ਖੰਨਾ ਦੇ ਦੋਰਾਹਾ ਥਾਣੇ ਦੇ ਪਿੰਡ ਜੈਪੁਰਾ ਵਿੱਚ ਇੱਕ ਵਿਅਕਤੀ ਲਸਣ ਦੀ ਆੜ ਵਿੱਚ ਭੁੱਕੀ ਦੀ ਖੇਤੀ ਕਰ ਰਿਹਾ ਸੀ। ਮੁਖਬਰ ਦੀ ਸੂਚਨਾ ‘ਤੇ ਪੁਲਿਸ ਨੇ ਛਾਪਾ ਮਾਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮੌਕੇ ਤੋਂ ਸੱਤ ਕਿੱਲੋ ਭੁੱਕੀ ਬਰਾਮਦ ਹੋਈ। ਦੋਸ਼ੀ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਜੈਪੁਰਾ ਵਜੋਂ ਹੋਈ ਹੈ। ਉਸ ਖ਼ਿਲਾਫ਼ ਦੋਰਾਹਾ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਡੀਐਸਪੀ ਪਾਇਲ ਨਿਖਿਲ ਗਰਗ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਕੱਦੋਂ ਚੌਕ ਵਿੱਚ ਮੌਜੂਦ ਸੀ ਤਾਂ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਬਲਵਿੰਦਰ ਸਿੰਘ ਨੇ ਖੇਤਾਂ ਵਿੱਚ ਲਸਣ ਦੀ ਫ਼ਸਲ ਸਮੇਤ ਭੁੱਕੀ ਦੇ ਬੂਟੇ ਲਾਏ ਹੋਏ ਹਨ, ਜਿਸ ਤੋਂ ਭੁੱਕੀ ਚੂਰਾ ਪੋਸਕ ਅਤੇ ਅਫੀਮ ਤਿਆਰ ਕੀਤੀ ਜਾਂਦੀ ਹੈ। ਜਦੋਂ ਪੁਲਿਸ ਟੀਮ ਨੇ ਛਾਪਾ ਮਾਰਿਆ ਤਾਂ ਉਥੇ ਬੂਟੇ ਉੱਗੇ ਹੋਏ ਸਨ। ਪੁਲਿਸ ਨੇ ਮੌਕੇ ਤੋਂ 40 ਤੋਂ 45 ਪੌਦੇ ਬਰਾਮਦ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : BJP ਦੀ ਚੋਣ ਮੈਨੀਫੈਸਟੋ ਕਮੇਟੀ ਦਾ ਐਲਾਨ, ਰਾਜਨਾਥ ਸਿੰਘ ਬਣੇ ਪ੍ਰਧਾਨ, ਵੇਖੋ ਪੂਰੀ ਲਿਸਟ
ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਦੋਸ਼ੀ ਨੂੰ ਏਐਸਆਈ ਸਿਕੰਦਰ ਰਾਜ ਦੀ ਅਗਵਾਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਨੀਵਾਰ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਭੁੱਕੀ ਦੀ ਖੇਤੀ ਕਰਨ ਤੋਂ ਬਾਅਦ ਕੀ ਕਰਦਾ ਸੀ। ਉਹ ਇਸ ਨੂੰ ਆਪ ਖਾ ਲੈਂਦਾ ਸੀ ਜਾਂ ਵੇਚਦਾ ਸੀ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: