ਮੈਟਰੋ ਮੈਨ ਵਜੋਂ ਜਾਣੇ ਜਾਂਦੇ ਈ. ਸ਼੍ਰੀਧਰਨ ਦਾ ਹਾਲ ਹੀ ਵਿੱਚ ਹੋਈਆਂ ਕੇਰਲ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸਿਆਸਤ ਤੋਂ ਮੋਹ ਭੰਗ ਹੋ ਗਿਆ। ਵੀਰਵਾਰ ਨੂੰ ਉਨ੍ਹਾਂ ਭਾਜਪਾ ਛੱਡਣ ਦਾ ਐਲਾਨ ਕਰ ਦਿੱਤਾ।
ਮੈਟਰੋ ਮੈਨ ਈ ਸ਼੍ਰੀਧਰਨ ਨੇ ਕਿਹਾ ਕਿ ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣਗੇ ਕਿ ਮੈਂ ਹੁਣ 90 ਸਾਲ ਦਾ ਹੋ ਗਿਆ ਹਾਂ। ਉਮਰ ਦੇ ਲਿਹਾਜ਼ ਨਾਲ ਮੈਂ ਆਪਣੀ ਜ਼ਿੰਦਗੀ ਦੇ ਉਪਰਲੇ ਪੜਾਅ ‘ਤੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਸਰਗਰਮ ਸਿਆਸਤ ਛੱਡ ਰਿਹਾ ਹਾਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਸਿਆਸਤ ਹੀ ਛੱਡ ਰਿਹਾ ਹਾਂ। ਮੈਨੂੰ ਵੀ ਚੋਣ ਹਾਰਨ ਦਾ ਦੁੱਖ ਹੈ।
ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਕਦੇ ਸਿਆਸਤਦਾਨ ਨਹੀਂ ਸੀ, ਨੌਕਰਸ਼ਾਹ ਸੀ। ਭਾਵੇਂ ਮੈਂ ਸਰਗਰਮ ਸਿਆਸਤ ਵਿੱਚ ਨਹੀਂ ਰਹਾਂਗਾ ਪਰ ਹਮੇਸ਼ਾ ਹੋਰ ਤਰੀਕਿਆਂ ਨਾਲ ਲੋਕਾਂ ਦੀ ਸੇਵਾ ਕਰਾਂਗਾ। ਮੇਰੇ ਤਿੰਨ ਟਰੱਸਟ ਹਨ, ਜਿਨ੍ਹਾਂ ਵਿੱਚ ਮੈਂ ਕੰਮ ਕਰਨਾ ਹੈ।
ਦਿੱਲੀ ਮੈਟਰੋ ਸਣੇ ਸੂਬੇ ਦੇ ਕਈ ਸ਼ਹਿਰਾਂ ਦੇ ਮੈਟਰੋ ਨੈੱਟਵਰਕ ਦਾ ਬਲੂਪ੍ਰਿੰਟ ਤਿਆਰ ਕਰਨ ਲਈ ਈ. ਸ਼੍ਰੀਧਰਨ ਨੂੰ ਮੈਟਰੋ ਮੈਨ ਦਾ ਨਾਂ ਦਿੱਤਾ ਗਿਆ ਸੀ। ਕੇਰਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਮੈਂਬਰੀ ਲਈ ਸੀ। ਉਨ੍ਹਾਂ ਨੂੰ ਕੇਰਲ ‘ਚ ਭਾਜਪਾ ਦੇ ਮੁੱਖ ਮੰਤਰੀ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਸ਼੍ਰੀਧਰਨ ਨੇ ਪਿਛਲੇ ਦਿਨੀਂ ਪਲੱਕੜ ਤੋਂ ਕੇਰਲ ਵਿਧਾਨ ਸਭਾ ਚੋਣਾਂ ਲੜੀਆਂ ਸਨ। ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਲੱਕੜ ਸੀਟ ‘ਤੇ ਕਾਂਗਰਸ ਦੇ ਸ਼ਫੀ ਪਾਰਮਬਿਲ ਨੇ ਭਾਜਪਾ ਦੇ ਈ. ਸ਼੍ਰੀਧਰਨ ਨੂੰ 3,859 ਵੋਟਾਂ ਨਾਲ ਹਰਾਇਆ। ਸ਼ਫੀ ਪਰਮਬਿਲ ਨੂੰ 54079 ਵੋਟਾਂ ਮਿਲੀਆਂ, ਜਦਕਿ ਭਾਜਪਾ ਉਮੀਦਵਾਰ ਈ. ਸ਼੍ਰੀਧਰਨ ਨੂੰ 50220 ਵੋਟਾਂ ਮਿਲੀਆਂ।
ਇਹ ਵੀ ਪੜ੍ਹੋ : ਦਿੱਲੀ ‘ਚ BJP ਹਾਈਕਮਾਨ ਨਾਲ ਮੁਲਾਕਾਤ ਵਿਚਾਲੇ ਕੈਪਟਨ ਨਾਲ ਜਾਣ ਨੂੰ ਤਿਆਰ 4 ਕਾਂਗਰਸੀ ਲੀਡਰ