕੀਤਾ ਸੀ। ਅਰਿਏਵਾ ਨੇ ਕਿਹਾ ਕਿ ਅਸੀਂ ਬਹੁਤ ਖੂਬਸੂਰਤ ਮਾਹੌਲ ਵਿੱਚ ਵਿਆਹ ਕਰਨ ਦੀ ਪਲਾਨਿੰਗ ਕੀਤੀ ਸੀ, ਪਰ ਰੂਸ ਵੱਲੋਂ ਵੀਰਵਾਰ ਨੂੰ ਜੰਗ ਦੇ ਐਲਾਨ ਨੇ ਸਭ ਕੁਝ ਬਦਲ ਕੇ ਰਖ ਦਿੱਤਾ। ਅਸੀਂ
ਅੱਗੇ ਦੀ ਪਲਾਨਿੰਗ ਪੁੱਛਣ ‘ਤੇ ਅਰਿਏਵਾ ਨੇ ਕਿਹਾ ਕਿ ਹਾਲਾਤ ਬਹੁਤ ਖਰਾਬ ਹਨ। ਅਸੀਂ ਆਪਣੇ ਦੇਸ਼ ਲਈ ਲੜਨ ਜਾ ਰਹੇ ਹਾਂ। ਅਸੀਂ ਸ਼ਾਇਦ ਮਰ ਵੀ ਸਕਦੇ ਹਾਂ। ਇਸੇ ਕਰਕੇ ਅਸੀਂ ਅਜਿਹਾ ਕੁਝ ਹੋਣ ਤੋਂ ਪਹਿਲਾਂ ਇਕੱਠੇ ਰਹਿਣਾ ਚਾਹੁੰਦੇ ਸੀ। ਅਰਿਏਵਾ ਤੇ ਸਵਿਆਟੋਸਲਾਵ ਵੀਰਵਾਰ ਨੂੰ ਵਿਆਹ ਦੇ ਤੁਰੰਤ ਬਾਅਦ ਲੋਕ ਟੈਰਿਟੋਰੀਅਲ ਡਿਫੈਂਸ ਸੈਂਟਰ ਪਹੁੰਚ ਗਏ, ਜਿਥੇ ਉਹ ਆਪਣੇ ਦੇਸ਼ ਨੂੰ ਬਚਾਉਣ ਲਈ ਚੱਲ ਰਹੀਆਂ ਕੋਸ਼ਿਸ਼ਾਂ ਨਾਲ ਜੁੜ ਗਏ।