ਇਮੀਗ੍ਰੇਸ਼ਨ ਦਫਤਰ ‘ਚ ਕੰਮ ਕਰਦੇ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਇਮੀਗ੍ਰੇਸ਼ਨ ਦੇ ਮੈਨੇਜਰ ਨੇ ਪੀੜਤ ਪਰਿਵਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਸ ਦਾ ਇਸ ਖੁਦਕੁਸ਼ੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੇ ਕਿਹਾ ਕਿ ਇਸ ਦੇ ਉਲਟ ਮ੍ਰਿਤਕ ਨੇ ਸਾਡੀ ਇਮੀਗ੍ਰੇਸ਼ਨ ਕੰਪਨੀ ਦੇ ਨਾਂ ‘ਤੇ ਲੋਕਾਂ ਤੋਂ ਪੈਸੇ ਲਏ ਸਨ ਅਤੇ ਜਿਸ ਦੇ ਨਿਪਟਾਰੇ ਲਈ ਮੈਂ ਹੀ ਵਿਚੋਲਗੀ ਕਰ ਰਿਹਾ ਸੀ।
ਦੱਸ ਦੇਈਏ ਕਿ ਬੁੱਧਵਾਰ ਸਵੇਰੇ ਇੱਕ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਪੀੜਤਾ ਦੀ ਮਾਂ ਨੇ ਇਮੀਗ੍ਰੇਸ਼ਨ ਦਫਤਰ ਦੇ ਲੋਕਾਂ ਵੱਲੋਂ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਸੀ। ਮਾਂ ਨੇ ਦੱਸਿਆ ਕਿ ਪੁੱਤਰ ਇਮੀਗ੍ਰੇਸ਼ਨ ਦਫ਼ਤਰ ਵਿੱਚ ਕੰਮ ਕਰਦਾ ਸੀ। ਹਾਲਾਂਕਿ ਹੁਣ ਇਮੀਗ੍ਰੇਸ਼ਨ ਦਫ਼ਤਰ ਦਾ ਮਾਲਕ ਵੀ ਅੱਗੇ ਆ ਗਿਆ ਹੈ। ਮਾਲਕ ਨੇ ਉਪਰੋਕਤ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਪ੍ਰਭ ਇਮੀਗ੍ਰੇਸ਼ਨ ਦੇ ਮਾਲਕ ਜੋਬਨਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਵੀ ਇਸ ਘਟਨਾ ਬਾਰੇ ਹੁਣੇ ਪਤਾ ਲੱਗਾ ਹੈ, ਮੇਰਾ ਇਸ ਖੁਦਕੁਸ਼ੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੋਬਨਪ੍ਰੀਤ ਨੇ ਅੱਗੇ ਦੱਸਿਆ ਕਿ ਮ੍ਰਿਤਕ ਨੌਜਵਾਨ ਨੇ ਸਾਡੀ ਪ੍ਰਭ ਇਮੀਗ੍ਰੇਸ਼ਨ ਦੇ ਨਾਂ ‘ਤੇ ਲੋਕਾਂ ਤੋਂ 1 ਲੱਖ-1.5 ਲੱਖ ਰੁਪਏ ਲਏ ਸਨ, ਮੈਂ ਸਿਰਫ ਇਸ ਮਾਮਲੇ ਨੂੰ ਸੁਲਝਾਉਣ ਲਈ ਵਿਚੋਲੇ ਦਾ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ : ਜਲੰਧਰ : ਰਸਤਾ ਪੁਛਣ ਦੇ ਬਹਾਨੇ ਕੁੜੀ ਹੱਥੋਂ ਫੋਨ ਖੋਹ ਫਰਾਰ ਹੋਏ ਬਾਈਕ ਸਵਾਰ, ਘਟਨਾ CCTV ‘ਚ ਕੈਦ
ਉਸ ਨੇ ਕਿਹਾ ਕਿ ਦੂਜਾ ਮੇਰੇ ਕੋਲ ਲਏ ਸਬੂਤ ਦੇ ਤੌਰ ‘ਤੇ ਲਏ ਗਏ ਪੈਸਿਆਂ ਦੀਆਂ ਸਾਰੀਆਂ ਰਸੀਦਾਂ, ਆਨਲਾਈਨ ਭੁਗਤਾਨ ਦੇ ਸਕਰੀਨ ਸ਼ਾਟ ਹਨ, ਮੇਰਾ ਇਸ ਖੁਦਕੁਸ਼ੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: