ਕਸ਼ਮੀਰ ਦੇ ਮੈਦਾਨੀ ਇਲਾਕਿਆਂ ‘ਚ ਬਰਫਬਾਰੀ ਤੋਂ ਬਾਅਦ ਦੇਸ਼ ਦੇ ਉੱਤਰੀ ਖੇਤਰ ‘ਚ ਸੀਤ ਲਹਿਰ ਤੇਜ਼ ਹੋ ਗਈ ਹੈ। ਇਨ੍ਹਾਂ ਸਾਰਿਆਂ ਵਿਚ ਲੋਕਾਂ ਨੂੰ ਨਹਾਉਣ ਵਿਚ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਕਈ ਲੋਕ ਠੰਡੇ ਪਾਣੀ ਨੂੰ ਗਰਮ ਕਰਨ ਲਈ ਵੱਖ-ਵੱਖ ਤਰਕੀਬਾਂ ਅਜ਼ਮਾਉਂਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਕੁਝ ਲੋਕ ਠੰਡ ਦੇ ਦਿਨਾਂ ਵਿਚ ਪਾਣੀ ਤੋਂ ਦੂਰੀ ਬਣਾ ਕੇ ਰੱਖਦੇ ਨਜ਼ਰ ਆ ਰਹੇ ਹਨ। ਫਿਲਹਾਲ ਇਨ੍ਹਾਂ ਸਾਰਿਆਂ ‘ਚ ਕੁਝ ਅਜਿਹੇ ਲੋਕ ਹਨ, ਜਿਨ੍ਹਾਂ ਦੇ ਕਾਰਨਾਮੇ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ।
ਦਰਅਸਲ, ਸਾਡੇ ਦੇਸ਼ ਵਿੱਚ ਸਿਰਫ 5 ਡਿਗਰੀ ਸੈਲਸੀਅਸ ਦੀ ਠੰਡ ਹੀ ਕੁਝ ਲੋਕਾਂ ਨੂੰ ਪਾਣੀ ਤੋਂ ਦੂਰ ਰਹਿਣ ਲਈ ਮਜਬੂਰ ਕਰਦੀ ਹੈ। ਇਸ ਦੇ ਨਾਲ ਹੀ ਰੂਸ ਦਾ ਇੱਕ ਸ਼ਹਿਰ ਆਪਣੇ ਬਰਫੀਲੇ ਤਾਪਮਾਨ ਲਈ ਜਾਣਿਆ ਜਾਂਦਾ ਹੈ। ਜਿਥੇ ਮਾਈਨਸ 50 ਡਿਗਰੀ ਦੀ ਠੰਢ ਵਿੱਚ ਵੀ ਲੋਕ ਜੰਮੀਆਂ ਝੀਲਾਂ ਵਿੱਚ ਨਹਾਉਂਦੇ ਨਜ਼ਰ ਆ ਰਹੇ ਹਨ। ਜਿਸ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਦੇ ਰੋਂਗਟੇ ਖੜ੍ਹੇ ਹੋ ਰਹੇ ਹਨ।
ਵੀਡੀਓ ‘ਚ ਨਜ਼ਰ ਆ ਰਹੇ ਵਿਅਕਤੀ ਦਾ ਨਾਂ ਨਿਕੋਲਾਈ ਦੱਸਿਆ ਜਾ ਰਿਹਾ ਹੈ। ਜੋ ਆਪਣੇ ਦਿਨ ਦੀ ਸ਼ੁਰੂਆਤ ਆਈਸ ਬਾਥ ਨਾਲ ਕਰਦੇ ਹਨ, ਜਿਸ ਕਾਰਨ ਉਹ 60 ਸਾਲ ਦੀ ਉਮਰ ਵਿੱਚ ਸਰੀਰਕ ਤੌਰ ‘ਤੇ ਮਜ਼ਬੂਤ ਹੈ ਅਤੇ ਕਦੇ ਬੀਮਾਰ ਨਹੀਂ ਹੁੰਦਾ।
ਜਾਣਕਾਰੀ ਅਨੁਸਾਰ ਯਾਕੁਤਸਕ ਪੂਰਬੀ ਸਾਇਬੇਰੀਆ ਵਿੱਚ ਲੇਨਾ ਨਦੀ ਉੱਤੇ ਇੱਕ ਰੂਸੀ ਬੰਦਰਗਾਹ ਵਾਲਾ ਸ਼ਹਿਰ ਹੈ, ਜਿਸ ਨੂੰ ਧਰਤੀ ਦੇ ਸਭ ਤੋਂ ਠੰਡੇ ਸ਼ਹਿਰਾਂ ਦਾ ਖਿਤਾਬ ਮਿਲਿਆ ਹੈ। ਇਥੇ ਆਮ ਤੌਰ ‘ਤੇ ਠੰਡ ਦੇ ਦਿਨਾਂ ‘ਚ ਪਾਰਾ ਮਾਈਨਸ 50 ਤੋਂ 70 ਡਿਗਰੀ ਤੱਕ ਡਿੱਗ ਜਾਂਦਾ ਹੈ। ਅਜਿਹੇ ‘ਚ ਸੋਸ਼ਲ ਮੀਡੀਆ ਯੂਜ਼ਰਸ ਇਕ ਵਿਅਕਤੀ ਨੂੰ ਜੰਮੀ ਹੋਈ ਝੀਲ ਖੋਦ ਕੇ ਉਸ ‘ਚ ਨਹਾਉਂਦੇ ਦੇਖ ਹੈਰਾਨ ਹੋ ਰਹੇ ਹਨ। ਫਿਲਹਾਲ ਇਸ ਵੀਡੀਓ ਨੇ ਸੋਸ਼ਲ ਮੀਡੀਆ ਯੂਜ਼ਰਸ ਨੂੰ ਠੰਡ ਵਿੱਚ ਨਹਾਉਣ ਲਈ ਜੋਸ਼ ਭਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
ਇਹ ਵੀ ਪੜ੍ਹੋ : ਰਾਹੁਲ ਦਾ ਸਾਥ ਦੇਣ ਪਹੁੰਚੇ ਸਾਬਕਾ CM ਚੰਨੀ, ਵਿਦੇਸ਼ੋਂ ਪਰਤਦੇ ਹੀ ‘ਭਾਰਤ ਜੋੜੋ ਯਾਤਰਾ’ ‘ਚ ਹੋਏ ਸ਼ਾਮਲ
ਯੂਟਿਊਬ ‘ਤੇ ਇਕ ਵੀਡੀਓ ਅੱਜਕਲ੍ਹ ਬਹੁਤ ਤੇਜ਼ੀ ਨਾਲ ਦੇਖਿਆ ਜਾ ਰਿਹਾ ਹੈ, ਜਿਸ ਵਿੱਚ ਇੱਕ ਵਿਅਕਤੀ ਯਾਕੁਤਸਕ ਵਿੱਚ ਇੱਕ ਜੰਮੀ ਹੋਈ ਝੀਲ ਵਿੱਚ ਮਾਈਨਸ 50 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਨਹਾਉਂਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਝੀਲ ਦਾ ਪਾਣੀ ਵੀ ਜੰਮਿਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਇਹ ਵਿਅਕਤੀ ਕੜਾਕੇ ਦੀ ਠੰਡ ‘ਚ ਬਰਫੀਲੇ ਪਾਣੀ ‘ਚ ਡੁਬਕੀ ਲਗਾਉਂਦੇ ਹੋਏ ਨਜ਼ਰ ਆ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: