ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ Z+ ਸੁਰੱਖਿਆ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਖਾਲਿਸਤਾਨੀ ਆਗੂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਲਿਆ ਗਿਆ ਹੈ।
CM ਮਾਨ ਨੂੰ ਹੁਣ ਦੇਸ਼ ਭਰ ‘ਚ Z+ ਸੁਰੱਖਿਆ ਮਿਲੇਗੀ। ਇਹ ਸੁਰੱਖਿਆ ਉਨ੍ਹਾਂ ਨੂੰ ਸੀਆਰਪੀਐਫ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੂੰ ਦੇਸ਼ ਭਰ ਵਿੱਚ ਸੀਆਰਪੀਐਫ ਦੁਆਰਾ Z+ ਸੁਰੱਖਿਆ ਕਵਰ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਕਿਸ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਜਾਂਦੀ ਹੈ, ਇਸ ਦਾ ਫੈਸਲ ਕੇਂਦਰ ਸਰਕਾਰ ਕਰਦੀ ਹੈ। ਖੁਫੀਆ ਵਿਭਾਗਾਂ ਵੱਲੋਂ ਹਾਸਲ ਸੂਚਨਾ ਦੇ ਆਧਾਰ ‘ਤੇ ਵੀਆਈਪੀਜ਼ ਨੂੰ ਜ਼ੈੱਡ ਪਲੱਸ ਅਤੇ ਹੋਰ ਕਿਸਮ ਦੀ ਸੁਰੱਖਿਆ ਦਿੱਤੀ ਜਾਂਦੀ ਹੈ। Z ਸੁਰੱਖਿਆ ਦੀਆਂ ਦੋ ਕਿਸਮਾਂ ਹਨ। ਇਕ ਜ਼ੈੱਡ ਪਲੱਸ ਅਤੇ ਦੂਜਾ ਜ਼ੈੱਡ ਸਕਿਓਰਿਟੀ। ਆਮ ਤੌਰ ‘ਤੇ ਕੇਂਦਰ ਦੇ ਵੱਡੇ ਮੰਤਰੀਆਂ ਅਤੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲਦੀ ਹੈ।
ਇਸ ਦੌਰਾਨ ਭਾਰਤ ਵਿੱਚ ਸੁਰੱਖਿਆ ਪ੍ਰਣਾਲੀ ਨੂੰ 4 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। Z ਪਲੱਸ (Z+), (ਉੱਚਤਮ ਪੱਧਰ); Z (ਜ਼ੈੱਡ), Y (ਵਾਈ) ਅਤੇ X (ਐਕਸ) ਸ਼੍ਰੇਣੀ। ਸਰਕਾਰ ਤੈਅ ਕਰ ਸਕਦੀ ਹੈ ਕਿ ਇਨ੍ਹਾਂ 4 ਸ਼੍ਰੇਣੀਆਂ ਵਿੱਚ ਕਿਸ ਨੂੰ ਕਿਸ ਪੱਧਰ ਦੀ ਸੁਰੱਖਿਆ ਦਿੱਤੀ ਜਾਵੇ। ਖਤਰੇ ਦੇ ਮੱਦੇਨਜ਼ਰ ਸਰਕਾਰ ਨੂੰ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੁੱਖ ਮੰਤਰੀ, ਕੇਂਦਰੀ ਮੰਤਰੀ, ਸੰਸਦ ਮੈਂਬਰ, ਵਿਧਾਇਕ, ਕੌਂਸਲਰ, ਨੌਕਰਸ਼ਾਹ, ਸਾਬਕਾ ਨੌਕਰਸ਼ਾਹ, ਜੱਜ, ਸਾਬਕਾ ਜੱਜ, ਵਪਾਰੀ, ਕ੍ਰਿਕਟਰ, ਫਿਲਮ ਕਲਾਕਾਰ, ਸਾਧੂ-ਸੰਤ ਜਾਂ ਆਮ ਨਾਗਰਿਕ ਕਿਸੇ ਨੂੰ ਵੀ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : 5 ਸਾਲ ਦੀ ਉਮਰ ’ਚ ਹਾਦਸੇ ਦੌਰਾਨ ਗਵਾਈ ਇੱਕ ਬਾਂਹ, ਹੁਣ UPSC ਪ੍ਰੀਖਿਆ ’ਚ ਹਾਸਿਲ ਕੀਤਾ 760ਵਾਂ ਰੈਂਕ
ਜ਼ੈੱਡ ਪਲੱਸ ਸੁਰੱਖਿਆ ਨੂੰ ਦੇਸ਼ ਦੀ ਦੂਜੀ ਸਭ ਤੋਂ ਵੱਡੀ ਸੁਰੱਖਿਆ ਮੰਨਿਆ ਜਾਂਦਾ ਹੈ। ਇਸ ਵਿੱਚ 36 ਸੁਰੱਖਿਆ ਕਰਮਚਾਰੀ ਹਨ। ਇਨ੍ਹਾਂ ‘ਚ 10 NSG (NSG) ਅਤੇ SPG (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) ਕਮਾਂਡੋ ਹਨ। ਨਾਲ ਹੀ ਕੁਝ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਇਸ ਵਿੱਚ ਇੰਡੋ ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਅਤੇ ਸੀਆਰਪੀਐਫ ਦੇ ਜਵਾਨ ਵੀ ਸੁਰੱਖਿਆ ਵਿੱਚ ਤਾਇਨਾਤ ਹਨ। ਇਸ ਸੁਰੱਖਿਆ ਵਿੱਚ ਪਹਿਲੇ ਸਰਕਲ ਦੀ ਜ਼ਿੰਮੇਵਾਰੀ ਐਨਐਸਜੀ ਦੀ ਹੈ ਜਦੋਂਕਿ ਦੂਜੀ ਪਰਤ ਐਸਪੀਜੀ ਕਮਾਂਡੋਜ਼ ਦੀ ਹੈ। ਇਸ ਦੇ ਨਾਲ, ਐਸਕਾਰਟਸ ਅਤੇ ਪਾਇਲਟ ਵਾਹਨ ਵੀ Z+ ਸੁਰੱਖਿਆ ਵਿੱਚ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: