ਲੁਧਿਆਣਾ ਵਿੱਚ ਪੁਲਿਸ ਲਗਾਤਾਰ ਲੋਕਾਂ ਨੂੰ ਚਾਈਨਾ ਡੋਰ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਸ ਦੇ ਨਾਲ ਹੀ ਕਈ ਲੋਕਾਂ ਖਿਲਾਫ ਮਾਮਲੇ ਵੀ ਦਰਜ ਕੀਤੇ ਗਏ ਹਨ। ਪੁਲਿਸ ਨੇ ਹੁਣ ਇੱਕ ਅਨੋਖੀ ਪਹਿਲ ਕੀਤੀ ਹੈ। ਸਿਟੀ ਗਰਲ ਹੇਜ਼ਲ ਨੂੰ ਚਾਈਨਾ ਡੋਰ ਦੇ ਖਿਲਾਫ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਵਿਦਿਆਰਥਣ ਨੇ ਕਵਿਤਾ ਵੀ ਪੇਸ਼ ਕੀਤੀ।
ਬੱਚੀ ਨੇ ਦੱਸਿਆ ਕਿ ਉਸ ਨੂੰ ਪਤੰਗ ਉਡਾਉਣ ਦੀ ਰੁੱਤ ਆ ਗਈ ਹੈ। ਇਸ ਸਮੇਂ ਦੌਰਾਨ ਪਲਾਸਟਿਕ ਦੀ ਡੋਰ ਨਾਲ ਕਿੰਨੇ ਲੋਕਾਂ ਅਤੇ ਪੰਛੀਆਂ ਦੀ ਜਾਨ ਜਾਏਗੀ। ਸਾਡੀ ਪਤੰਗ ਉਡਾਉਣ ਦੀ ਖੁਸ਼ੀ ਕਿਸੇ ਪੰਛੀ ਜਾਂ ਮਨੁੱਖ ਦੀ ਜਾਨ ਨਹੀਂ ਲੈ ਸਕਦੀ। ਸਾਨੂੰ ਮਨੁੱਖਤਾ ਨੂੰ ਜਿਉਂਦਾ ਰੱਖਦੇ ਹੋਏ ਚਾਈਨਾ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ।
ਹੇਜ਼ਲ ਨੇ ਕਿਹਾ ਕਿ ਬੱਚਿਆਂ ਦੇ ਨਾਜ਼ੁਕ ਹੱਥਾਂ ‘ਚ ਵੀ ਕੱਚ ਫੜਾਇਆ ਜਾ ਰਿਹਾ ਹੈ। ਇਸ ਡੋਰ ਨਾਲ ਕਈ ਪੰਛੀ ਖਤਮ ਹੋ ਰਹੇ ਹਨ। ਪੰਜਾਬ ਪੁਲਿਸ ਦਾ ਸਾਥ ਦਿਓ, ਤਾਂ ਜੋ ਚਾਈਨਾ ਡੋਰ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਸਕੇ।
ਇਹ ਵੀ ਪੜ੍ਹੋ: ਪੰਛੀ ਨੂੰ ਬਚਾਉਣ ਲਈ ਟ੍ਰੈਫਿਕ ਪੁਲਿਸ ਵਾਲੇ ਦਾਅ ‘ਤੇ ਲਾਈ ਜਾਨ, ਚੜ੍ਹਿਆ ਹਾਈ ਰੇਂਜ ਟਾਵਰ ‘ਤੇ
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੱਲੋਂ ਵੀ ਪਲਾਸਟਿਕ ਡੋਰ ’ਤੇ ਪਾਬੰਦੀ ਲਾਉਣ ਲਈ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਹਫ਼ਤੇ ਪੁਲਿਸ ਦਾ ਉਦੇਸ਼ ਮਹਾਨਗਰ ਤੋਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਸਲਾਖਾਂ ਪਿੱਛੇ ਧੱਕਣਾ ਹੈ। ਪੁਲਿਸ ਇਸ ਹਫਤੇ ਪਲਾਸਟਿਕ ਡੋਰ ਵੇਚਣ ਵਾਲਿਆਂ ਖਿਲਾਫ ਵੱਡੀ ਕਾਰਵਾਈ ਕਰਨ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: