ਅਬੋਹਰ ਵਿਚ ਇੱਕ ਬੰਦੇ ਨੇ ਪਤਨੀ ਤੋਂ ਤੰਗ ਆ ਕੇ ਖੌਫਨਾਕ ਕਦਮ ਚੁੱਕਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਮਲਾ ਆਰੀਆ ਨਗਰ ਤੋਂ ਸਾਹਮਣੇ ਆਇਆ ਹੈ, ਜਿਥੇ ਤਿੰਨ ਬੱਚਿਆਂ ਦੇ ਪਿਓ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕ ਦੀ ਪਤਨੀ ਦੇ ਖਿਲਾਫ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਵੀਨਾ ਪਤਨੀ ਰਾਜ ਕੁਮਾਰ ਵਾਸੀ ਆਰੀਆ ਨਗਰੀ ਗਲੀ ਨੰਬਰ 7 ਨੇ ਦੱਸਿਆ ਕਿ ਉਸ ਦੇ ਲੜਕੇ ਵਿੱਕੀ ਦਾ ਵਿਆਹ ਕੁਝ ਸਾਲ ਪਹਿਲਾਂ ਗਿੱਧਾ ਵਾਸੀ ਸ਼ਾਲੂ ਨਾਲ ਹੋਇਆ ਸੀ, ਜੋ ਉਸ ਦੇ ਲੜਕੇ ਨਾਲ ਅਕਸਰ ਲੜਾਈ-ਝਗੜਾ ਕਰਦੀ ਰਹਿੰਦੀ ਸੀ। ਬੀਤੇ ਦਿਨ ਵੀ ਉਸ ਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਬੱਚਿਆਂ ਨਾਲ ਆਪਣੇ ਪੇਕੇ ਚਲੀ ਗਈ ਸੀ। ਇਸ ਤੋਂ ਬਾਅਦ ਉਸ ਦੇ ਮੁੰਡੇ ਵਿੱਕੀ ਨੇ ਘਰ ‘ਚ ਰੱਖੀ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਵੀਨਾ ਨੇ ਦੱਸਿਆ ਕਿ ਵਿੱਕੀ ਦੇ ਪਿਤਾ ਦੀ ਵੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਵਿੱਕੀ ਹੀ ਉਸ ਦਾ ਇਕਲੌਤਾ ਸਹਾਰਾ ਸੀ ਜੋ ਮਜ਼ਦੂਰੀ ਕਰਕੇ ਘਰ ਦਾ ਸਾਰਾ ਖਰਚਾ ਚਲਾਉਂਦਾ ਸੀ। ਉਹ ਖੁਦ ਵੀ ਮਜ਼ਦੂਰੀ ਦਾ ਕੰਮ ਕਰਦੀ ਹੈ, ਜਦੋਂਕਿ ਵਿਆਹ ਤੋਂ ਬਾਅਦ ਵਿੱਕੀ ਅਤੇ ਉਸ ਦੀ ਪਤਨੀ ਸ਼ਾਲੂ ਦਾ ਅਕਸਰ ਝਗੜਾ ਰਹਿੰਦਾ ਸੀ ਅਤੇ ਉਹ ਕਈ ਵਾਰ ਆਪਣੇ ਪਤੀ ਨੂੰ ਧਮਕੀਆਂ ਵੀ ਦਿੰਦੀ ਸੀ।
ਇਹ ਵੀ ਪੜ੍ਹੋ : ‘ਮੇਰੀ ਮਾਂ ਬਹੁਤ ਬੀਮਾਰ ਰਹਿੰਦੀ ਏ… ਖਿਆਲ ਰਖਣਾ’, ਜੇਲ੍ਹ ਜਾਣ ਤੋਂ ਪਹਿਲਾਂ ਭਾਵੁਕ ਹੋਏ ਕੇਜਰੀਵਾਲ
ਇਸ ਤੋਂ ਦੁਖੀ ਉਸ ਦੇ ਮੁੰਡੇ ਵਿੱਕੀ ਨੇ ਖੁਦਕੁਸ਼ੀ ਕਰ ਲਈ। ਉਸ ਨੇ ਦੱਸਿਆ ਕਿ ਸ਼ਾਲੂ ਅਕਸਰ ਆਪਣੇ ਬੱਚਿਆਂ ਨੂੰ ਛੱਡ ਕੇ ਪੇਕੇ ਜਾਂਦੀ ਸੀ। ਉਸ ਨੇ ਹੀ ਵਿੱਕੀ ਦੇ ਬੱਚਿਆਂ ਨੂੰ ਪਾਲਿਆ ਹੈ। ਇਸ ਲਈ ਹੁਣ ਉਸ ਦੇ ਬੇਟੇ ਦੇ ਜਾਣ ਤੋਂ ਬਾਅਦ ਉਹ ਹੀ ਉਸ ਦਾ ਸਹਾਰਾ ਹਨ।
ਵੀਡੀਓ ਲਈ ਕਲਿੱਕ ਕਰੋ -: