ਲੁਧਿਆਣਾ ‘ਚ ਭਾਰੀ ਮੀਂਹ ਕਾਰਨ ਕੋਟਮੰਗਲ ਇਲਾਕੇ ‘ਚ ਟਿਊਬਵੈੱਲ ‘ਤੇ ਪਿਆ ਲੋਹੇ ਦਾ ਸ਼ੈੱਡ ਡਿੱਗ ਗਿਆ। ਹੇਠਾਂ ਦੱਬਣ ਕਾਰਨ ਕਰੀਬ 5 ਲੋਕ ਜ਼ਖਮੀ ਹੋ ਗਏ। ਆਸਪਾਸ ਦੇ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਬਾਹਰ ਕੱਢਿਆ। ਇਸ ਤੋਂ ਇਲਾਵਾ ਸ਼ੈੱਡ ਹੇਠਾਂ ਖੜ੍ਹੇ ਟਰੈਕਟਰ ਅਤੇ ਬਾਈਕ ਵੀ ਨੁਕਸਾਨੇ ਗਏ ਹਨ। ਇਸ ਦੇ ਨਾਲ ਹੀ ਮੀਂਹ ਕਾਰਨ ਜਨਤਾ ਨਗਰ ਦੀ ਸੜਕ ਧਸ ਗਈ।
2 ਘੰਟੇ ਦੀ ਬਾਰਿਸ਼ ਨੇ ਮਹਾਨਗਰ ਨੂੰ ਜਲ-ਥਲ ਕਰ ਦਿੱਤਾ ਹੈ। ਭਾਰੀ ਮੀਂਹ ਕਾਰਨ ਰੇਲਵੇ ਸਟੇਸ਼ਨ ਦਾ ਸਟੇਸ਼ਨ ਜੀਆਰਪੀ ਵੀ ਪਾਣੀ ਵਿੱਚ ਡੁੱਬ ਗਿਆ। ਥਾਣੇ ਵਿੱਚ 2 ਤੋਂ 3 ਫੁੱਟ ਤੱਕ ਪਾਣੀ ਭਰ ਗਿਆ ਹੈ। ਥਾਣੇ ਦੀ ਇਮਾਰਤ ਪੁਰਾਣੀ ਹੈ, ਜਿਸ ਕਾਰਨ ਪੁਲਿਸ ਮੁਲਾਜ਼ਮਾਂ ਨੂੰ ਲੰਮੇ ਸਮੇਂ ਤੋਂ ਥਾਣੇ ਅੰਦਰ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੌੜਾ ਬਾਜ਼ਾਰ ਦੀਆਂ ਦੁਕਾਨਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ। ਦੁਕਾਨਦਾਰ ਰਾਜੂ ਨੇ ਦੱਸਿਆ ਕਿ ਪਾਣੀ ਭਰਨ ਕਾਰਨ ਅੱਜ ਸਾਰਾ ਦਿਨ ਕਾਰੋਬਾਰ ਠੱਪ ਰਹੇਗਾ। ਪਾਣੀ ਨਿਕਲਣ ਵਿੱਚ ਪੂਰਾ ਦਿਨ ਲੱਗ ਜਾਂਦਾ ਹੈ। ਮੀਂਹ ਨੇ ਨਿਗਮ ਦੀ ਪੋਲ ਖੋਲ੍ਹ ਦਿੱਤੇ ਹਨ।
ਇਹ ਵੀ ਪੜ੍ਹੋ : ਤੇਜ਼ ‘ਗੇਂਦ’ ਵਾਂਗ ਆਈਆਂ ਚੱਟਾਨਾਂ ਨੇ ਕਾਰਾਂ ਦਾ ਬਣਾਇਆ ਕਚੂੰਬਰ, 3 ਸੈਕੰਡ ‘ਚ ਗਈਆਂ 2 ਜਾਨਾਂ
ਦੁਕਾਨਦਾਰ ਗੁਰਸੇਵਕ ਨੇ ਦੱਸਿਆ ਕਿ ਸ਼ਿਵਾਲਾ ਰੋਡ, ਚੌੜੀ ਸੜਕ, ਚਾਵਲ ਬਾਜ਼ਾਰ, ਖਾਹ ਮੰਡੀ ਚੌਕ, ਡਵੀਜ਼ਨ ਨੰਬਰ ਤਿੰਨ, ਮਾਧੋਪੁਰੀ ਰੋਡ ਵਿੱਚ ਸੀਵਰੇਜ ਓਵਰਫਲੋ ਹੋ ਰਿਹਾ ਹੈ। ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪਾਣੀ ਭਰਨ ਕਾਰਨ ਦੁਕਾਨਦਾਰਾਂ ਨੇ ਅਜੇ ਤੱਕ ਆਪਣੀਆਂ ਦੁਕਾਨਾਂ ਵੀ ਨਹੀਂ ਖੋਲ੍ਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: