ludhiana Municipal Corporation on wastage: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਲੋਕ ਕੂੜੇ ਨੂੰ ਘਰਾਂ ਦੇ ਬਾਹਰ ਜਾ ਖਾਲੀ ਪਾਏ ਪਲਾਟ ‘ਚ ਸੁੱਟ ਦਿੰਦੇ ਹਨ। ਜਿਸ ਨਾਲ ਲੋਕਾਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਨਗਰ ਨਿਗਮ ਲੁਧਿਆਣਾ ਦੇ ਸਖਤ ਫੈਸਲਾ ਲੈਂਦੇ ਹੋਏ ਇਸ ਤੇ ਜੁਰਮਾਨਾ ਕਰਨ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਘਰ ਤੋਂ ਗਿਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਨਾ ਕਰਨ ਵਾਲਿਆਂ ਨੂੰ 250 ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਗੈਰ ਰਿਹਾਇਸ਼ੀ ਇਲਾਕਿਆਂ ‘ਚ ਕੂੜਾ ਅਲੱਗ-ਅਲੱਗ ਨਾ ਕਰਦੇ ਦੇਣ ਤੇ ਜੁਰਮਾਨਾ 1,000 ਰੁਪਏ ਵਸੂਲਿਆ ਜਾਵੇਗਾ।
ਦੂਜੇ ਪਾਸੇ ਨਗਰ ਨਿਗਮ ਨੇ ਹੁਣ ਸਖਤ ਕਾਰਵਾਈ ਕਰਨ ਦਾ ਇਕਰਾਰਨਾਮਾ ਤਿਆਰ ਕਰ ਲਿਆ ਹੈ। ਪੰਜਾਬ ਸਰਕਾਰ ਨੇ ਸਾਲਿਡ ਵੇਸਟ ਮੈਨਜਮੈਂਟ ਸੈਨੀਟੇਸ਼ਨ ਨਿਯਮ 2020 ਦੇ ਤਹਿਤ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਨਗਰ ਨਿਗਮ ਦਾ ਸਿਹਤ ਵਿਭਾਗ ਕਾਰਵਾਈ ਲਈ ਹੁਣ ਐਕਟਿਵ ਹੋ ਗਿਆ ਹੈ। ਇਸ ਤੋਂ ਇਲਾਵਾ ਜਨਤਕ ਥਾਵਾਂ ਤੇ ਕੂੜਾ ਸੁੱਟਣ ਵਾਲਿਆਂ ਨੂੰ ਵੀ 1,000 ਰੁਪਏ ਜੁਰਮਾਨਾ ਹੋਵੇਗਾ। ਦੂਜੇ ਪਾਸੇ ਵਿਆਹ, ਪਾਰਟੀ, ਪ੍ਰਦਰਸ਼ਨ ਅਤੇ ਮੇਲਿਆਂ ‘ਚ ਕੂੜਾ ਅਲੱਗ-ਅਲੱਗ ਨਾ ਰੱਖਣ ਤੇ 5,000 ਰੁਪਏ ਤੱਕ ਦਾ ਜੁਰਮਾਨੇ ਦਾ ਪ੍ਰਬੰਧ ਹੈ ਅਤੇ ਕਲੱਬ, ਸਿਨੇਮਾ ਹਾਲ ਅਤੇ ਮਲਟੀਪਲੈਕਸਰ ਆਦਿ ‘ਚ ਕੂੜਾ ਜਾਰੀ ਕੀਤੇ ਨਿਯਮਾਂ ਦੇ ਅਨੁਸਾਰ ਨਾ ਰੱਖਣ ਤੇ ਵੀ 5,000 ਰੁਪਏ ਜੁਰਮਾਨਾ ਦੇਣਾ ਹੋਵੇਗਾ।
ਇਸ ਤੋਂ ਇਲਾਵਾ ਉਦਯੋਗਿਕ ਇਕਾਈਆਂ ‘ਚ ਵੀ ਖੁੱਲ੍ਹੇ ‘ਚ ਕੂੜਾ ਜਮ੍ਹਾਂ ਕਰਨ ਤੇ 5,000 ਰੁਪਏ ਜੁਰਮਾਨਾ ਦੇਣਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਜੁਰਮਾਨਾ ਵਸੂਲਣ ਤੋਂ ਪਹਿਲਾਂ ਵਿਅਕਤੀ ਨੂੰ ਆਪਣੀ ਗ਼ਲਤੀ ਤੇ ਸਪਸ਼ਟੀਕਰਨ ਲਈ ਕਰੀਬ 3 ਦਿਨ ਦਾ ਸਮਾਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਖੁੱਲ੍ਹੇ ‘ਚ ਪੇਸ਼ਾਬ ਕਰਦਾ ਫੜ੍ਹਿਆ ਗਿਆ ਤਾਂ ਉਸਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਸਬੰਧੀ ਨਗਰ ਨਿਗਮ ਨੇ ਚਲਾਨ ਬੁੱਕ ਵੀ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਜਾਰੀ ਕਰ ਦਿੱਤੀ ਹੈ।
ਇਹ ਵੀ ਦੇਖੋ: ਅਕਾਲੀ ਦਲ ਤੇ ਪੁਲਸ ਦੀ ਜ਼ਬਰਦਸਤ ਝੜਪ, ਮਾਰੀਆਂ ਪਾਣੀ ਦੀਆਂ ਬੁਛਾੜਾਂ, ਸੁਖਬੀਰ ਨੂੰ ਚੁੱਕ ਕੇ ਲੈ ਗਈ ਪੁਲਸ