AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਲਗਾਤਾਰ ਚਰਚਾ ‘ਚ ਹੈ। ਇਸ ਦੇ ਆਉਣ ਨਾਲ ਮਨੁੱਖ ਦੀ ਮਿਹਨਤ ਪੂਰੀ ਤਰ੍ਹਾਂ ਅੱਧੀ ਰਹਿ ਗਈ ਹੈ। ਕੁੱਲ ਮਿਲਾ ਕੇ ਇੰਝ ਜਾਪਦਾ ਹੈ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਹਰ ਮੁਸ਼ਕਿਲ ਆਸਾਨ ਹੋਣ ਜਾ ਰਹੀ ਹੈ। ਕਈ ਦਿੱਗਜ ਲੋਕ ਏਆਈ ਦੀ ਦੁਰਵਰਤੋਂ ਬਾਰੇ ਲਗਾਤਾਰ ਸੁਚੇਤ ਕਰ ਰਹੇ ਹਨ, ਪਰ ਫਿਰ ਵੀ ਅੱਜ ਦੇ ਸਮੇਂ ਵਿੱਚ ਲੋਕ ਇਸ ਦੀ ਬਹੁਤ ਜ਼ਿਆਦਾ ਵਰਤੋਂ ਕਰ ਰਹੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਆਸਾਨ ਬਣਾ ਰਹੇ ਹਨ। ਅਜਿਹੀ ਹੀ ਇੱਕ ਕਹਾਣੀ ਪਿਛਲੇ ਦਿਨੀਂ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਮੁੰਡੇ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਚੈਟਜੀਪੀਟੀ ਦਾ ਇਸਤੇਮਾਲ ਕੁੜੀ ਨੂੰ ਪਟਾਉਣ ਲਈ ਕੀਤਾ ਹੋਵੇ।
ਮਾਮਲਾ ਰੂਸ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇੱਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੀ ਪਤਨੀ ਨੂੰ AI ਰਾਹੀਂ ਲੱਭਿਆ। ਇਹ ਗੱਲ ਤੁਹਾਨੂੰ ਅਜੀਬ ਲੱਗ ਸਕਦੀ ਹੈ ਪਰ ਇਹ ਪੂਰੀ ਤਰ੍ਹਾਂ ਸੱਚ ਹੈ। ਰੂਸੀ ਸਮਾਚਾਰ ਏਜੰਸੀ ਆਰਆਈਏ ਨੋਵੋਸਤੀ ਮੁਤਾਬਕ 23 ਸਾਲ ਦੇ ਸਾਫਟਵੇਅਰ ਡਿਵੈਲਪਰ ਅਲੈਗਜ਼ੈਂਡਰ ਜ਼ਹਾਡਨ ਨੇ ਟਿੰਡਰ ਵਰਗੀਆਂ ਡੇਟਿੰਗ ਐਪਸ ‘ਤੇ ਚੈਟਜੀਪੀਟੀ ਅਤੇ ਹੋਰ ਕਈ ਏਆਈ ਬੋਟਸ ਦੀ ਵਰਤੋਂ ਕੀਤੀ, ਤਾਂ ਜੋ ਉਹ ਆਪਣੇ ਵਰਗੀ ਪਤਨੀ ਲੱਭ ਸਕੇ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਾਡਾਨ ਨੇ ਕਿਹਾ ਕਿ ਉ ਨੇ ਇਨ੍ਹਾਂ ਬਾਟਸ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਕਿ ਸਾਹਮਣੇ ਵਾਲੇ ਨੂੰ ਲੱਗੇ ਹੀ ਨਹੀਂ ਕਿ ਕੋਈ ਟੈਕਨਾਲੋਜੀ ਕੰਮ ਕਰ ਰਹੀ ਹੈ। ਇਸ ਦੀ ਮਦਦ ਨਾਲ ਬਾਟਸ ਨੇ ਸਭ ਤੋਂ ਪਹਿਲਾਂ 500 ਤੋਂ ਵੱਧ ਕੁੜੀਆਂ ਨੂੰ ਸ਼ਾਰਟਲਿਸਟ ਕੀਤਾ। ਇਸ ਤੋਂ ਬਾਅਦ ਉਨ੍ਹਾਂ ‘ਤੇ ਵੀ ਕੁਝ ਫਿਲਟਰ ਲਾਏ ਗਏ ਅਤੇ ਫਿਰ 50 ਕੁੜੀਆਂ ਰਹਿ ਗਈਆਂ, ਜਿਸ ਮਗਰੋਂ ਮੈਂ ਉਸ ਨਾ ਪਰਸਨਲ ਲੈਵਲ ‘ਤੇ ਗੱਲ ਕੀਤੀ ਅਤੇ ਫਿਰ ਮੈਂ ਕਰੀਨਾ ਨਾਂ ਦੀ ਔਰਤ ਨੂੰ ਸਿਲੈਕਟ ਕੀਤਾ, ਇਸ ਮਗਰੋਂ ਮੈਂ ਉਸ ਨਾਲ ਵਿਆਹ ਕਰ ਲਿਆ।
ਇਹ ਵੀ ਪੜ੍ਹੋ : ਕੀ ਹੈ ਸਰਵਾਈਕਲ ਕੈਂਸਰ ਨਾਲ ਮੌਤ! ਜਾਣੋ ਇਸ ਨਾਮੁਰਾਦ ਬੀਮਾਰੀ ਬਾਰੇ ਵਿਸਥਾਰ ਨਾਲ, ਲੱਛਣ ਤੇ ਬਚਾਅ
ਜਦਾਨ ਨੇ ਅੱਗੇ ਕਿਹਾ ਕਿ ਜਦੋਂ ਮੈਂ ਅਤੇ ਕਰੀਨਾ ਲਾਈਵ ਆਏ ਤਾਂ ਸਾਨੂੰ ਇਕ-ਦੂਜੇ ਨਾਲ ਗੱਲਬਾਤ ਕਰਨ ‘ਚ ਜ਼ਿਆਦਾ ਸਮੱਸਿਆ ਨਹੀਂ ਆਈ। ਜਿਵੇਂ ਹੀ ਮੈਂ ਉਸ ਨਾਲ ਗੱਲ ਕੀਤੀ, ਮੈਂ ਸਮਝ ਗਿਆ ਕਿ ਰੱਬ ਨੇ ਇਹ ਮੇਰੇ ਲਈ ਬਣਾਈ ਹੈ, ਇਸ ਤੋਂ ਬਾਅਦ ਮੈਂ ਉਸ ਨੂੰ ਪ੍ਰਪੋਜ਼ ਕੀਤਾ ਅਤੇ ਫਿਰ ਅਸੀਂ ਦੋਹਾਂ ਨੇ ਇਕ ਦੂਜੇ ਨਾਲ ਵਿਆਹ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ –