ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਸੰਗਠਨ ਨੂੰ ਮਜ਼ਬੂਤ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਖੁਦ ਜਥੇਬੰਦੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਪੰਜਾਬ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਪਠਾਨਕੋਟ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਪੰਜਾਬ ਆਏ ਸਨ।
ਖੜਗੇ ਦਾ ਪੰਜਾਬ ਦੌਰਾ ਇਸ ਲਈ ਵੀ ਅਹਿਮ ਹੈ, ਕਿਉਂਕਿ ਇੱਕ ਪਾਸੇ ਪੰਾਬ ਦੇ ਨੇਤਾ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਿਆਸੀ ਸਮਝੌਤਾ ਕਰਨ ਦੇ ਖਿਲਾਫ ਹੈ। ਦੂਜੇ ਪਾਸੇ, ਕਾਂਗਰਸ ਹਾਈਕਮਾਨ ਨੇ ਅਜੇ ਤੱਕ ਗਠੋੜ ਕਰਨ ਦੀ ਗੱਲ ਨੂੰ ਨਾ ਤਾਂ ਸਵੀਕਾਰ ਕੀਤਾ ਹੈ ਤੇ ਨਾ ਹੀ ਇਨਕਾਰ ਕੀਤਾ ਹੈ। ਆਈ.ਐੱਨ.ਡੀ.ਆਈ.ਏ. ਦੀ ਅਗਲੀ ਬੈਠਕ ਤੋਂ ਪਹਿਲਾਂ ਖੜਗੇ ਪੰਜਾਬ ਆ ਕੇ ਖੁਦ ਸੰਗਠਨ ਦੀ ਤਾਕਤ ਨੂੰ ਮਿੱਥਣਗੇ।
ਉਹ ਕਾਂਗਰਸ ਦੇ ਸੂਬਾ ਪੱਦਰ ਤੋਂ ਲੈ ਕੇ ਬਲਾਕ ਪੱਧਰ ਤੱਕ ਦੇ ਨੇਤਾਵਾਂ ਦੇ ਨਾਲ ਬੈਠਕ ਕਰਨਗੇ ਅਤੇ ਉਨ੍ਹਾਂ ਰਾਏ ਲੈਣਗੇ। ਕਾਂਗਰਸ ਨੇ 90 ਫੀਸਦੀ ਤੋਂ ਵੱਧ ਬਲਾਕ ਪੱਧਰ ਦੀ ਕਮੇਟੀ ਦਾ ਵਰੀ ਗਠਨ ਕਰ ਲਿਆ ਹੈ। ਪਾਰਟੀ ਮੰਨ ਰਹੀ ਹੈ ਕਿ ਇਸ ਬੈਠਕ ਵਿੱਚ ਸੂਬੇ ਦੇ 10 ਹਜ਼ਾਰ ਦੇ ਕਰੀਬ ਨੇਤਾ ਸ਼ਾਮਲ ਹੋਣਗੇ।
ਕਾਂਗਰਸ ਇਸ ਬੈਠਕ ਨੂੰ ਜਲੰਧਰ ਜਾਂ ਲੁਧਿਆਣਾ ਵਿੱਚ ਕਰਨ ਦਾ ਵਿਚਾਰ ਕਰ ਰਹੀ ਹੈ। ਫਿਲਹਾਲ ਇਸ ਦਾ ਆਖਰੀ ਫੈਸਲਾ ਚਾਰ ਜਨਵਰੀ ਨੂੰ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿ4ਚ ਹੋਣ ਵਾਲੀ ਬੈਠਕ ਵਿੱਚ ਲਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਗਠਜੋੜ ਕਰਨ ਜਾਂ ਨਾ ਕਰਨ ਦਾ ਫੈਸਲਾ ਲੈਣ ਤੋਂ ਪਹਿਲਾਂ ਜ਼ਮੀਨੀ ਪੱਧਰ ‘ਤੇ ਆਪਣੇ ਸੰਗਠਨ ਦੀ ਤਾਕਤ ਨੂੰ ਮਿੱਥਣਾ ਚਾਹੁੰਦੀ ਹੈ।
ਦੂਜੇ ਪਾਸੇ, ਇਸੇ ਰਾਹੀਂ ਲੋਕ ਸਭਾ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਦਾ ਵੀ ਪਤਾ ਲੱਗ ਸਕੇਗਾ। ਕਾਂਗਰਸ ਹਾਈਕਮਾਨ ਗਠਜੋੜ ਨੂੰ ਲੈ ਕੇ ਸੀਨੀਅਰ ਨੇਤਾਵਾਂ ਦੇ ਨਾਲ ਤਿੰਨ ਦੌਰ ਦੀ ਬੈਠਕ ਕਰ ਚੁੱਕੀ ਹੈ। ਪਹਿਲੇ ਦੌਰ ‘ਚ ਪੰਜਾਬ ਦੇ ਸੀਨੀਅਰ ਨੇਤਾ ਸ਼ਾਮਲ ਸਨ। ਦੂਜੇ ਦੌਰ ਵਿੱਚ ਸੀਨੀਅਰ ਨੇਤਾਵਾਂ ਤੋਂ ਇਲਾਵਾ ਪਾਰਟੀ ਦੇ ਸਾਂਸਦ ਸ਼ਾਮਲ ਸਨ। ਪਿਛਲੇ ਦਿਨੀਂ ਤਾਂ ਪੰਜਾਬ ਦੇ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਨਾਲ ਵੀ ਬੈਠਕ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਜਾਪਾਨ ‘ਚ ਭੂਚਾਲ ਨਾਲ 24 ਮੌ.ਤਾਂ, ਥਾਂ-ਥਾਂ ਅੱ.ਗ ਨਾਲ ਸੜੀਆਂ 200 ਇਮਾਰਤਾਂ, ਕਈ ਮਲਬੇ ਹੇਠਾਂ ਦਬੇ
ਇਨ੍ਹਾਂ ਬੈਠਕਾਂ ਵਿੱਚ ਜ਼ਿਆਦਾਤਰ ਨੇਤਾਵਾਂ ਨੇ ਗਠਜੋੜ ਖਿਲਾਫ ਸਟੈਂਡ ਲਿਆ। ਇਥੋਂ ਤੱਕ ਕਿ ਕਾਂਗਰਸ ਨੇਤਾਵਾਂ ਨੇ ਹਾਈਕਮਾਨ ਨੂੰ ਇਹ ਵੀ ਸਪੱਸ਼ਖਟ ਕਰ ਦਿੱਤਾ ਕਿ ਜੇ ਪਾਰਟੀ ਅਜਿਹਾ ਫੈਸਲਾ ਲੈਂਦੀ ਹੈ, ਤਾਂ ਇਸ ਨਾਲ ਨਾ ਸਿਰਫ ਪਾਰਟੀ ਨੂੰ ਨੁਕਸਾਨ ਹੋਵੇਗਾ ਸਗੋਂ ਕਈ ਨੇਤਾ ਪਾਰਟੀ ਛੱਡ ਜਾਂ ਘਰ ਬੈਠ ਸਕਦੇ ਹਨ।
ਕਾਂਗਰਸ ਨੇ ਹਾਲਾਂਕਿ ਅਜੇ ਤੱਕ ਗਠਜੋੜ ਨੂੰ ਲੈ ਕੇ ਕੋਈ ਆਖਰੀ ਫੈਸਲਾ ਨਹੀਂ ਲਿਆ ਹੈ। ਹੁਣ ਕਾਂਗਰਸ ਨੇ ਕੌਮੀ ਪ੍ਰਧਾਨ ਦਾ ਪੰਜਾਬ ਵਿੱਚ ਬਲਾਕ ਪੱਧਰ ਤੱਕ ਦੇ ਨੇਤਾਵਾਂ ਦੇ ਨਾਲ ਬੈਠਕ ਕਰਨ ਲਈ ਆਉਣਾ ਇਸ ਗੱਲ ਦੇ ਸੰਕੇਤ ਦੇ ਰਿਹਾ ਹੈ ਕਿ ਹਾਈਕਮਾਨ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਖੁਦ ਪਾਰਟੀ ਨੇਤਾਵਾਂ ਦੀਆਂ ਭਾਵਨਾਵਾਂ ਤੋਂ ਜਾਣੂ ਹੋਣਾ ਚਾਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”