ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸੀ.ਆਈਏ ਸਟਾਫ ਅਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਯਾਤਰੀ ਤੋਂ ਕੈਸ਼ ਅਤੇ ਇੱਕ ਫਲਾਈਟ ਤੋਂ ਸੋਨਾ ਬਰਾਮਦ ਕੀਤਾ ਹੈ।
ਸੀਆਈਐਸਐਫ ਦੁਆਰਾ ਇੱਕ ਯਾਤਰੀ ਦੇ ਹੱਥ ਦੇ ਸਮਾਨ ਦੀ ਸੁਰੱਖਿਆ ਜਾਂਚ ਦੌਰਾਨ, ਐਕਸ-ਰੇ ਵਿੱਚ ਕਰੰਸੀ ਵਰਗੀਆਂ ਸ਼ੱਕੀ ਵਸਤੂਆਂ ਵੇਖੀਆਂ ਗਈਆਂ। ਯਾਤਰੀ ਨੂੰ ਅਗਲੀ ਕਾਰਵਾਈ ਲਈ ਕਸਟਮ ਸਟਾਫ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਚੈਕਿੰਗ ਦੌਰਾਨ ਵੱਖ-ਵੱਖ ਮੁੱਲਾਂ ਦੀ ਵਿਦੇਸ਼ੀ ਕਰੰਸੀ ਮਿਲੀ। ਯਾਤਰੀ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਫਲਾਈਟ ਏਆਈ-480 ਰਾਹੀਂ ਦਿੱਲੀ ਜਾਣਾ ਸੀ ਅਤੇ ਫਿਰ ਫਲਾਈਟ ਨੰਬਰ ਏਆਈ-161 ਰਾਹੀਂ UK ਜਾਣਾ ਸੀ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਕਤ ਯਾਤਰੀ ਤੋਂ ਕੁੱਲ 25,900 ਪੌਂਡ ਸਟਰਲਿੰਗ, ਜਿਸਦੀ ਕੀਮਤ 26,91,010/- ਰੁਪਏ ਹੈ ਬਰਾਮਦ ਕੀਤੀ ਗਈ। ਇਸ ਨੂੰ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਸੀ। ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।
ਇਹ ਵੀ ਪੜ੍ਹੋ : ਪਤੀ ਨੂੰ ਛੱਡ ਮਾਸੀ ਦੇ ਮੁੰਡੇ ਨਾਲ ਰਹਿਣਾ ਔਰਤ ਨੂੰ ਪਿਆ ਮਹਿੰਗਾ, ਔਰਤ ਗੁਆ ਬੈਠੀ ਜਾ/ਨ
ਇੱਕ ਹੋਰ ਮਾਮਲੇ ਵਿੱਚ 10.04.2024 ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ, ਸ਼ਾਰਜਾਹ ਤੋਂ ਆ ਰਹੀ ਇੰਡੀਗੋ ਦੀ ਉਡਾਣ ਨੰਬਰ 6E1428 ਦੀ ਤਲਾਸ਼ੀ ਦੌਰਾਨ, ਕਸਟਮ ਏਆਈਯੂ ਸਟਾਫ ਨੇ ਇੰਡੀਗੋ ਸਟਾਫ ਦੀ ਮਦਦ ਨਾਲ ਇੱਕ ਪੈਕਟ ਬਰਾਮਦ ਕੀਤਾ, ਜਿਸ ਵਿੱਚ ਸਲੇਟੀ ਰੰਗ ਦੀ ਚਿਪਕਣ ਵਾਲੀ ਟੇਪ ਵਿੱਚ ਲਪੇਟੇ ਸੋਨੇ ਦੇ 6 ਬਿਸਕੁਟ ਸਨ ਅਤੇ ਇੱਕ ਇਲੈਕਟ੍ਰਾਨਿਕ ਟਰੈਕਰ ਯੰਤਰ ਵੀ ਅੰਸ਼ਿਕ ਰੂਪ ਵਿੱਚ ਲਪੇਟਿਆ ਹੋਇਆ ਮਿਲਿਆ ਸੀ। ਇਹ ਬਰਾਮਦਗੀ ਜਹਾਜ਼ ਦੇ ਅੱਗੇ ਵਾਲੇ ਟਾਇਲਟ ਦੇ ਫਰਸ਼ ਤੋਂ ਕੀਤੀ ਗਈ ਸੀ ਅਤੇ ਉਕਤ ਪੈਕਟ ਨੂੰ ਸਿੰਕ ਏਰੀਆ ਦੇ ਹੇਠਾਂ ਲੁਕਾਇਆ ਗਿਆ ਸੀ। ਸੋਨੇ ਦੇ ਬਿਸਕੁਟਾਂ ਦਾ ਕੁੱਲ ਵਜ਼ਨ 700 ਗ੍ਰਾਮ ਪਾਇਆ ਗਿਆ। ਉਕਤ ਸੋਨੇ ਦੀ ਬਾਜ਼ਾਰੀ ਕੀਮਤ 51,45,000 ਰੁਪਏ ਹੈ। ਇਸ ਨੂੰ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਸੀ। ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।
ਵੀਡੀਓ ਲਈ ਕਲਿੱਕ ਕਰੋ -: