ਛੱਤੀਸਗੜ੍ਹ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਇਥੇ ਸੂਰਜਪੁਰ ਜ਼ਿਲ੍ਹੇ ਦੇ ਇੱਕ ਬੰਦੇ ਦੀ ਮੀਟ ਖਾਣ ਨਾਲ ਮੌਤ ਹੋ ਗਈ। ਨੌਜਵਾਨ ਦੀ ਜ਼ਿੱਦ ਕਾਰਨ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਸੁੱਖਣਾ ਪੂਰੀ ਕਰਨ ਤੋਂ ਬਾਅਦ ਬੰਦੇ ਨੇ ਆਪਣੇ ਇਸ਼ਟ ਅੱਗੇ ਇੱਕ ਬੱਕਰਾ ਚੜ੍ਹਾਇਆ, ਜਿਸ ਦੀ ਬਲੀ ਦੇਣ ਤੋਂ ਬਾਅਦ ਉਸ ਨੇ ਸਾਰੇ ਰਿਸ਼ਤੇਦਾਰਾਂ ਨੂੰ ਬੱਕਰੇ ਦਾ ਮਾਸ ਦਿੱਤਾ ਅਤੇ ਉਸ ਦਾ ਸਿਰ ਆਪਣੇ ਕੋਲ ਰੱਖਿਆ। ਇਸ ਦੌਰਾਨ ਬੰਦੇ ਨੇ ਕੱਚਾ ਬੱਕਰੇ ਦਾ ਮਾਸ ਖਾ ਲਿਆ ਅਤੇ ਉਸ ਦੀ ਜਾਨ ਚਲੀ ਗਈ। ਦੱਸਿਆ ਜਾਂਦਾ ਹੈ ਕਿ ਬੰਦੇ ਦੀ ਸਾਹ ਨਲੀ ਵਿੱਚ ਬੱਕਰੇ ਦੀ ਅੱਖ ਫਸ ਗਈ ਅਤੇ ਉਹ ਸਾਹ ਨਹੀਂ ਲੈ ਸਕਿਆ। ਇਸ ਕਾਰਨ ਉਸ ਦੀ ਮੌਤ ਹੋ ਗਈ।
ਦਰਅਸਲ ਸੂਰਜਪੁਰ ਦੇ ਮਦਨਪੁਰ ਪਿੰਡ ਦੇ ਰਹਿਣ ਵਾਲੇ 50 ਸਾਲਾਂ ਬਾਗੜ ਸਾਈਂ ਨੇ ਆਪਣੀ ਸੁੱਖਣਾ ਪੂਰੀ ਕਰਨ ਤੋਂ ਬਾਅਦ ਖੋਪਾ ਧਾਮ ਪਹੁੰਚ ਕੇ ਬੱਕਰੇ ਦੀ ਬਲੀ ਦਿੱਤੀ ਸੀ, ਜਿਸ ਤੋਂ ਬਾਅਦ ਉਹ ਬੱਕਰੇ ਦਾ ਮਾਸ ਲੈ ਕੇ ਘਰ ਪਹੁੰਚਿਆ। ਆਪਣੇ ਹੋਰ ਰਿਸ਼ਤੇਦਾਰਾਂ ਨੂੰ ਮੀਟ ਦਿੰਦੇ ਹੋਏ ਉਹ ਆਪਣੇ ਦੋਸਤਾਂ ਨਾਲ ਉਸ ਦਾ ਸਿਰ ਲੈ ਆਇਆ। ਇਸ ਦੌਰਾਨ ਆਪਣੇ ਦੋ ਦੋਸਤਾਂ ਨਾਲ ਸ਼ਰਾਬ ਪੀਣ ਦੀ ਯੋਜਨਾ ਬਣਾਈ ਅਤੇ ਤਿੰਨੋਂ ਸ਼ਰਾਬ ਪੀਣ ਲਈ ਸੂਰਜਪੁਰ ਪੁੱਜੇ। ਸ਼ਰਾਬ ਪੀ ਕੇ ਅਜਿਹਾ ਕੀ ਹੋਇਆ, ਮ੍ਰਿਤਕ ਦੇ ਦੋਸਤ ਵੀ ਹੈਰਾਨ ਹਨ।
ਜਾਣਕਾਰੀ ਮੁਤਾਬਕ ਸ਼ਰਾਬ ਦੀ ਪਾਰਟੀ ਕਰਨ ਤੋਂ ਬਾਅਦ ਤਿੰਨਾਂ ਦੋਸਤਾਂ ਵਿਚਾਲੇ ਬੱਕਰੇ ਦਾ ਸਿਰ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ। ਇਸ ਦੌਰਾਨ ਮ੍ਰਿਤਕ ਨੇ ਕੱਚਾ ਮਾਸ ਖਾਣ ਦੀ ਜ਼ਿੱਦ ਕੀਤੀ, ਜਿਸ ਲਈ ਦੋਸਤਾਂ ਨੇ ਉਸ ਨੂੰ ਅਜਿਹਾ ਨਾ ਕਰਨ ਲਈ ਕਿਹਾ। ਆਪਣੀ ਜ਼ਿੱਦ ਕਾਰਨ ਬਾਗਰ ਨੇ ਬੱਕਰੇ ਦੀ ਅੱਖ ਕੱਢ ਲਈ ਅਤੇ ਕੱਚੀ ਖਾਣ ਲੱਗ ਪਿਆ। ਦੱਸਿਆ ਜਾਂਦਾ ਹੈ ਕਿ ਅੱਖ ਉਸ ਦੇ ਗਲੇ ਵਿਚ ਫਸ ਗਈ ਅਤੇ ਸਾਹ ਨਾ ਲੈ ਸਕਣ ਕਰਕੇ ਉਸ ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ : ਕਲਿਯੁੱਗ ਦਾ ਸ਼ਰਵਣ ਕੁਮਾਰ! ਕਾਂਵੜ ‘ਚ ਇੱਕ ਪਾਸੇ ਬੁੱਢੀ ਮਾਂ ਦੂਜੇ ਪਾਸੇ ਗੰਗਾਜਲ ਲੈ ਕੇ ਨਿਕਲਿਆ ਯਾਤਰਾ ‘ਤੇ
ਬਾਗਰ ਨਾਲ ਸ਼ਾਮਲ ਹੋਏ ਉਸ ਦੇ ਦੋਸਤਾਂ ਨੇ ਦੱਸਿਆ ਕਿ ਬਾਗਰ ਦੇ ਗਲੇ ਵਿੱਚ ਬੱਕਰੀ ਦੀ ਅੱਖ ਫਸ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਪਾਣੀ ਪੀਣ ਲਈ ਵੀ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ। ਇਸ ਮਗਰੋਂ ਉਸ ਨੂੰ ਸਾਹ ਲੈਣ ‘ਚ ਕਾਫੀ ਦਿੱਕਤ ਆ ਰਹੀ ਸੀ ਅਤੇ ਦੇਖਦੇ ਹੀ ਦੇਖਦੇ ਉਸ ਦਾ ਦਮ ਘੁੱਟਣ ਲੱਗਾ। ਦੋਸਤਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: