ਪੈਕਡ ਅਤੇ ਪ੍ਰੋਸੈਸਡ ਭੋਜਨ ਕਿਸੇ ਵੀ ਤਰ੍ਹਾਂ ਨਹੀਂ ਖਾਣਾ ਚਾਹੀਦਾ। ਪਰ ਜੇਕਰ ਤੁਸੀਂ ਵੀ ਖਾਣ ਦੇ ਸ਼ੌਕੀਨ ਹੋ, ਤਾਂ ਇਸ ਵਿਅਕਤੀ ਵਰਗੀ ਗਲਤੀ ਨਾ ਕਰੋ। ਜਦੋਂ ਵੀ ਅਸੀਂ ਜਾਂ ਤੁਸੀਂ ਬਜ਼ਾਰ ਤੋਂ ਕੁਰਕੁਰੇ-ਚਿਪਸ ਖਰੀਦਦੇ ਹਾਂ, ਅਸੀਂ ਜ਼ਿਆਦਾਤਰ ਚਾਕੂ, ਕੈਂਚੀ ਜਾਂ ਦੰਦਾਂ ਨਾਲ ਪੈਕੇਟ ਖੋਲ੍ਹਦੇ ਹਾਂ। ਪਰ ਇੱਤ ਬੰਦੇ ਨੇ ਇਸ ਨੂੰ ਲਾਈਟਰ ਨਾਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਚਾਂ ਨਤੀਜਾ ਭਿਆਨਕ ਨਿਕਲਿਆ।
ਇਸ ਦੌਰਾਨ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਉਸ ਦੀ ਜਾਨ ਜੋਖਮ ਵਿੱਚ ਪੈ ਗਈ। ਅੱਗ ਨਾਲ ਵਿਅਕਤੀ ਦਾ 75 ਫੀਸਦੀ ਸਰੀਰ ਸੜ ਗਿਆ। ਆਓ ਜਾਣਦੇ ਹਾਂ ਇਹ ਕਿਵੇਂ ਹੋਇਆ?
ਰਿਪੋਰਟ ਮੁਤਾਬਕ ਮਾਮਲਾ ਜਾਰਜੀਆ ਦੇ ਡਾਲਟਨ ਸ਼ਹਿਰ ਦਾ ਹੈ। ਗੰਭੀਰ ਰੂਪ ਨਾਲ ਝੁਲਸੇ ਇਸ ਵਿਅਕਤੀ ਨੂੰ ਚਟਾਨੂਗਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਇਹ ਰਵਾਇਤੀ ਤਰੀਕੇ ਨਾਲ ਪੈਕੇਟ ਨੂੰ ਨਹੀਂ ਖੋਲ੍ਹ ਪਾਇਆ। ਇਸੇ ਲਈ ਉਸ ਨੇ ਲਾਈਟਰ ਦੀ ਵਰਤੋਂ ਕੀਤੀ। ਜਦੋਂ ਇਹ ਅੱਗ ਸੜਨ ਲੱਗਾ ਤਾਂ ਉਥੇ ਮੌਜੂਦ ਮਜ਼ਦੂਰਾਂ ਨੇ ਅੱਗ ਬੁਝਾਉਣ ਲਈ ਹੋਜ਼ਪਾਈਪ ਨਾਲ ਸਪ੍ਰੇਅ ਕੀਤਾ, ਇਸ ਨਾਲ ਛਾਲੇ ਹੋਰ ਡੂੰਘੇ ਹੋ ਗਏ।
ਇਹ ਵੀ ਪੜ੍ਹੋ : Whatsapp ਦੀ ਫ੍ਰੀ ਸੇਵਾ ਖ਼ਤਮ! ਹੁਣ ਵਰਤਣ ਲਈ ਖਰਚ ਕਰਨੇ ਪਊ ਪੈਸੇ, ਪੜ੍ਹੋ ਪੂਰੀ ਖ਼ਬਰ
ਅਮਰੀਕਾ ਵਿੱਚ, ਚਿਪਸ ਨੂੰ ਕਰਿਸਪਸ ਕਿਹਾ ਜਾਂਦਾ ਹੈ। ਇਸ ਵਿਚ ਕੁਝ ਅਜਿਹੇ ਪਦਾਰਥ ਹੁੰਦੇ ਹਨ ਜਿਸ ਕਾਰਨ ਇਹ ਬਹੁਤ ਜ਼ਿਆਦਾ ਜਲਣਸ਼ੀਲ ਹੋ ਜਾਂਦਾ ਹੈ। ਸਟਾਰਚ ਅਤੇ ਤੇਲ ਦੇ ਮਿਸ਼ਰਣ ਕਾਰਨ ਜੇ ਇਨ੍ਹਾਂ ਚਿਪਸ ਨੂੰ ਅੱਗ ਲਗਾਈ ਜਾਵੇ ਤਾਂ ਇਹ ਬੰਬ ਵਾਂਗ ਫਟ ਜਾਂਦੀਆਂ ਹਨ। ਇਸ ਲਈ ਕਿਸੇ ਨੂੰ ਗਲਤੀ ਨਾਲ ਵੀ ਚਿਪਸ ਦੇ ਪੈਕੇਟ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ। ਕੈਨੇਡਾ ਵਿੱਚ ਮਈ 2016 ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਜਦੋਂ ਦੋ ਨੌਜਵਾਨਾਂ ਨੇ ਸੁਪਰਮਾਰਕੀਟ ਵਿੱਚ ਦਾਖਲ ਹੋ ਕੇ ਆਲੂ ਦੇ ਚਿਪਸ ਦੇ ਬੈਗ ਨੂੰ ਅੱਗ ਲਗਾ ਦਿੱਤੀ। ਕੁਝ ਹੀ ਸਕਿੰਟਾਂ ‘ਚ ਅੱਗ ਇੰਨੀ ਫੈਲ ਗਈ ਕਿ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”