ਦੁਨੀਆ ਵਿੱਚ ਲੋਕ ਕੁਝ ਵੱਖਰਾ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਕੋਈ ਨਹੁੰ ਵਧਾਉਂਦਾ ਹੈ ਅਤੇ ਕੋਈ ਸਿਰ, ਦਾੜ੍ਹੀ ਅਤੇ ਮੁੱਛਾਂ ‘ਤੇ ਵਾਲ ਉਗਾਉਣ ਦਾ ਰਿਕਾਰਡ ਬਣਾਉਦਾ ਹੈ ਪਰ ਇਕ ਭਾਰਤੀ ਵਿਅਕਤੀ ਨੇ ਹੱਥਾਂ-ਪੈਰਾਂ ਦੀ ਵਰਤੋਂ ਕੀਤੇ ਬਿਨਾਂ ਸਰੀਰ ਦੇ ਕਿਸੇ ਹੋਰ ਹਿੱਸੇ ਦੀ ਵਰਤੋਂ ਕਰਕੇ ਟਾਈਪ ਕਰਕੇ ਰਿਕਾਰਡ ਬਣਾਇਆ ਹੈ।
ਗਿਨੀਜ਼ ਵਰਲਡ ਰਿਕਾਰਡ ਦੇ ਮੁਤਾਬਕ ਇੱਕ ਭਾਰਤੀ ਬੰਦੇ ਨੇ ਆਪਣੀ ਨੱਕ ਨਾਲ ਸਭ ਤੋਂ ਤੇਜ਼ ਟਾਈਪ ਕਰਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਵਿਨੋਦ ਕੁਮਾਰ ਚੌਧਰੀ ਨਾਂ ਦੇ ਬੰਦੇ ਨੇ ਤਿੰਨ ਵਾਰ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਹਰ ਵਾਰ ਆਪਣਾ ਹੀ ਰਿਕਾਰਡ ਤੋੜ ਕੇ ਇਕ ਹੋਰ ਰਿਕਾਰਡ ਬਣਾਇਆ।
44 ਸਾਲਾ ਵਿਨੋਦ ਕੁਮਾਰ ਚੌਧਰੀ ਨੇ ਪਹਿਲੀ ਵਾਰ 2023 ਵਿੱਚ 27.80 ਸੈਕਿੰਡ ਵਿੱਚ ਨੱਕ ਨਾਲ ਟਾਈਪ ਕਰਨ ਦਾ ਰਿਕਾਰਡ ਬਣਾਇਆ ਸੀ। ਦੂਜੀ ਵਾਰ ਉਸ ਨੇ 26.73 ਸਕਿੰਟ ਦਾ ਸਮਾਂ ਲਿਆ ਸੀ। ਤੀਜੀ ਕੋਸ਼ਿਸ਼ ਵਿੱਚ ਵਿਨੋਦ ਨੇ ਇੱਕ ਵਾਰ ਫਿਰ ਆਪਣਾ ਰਿਕਾਰਡ ਤੋੜਿਆ ਅਤੇ 25.66 ਸਕਿੰਟਾਂ ਵਿੱਚ ਟਾਈਪਿੰਗ ਪੂਰੀ ਕੀਤੀ।
How quickly could you type the alphabet with your nose (with spaces)? India's Vinod Kumar Chaudhary did it in 26.73 seconds ⌨️👃 pic.twitter.com/IBt7vghVai
— Guinness World Records (@GWR) May 30, 2024
ਗਿਨੀਜ਼ ਵਰਲਡ ਰਿਕਾਰਡ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਨੋਦ ਆਪਣੀ ਨੱਕ ਨਾਲ ਕੀਬੋਰਡ ਦੇ ਬਟਨ ਦਬਾ ਰਹੇ ਹਨ ਅਤੇ ਏ ਤੋਂ ਜ਼ੈੱਡ ਤੱਕ ਅੰਗਰੇਜ਼ੀ ਦੇ ਅੱਖਰ ਟਾਈਪ ਕਰ ਰਹੇ ਹਨ। ਉਸ ਨੇ ਹਰੇਕ ਅੱਖਰ ਦੇ ਵਿਚਕਾਰ ਸਪੇਸ ਵੀ ਦਿੱਤੀ। ਵਿਨੋਦ ਦਾ ਕਹਿਣਾ ਹੈ ਕਿ ਉਸ ਦੇ ਰਿਕਾਰਡ ਤੋੜ ਕਾਰਨਾਮੇ ਕਰਕੇ ਉਸਨੂੰ “ਭਾਰਤ ਦਾ ਟਾਈਪਿੰਗ ਮੈਨ” ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਚੋਰੀ ਕਰਨ ਮਗਰੋਂ AC ਚਲਾ ਕੇ ਸੌਂ ਗਿਆ ਚੋਰ, ਸਵੇਰੇ ਪੁਲਿਸ ਵਾਲਿਆਂ ਨੇ ਕੀਤੀ Good Morning!
ਵਿਨੋਦ ਨੇ ਦੱਸਿਆ ਕਿ ਉਸਦਾ ਕੰਮ ਟਾਈਪਿੰਗ ਨਾਲ ਜੁੜਿਆ ਹੋਇਆ ਹੈ, ਇਸ ਲਈ ਉਸਨੇ ਇਸ ਦਿਸ਼ਾ ਵਿੱਚ ਰਿਕਾਰਡ ਬਣਾਉਣ ਦਾ ਫੈਸਲਾ ਕੀਤਾ ਅਤੇ ਅੱਜ ਉਸ ਦੇ ਕੋਲ ਬਹੁਤ ਸਾਰੇ ਰਿਕਾਰਡ ਹਨ। ਉਸ ਨੇ ਕਿਹਾ ਕਿ ਹਾਲਾਤ ਭਾਵੇਂ ਕੋਈ ਵੀ ਹੋਣ, ਸਾਨੂੰ ਆਪਣਾ ਕੰਮ ਪੂਰੀ ਲਗਨ ਨਾਲ ਕਰਨਾ ਚਾਹੀਦਾ ਹੈ, ਇਸ ਨਾਲ ਸਫਲਤਾ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -: