ਪੰਜਾਬ ਦੇ ਮਾਛੀਵਾੜਾ ਵਿੱਚ ਆਪਸੀ ਰੰਜਿਸ਼ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ 13 ਫਰਵਰੀ ਦੀ ਹੈ, ਜਦੋਂ ਨੌਜਵਾਨ ਪ੍ਰਦੀਪ ਕੁਮਾਰ ਤੇ ਉਸ ਦੇ ਸਾਥੀ ਅਮਿਤ ਕੁਮਾਰ ਉਤੇ ਰੰਜਿਸ਼ ਕਰਕੇ ਕਾਤਲਾਨਾ ਹਮਲਾ ਕਰ ਦਿੱਤਾ ਸੀ। ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ, ਜਿਥੇ ਜ਼ਖਮਾਂ ਦੀ ਤਾਬ ਨਾਲ ਝਲਦੇ ਹੋਏ ਪ੍ਰਦੀਪ ਨੇ ਦਮ ਤੋੜ ਦਿੱਤਾ।
ਇਸ ਮਾਮਲੇ ਵਿੱਚ 8 ਜਣਿਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਤਿੰਨ ‘ਤੇ ਨਾਂ ਉੱਤੇ ਅਤੇ ਬਾਕੀ ਅਣਪਛਾਤਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਅਮਿਤ ਕੁਮਾਰ ਨੇ ਮਾਛੀਵਾੜਾ ਪੁਲਿਸ ਕੋਲ ਦਰਜ ਕਰਾਏ ਬਿਆਨਾਂ ਵਿੱਚ ਦੱਸਿਆ ਕਿ ਉਹ ਤੇ ਪ੍ਰਦੀਪ ਗੱਡੀ ਵਿੱਚ ਵਾਪਸ ਆ ਰਹੇ ਸਨ ਕਿ 3 ਗੱਡੀਆਂ ਉਨ੍ਹਾਂ ਦਾ ਪਿੱਛਾ ਕਰਨ ਲੱਗ ਪਈਆਂ। ਜਾਨ ਬਚਾਉਣ ਲਈ ਉਨ੍ਹਾਂ ਗੱਡੀ ਭਜਾਈ ਤਾਂ ਗੱਡੀ ਖਤਾਨਾ ਵਿਚ ਪਲਟ ਗਈ। ਇਨ੍ਹਾਂ ਗੱਡੀਆਂ ਤੋਂ ਨੌਜਵਾਨ ਉਤਰ ਕੇ ਆਏ ਤੇ ਹਥਿਆਰਾਂ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਫਿਰ ਜ਼ਖਮੀ ਹਾਲਤ ਵਿੱਚ ਛੱਡ ਕੇ ਫਰਾਰ ਹੋ ਗਏ। ਇਸ ਦੌਰਾਨ ਪੁਲਿਸ ਅੜਿੱਕੇ ਦੋ ਹਮਲਾਵਰ ਚੜ੍ਹੇ। ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਚੱਲ ਰਹੀ ਹੈ।
ਇਹ ਵੀ ਪੜ੍ਹੋ : ‘ਮੈਨੂੰ ਮਾਣ ਏ ਜੋ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਹ ਕਿਸੇ ਨੇ ਨਹੀਂ ਕੀਤਾ’- ਹਰਸਿਮਰਤ ਬਾਦਲ ਬੋਲੇ
ਜਾਣਕਾਰੀ ਦਿੰਦਿਆਂ ਮਾਛੀਵਾੜਾ ਪੁਲਿਸ ਨੇ ਦੱਸਿਆ ਕਿ ਘਟਨਾ 13-14 ਫਰਵਰੀ ਰਾਤ ਦੀ ਹੈ। ਦੋਹਾਂ ਧਿਰਾਂ ਵਿੱਚ ਪਹਿਲਾਂ ਹੀ ਰੰਜਿਸ਼ ਚੱਲਦੀ ਸੀ। ਘਟਨਾ ਵਿਚ ਪ੍ਰਦੀਪ ਸਿੰਘ ਅਮਿਤ ਕੁਮਾਰ ਜ਼ਖਮੀ ਹੋਏ ਸਨ, ਜਿਸ ਤੋਂ ਬਾਅਦ ਸੈਕਸ਼ਨ 307, 325, 323 148-49 ਤਹਿਤ ਮਾਮਲਾ ਦਰਜ ਕੀਤਾ ਗਿਆ। ਪ੍ਰਦੀਪ ਸਿੰਘ ਦੀ ਕੱਲ੍ਹ ਮੌਤ ਮਗਰੋਂ ਧਾਰਾ 302 ਦਾ ਵਾਧਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਤੇ ਅਰੁਣ ਨਾਂ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਬਾਕੀਆਂ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਨੇ ਦੱਸਿਆ ਕਿ ਕੁਝ ਦੋਸ਼ੀਆਂ ‘ਤੇ ਨਸ਼ੇ ਦੇ ਪਰਚੇ ਵੀ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਅਨਸਰਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਬਦਮਾਸ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।