ਲਾੜਾ-ਲਾੜੀ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਈ ਵਾਰ ਲਾੜੀ ਦੀਆਂ ਸਹੇਲੀਆਂ ਅਜੀਬੋ-ਗਰੀਬ ਹਰਕਤਾਂ ਕਰਨ ਲੱਗ ਜਾਂਦੀਆਂ ਹਨ ਅਤੇ ਕਈ ਵਾਰ ਲਾੜੀ ਦੀਆਂ ਸਹੇਲੀਆਂ ਦਾ ਭੜਕਾਊ ਡਾਂਸ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਇਸ ਦੌਰਾਨ ਇਕ ਵੀਡੀਓ ਸਾਹਮਣੇ ਆਈ ਜਿਸ ਵਿਚ ਲਾੜਾ-ਲਾੜੀ ਆਪਣੇ ਵਿਆਹ ਵਾਲੇ ਦਿਨ ਸਟੇਜ ‘ਤੇ ਬੈਠੇ ਸਨ ਅਤੇ ਅਚਾਨਕ ਕੁਝ ਅਜਿਹਾ ਹੋ ਜਾਂਦਾ ਹੈ ਜਿਸ ਦਾ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਪਹਿਲਾਂ ਸਟੇਜ ‘ਤੇ ਜਾਂਦਾ ਹੈ ਅਤੇ ਉਸ ਦੀ ਫੋਟੋ ਕਲਿੱਕ ਕਰਦਾ ਹੈ ਅਤੇ ਫਿਰ ਲਾੜੀ ਨੂੰ ਤੋਹਫਾ ਦਿੰਦਾ ਹੈ। ਤੋਹਫ਼ਾ ਦੇਣ ਤੋਂ ਬਾਅਦ ਉਹ ਲਾੜੇ ‘ਤੇ ਹਮਲਾ ਕਰਦਾ ਹੈ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਲਾੜੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਕਿਉਂਕਿ ਉਸ ਦੇ ਸਿਰ ‘ਤੇ ਪੱਗ ਸੀ। ਹਾਲਾਂਕਿ ਚਾਕੂ ਦੇ ਹਮਲੇ ਕਾਰਨ ਉਸ ਦੇ ਸਿਰ ‘ਤੇ ਮਾਮੂਲੀ ਸੱਟਾਂ ਲੱਗੀਆਂ ਹਨ।
ਦੱਸ ਦੇਈਏ ਕਿ ਇਹ ਵੀਡੀਓ ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਰਸ਼ਮੀ ਥਾਣਾ ਖੇਤਰ ਦੇ ਉਂਚਾ ਪਿੰਡ ਦਾ ਹੈ, ਜਿੱਥੇ ਵਿਆਹ ਸਮਾਗਮ ਦੌਰਾਨ ਹਫੜਾ-ਦਫੜੀ ਮੱਚ ਗਈ। ਜਸ਼ਨ ਵਿਚਾਲੇ ਇੱਕ ਨੌਜਵਾਨ ਨੇ ਲਾੜੀ ਤੋਂ ਬਦਲਾ ਲੈਣ ਦੀ ਨੀਅਤ ਨਾਲ ਵੱਡਾ ਕਦਮ ਚੁੱਕਿਆ। ਲਾੜੀ ਇੱਕ ਸਰਕਾਰੀ ਸਕੂਲ ਵਿੱਚ ਟੀਚਰ ਹੈ ਅਤੇ ਦੋਸ਼ੀ ਦੋ ਸਾਲ ਪਹਿਲਾਂ ਉਸ ਨਾਲ ਸਕੂਲ ਵਿੱਚ ਕੰਮ ਵੀ ਕਰਦਾ ਸੀ। ਜਦੋਂ ਲਾੜਾ-ਲਾੜੀ ਸਾਰਿਆਂ ਦਾ ਆਸ਼ੀਰਵਾਦ ਲੈਣ ਲਈ ਸਟੇਜ ‘ਤੇ ਬੈਠੇ ਸਨ ਤਾਂ ਨੌਜਵਾਨ ਨੇ ਪਹਿਲਾਂ ਲਾੜੀ ਨੂੰ ਤੋਹਫਾ ਦਿੱਤਾ ਅਤੇ ਬਾਅਦ ‘ਚ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਰਾਤ 9 ਵਜੇ ਦੇ ਕਰੀਬ ਵਾਪਰੀ ਅਤੇ ਜਦੋਂ ਤੱਕ ਪੁਲਿਸ ਉੱਥੇ ਪਹੁੰਚੀ, ਨੌਜਵਾਨ ਉਥੋਂ ਫ਼ਰਾਰ ਹੋ ਚੁੱਕੇ ਸਨ।
ਇਹ ਵੀ ਪੜ੍ਹੋ : AI ਇਮੇਜ ਨੂੰ ਪਛਾਣਨਾ ਨਹੀਂ ਹੈ ਮੁਸ਼ਕਲ, ਇਹ ਚਾਰ ਟਿਪਸ ਯਾਦ ਕਰ ਲਓ
ਲਾੜੀ ਦੇ ਭਰਾ ਨੇ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਕਿ ਉਸਦੀ ਭੈਣ ਦੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਆਸ਼ੀਰਵਾਦ ਸਮਾਗਮ ਦੌਰਾਨ ਉਸ ਦੀ ਭੈਣ ਅਤੇ ਜੀਜਾ ਸਟੇਜ ‘ਤੇ ਬੈਠੇ ਸਨ। ਪਤਾ ਲੱਗਾ ਕਿ ਉਸ ਦੀ ਭੈਣ ਅਤੇ ਦੋਸ਼ੀ ਕਰੀਬ 2 ਸਾਲ ਪਹਿਲਾਂ ਸਰਕਾਰੀ ਹਾਇਰ ਸੈਕੰਡਰੀ ਸਕੂਲ ਮੰਡਪੀਆ ਵਿੱਚ ਇਕੱਠੇ ਕੰਮ ਕਰਦੇ ਸਨ। ਦੋਵਾਂ ਵਿਚਾਲੇ ਲੜਾਈ-ਝਗੜੇ ਕਾਰਨ ਦੋਸ਼ੀ ਨੌਜਵਾਨ ਪਰੇਸ਼ਾਨ ਸੀ।
ਵੀਡੀਓ ਲਈ ਕਲਿੱਕ ਕਰੋ -: