ਹਰ ਕੋਈ ਚਾਹੁੰਦਾ ਹੈ ਕਿ ਉਸ ਕੋਲ ਬਹੁਤ ਸਾਰਾ ਪੈਸਾ ਹੋਵੇ ਤਾਂ ਜੋ ਉਹ ਆਰਾਮਦਾਇਕ ਜੀਵਨ ਬਤੀਤ ਕਰ ਸਕੇ ਅਤੇ ਆਪਣੇ ਬੱਚਿਆਂ ਨੂੰ ਉਜਵਲ ਭਵਿੱਖ ਦੇ ਸਕੇ। ਹਾਲਾਂਕਿ ਹਰ ਕਿਸੇ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ ਹੈ। ਕੁਝ ਹੀ ਲੋਕ ਹੁੰਦੇ ਹਨ ਜਿਨ੍ਹਾਂ ਦੀ ਕਿਸਮਤ ਵਿਚ ਅਮੀਰ ਬਣਨਾ ਹੁੰਦਾ ਹੈ ਅਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਅਮੀਰ ਬਣ ਜਾਂਦੇ ਹਨ। ਕੁਝ ਲੋਕ ਕਰੋੜਾਂ-ਅਰਬਾਂ ਦੀ ਲਾਟਰੀ ਜਿੱਤ ਲੈਂਦੇ ਹਨ ਜਦੋਂ ਕਿ ਕਈਆਂ ਨੂੰ ਕਿਤੋਂ ਨਾ ਕਿਤੋਂ ਖਜ਼ਾਨਾ ਮਿਲ ਜਾਂਦਾ ਹੈ, ਪਰ ਅੱਜ ਅਸੀਂ ਜਿਸ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ, ਉਸ ਨੇ ਨਾ ਤਾਂ ਕੋਈ ਲਾਟਰੀ ਜਿੱਤੀ ਹੈ ਅਤੇ ਨਾ ਹੀ ਉਸ ਨੂੰ ਕੋਈ ਖਜ਼ਾਨਾ ਮਿਲਿਆ ਹੈ, ਪਰ ਇੱਕ ਝਟਕੇ ‘ਚ ਉਹ ਜ਼ਰੂਰ ਅਰਬਾਂ-ਖਰਬਾਂ ਦਾ ਮਾਲਕ ਬਣਨ ਵਾਲਾ ਹੈ।
ਦਰਅਸਲ, ਮਸ਼ਹੂਰ ਹਰਮੇਸ ਫੈਸ਼ਨ ਹਾਊਸ ਦੇ ਵਾਰਸ ਨਿਕੋਲਸ ਪੁਏਚ ਨੇ ਹਾਲ ਹੀ ਵਿਚ ਆਪਣੇ ਸਾਬਕਾ ਮਾਲੀ ਨੂੰ ਕਾਨੂੰਨੀ ਤੌਰ ‘ਤੇ ਗੋਦ ਲੈਣ ਅਤੇ 11 ਬਿਲੀਅਨ ਡਾਲਰ ਯਾਨੀ 91 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਦੌਲਤ ਉਸ ਦੇ ਲਈ ਛੱਡਣ ਦੇ ਆਪਣੇ ਇਰਾਦੇ ਦਾ ਐਲਾਨ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਰਿਪੋਰਟ ਮੁਤਾਬਕ 81 ਸਾਲਾ ਪੁਏਚ ਨੇ ਵਿਆਹ ਨਹੀਂ ਕਰਵਾਇਆ ਹੈ ਅਤੇ ਉਸ ਨੇ ਪਹਿਲਾਂ ਤੋਂ ਕੋਈ ਬੱਚਾ ਗੋਦ ਨਹੀਂ ਲਿਆ ਹੈ। ਉਹ ਸਵਿਟਜ਼ਰਲੈਂਡ ਦੇ ਸਭ ਤੋਂ ਅਮੀਰ ਆਦਮੀਆਂ ਵਿੱਚ ਗਿਣਿਆ ਜਾਂਦਾ ਹੈ, ਜਿਸ ਦੀ ਕੁੱਲ ਜਾਇਦਾਦ 10.3 ਬਿਲੀਅਨ ਡਾਲਰ ਤੋਂ $11.4 ਬਿਲੀਅਨ ਦੇ ਵਿਚਕਾਰ ਹੈ।
ਲਗਜ਼ਰੀ ਗਰੁੱਪ LVMH ਵੱਲੋਂ 2014 ਵਿੱਚ ਹਰਮੇਸ ਵਿੱਚ ਇੱਕ ਅਹਿਮ ਹਿੱਸੇਦਾਰੀ ਦੀ ਪ੍ਰਾਪਤੀ ਤੋਂ ਬਾਅਦ ਆਪਣੇ ਪਰਿਵਾਰ ਨਾਲ ਬਾਹਰ ਜਾਣ ਦੇ ਬਾਵਜੂਦ ਪੁਏਚ ਕੋਲ ਅਜੇ ਵੀ 220 ਬਿਲੀਅਨ ਡਾਲਰ ਦੀ ਕੰਪਨੀ ਵਿੱਚ ਕਾਫੀ ਹਿੱਸੇਦਾਰੀ ਹੈ ਤੇ ਇਨ੍ਹਾਂ ਸਾਰੀਆਂ ਜਾਇਦਾਦਾਂ ਨੂੰ ਉਹ ਆਪਣੇ ਸਾਬਕਾ ਮਾਲੀ ਨੂੰ ਦੇਣਾ ਚਾਹੁੰਦਾ ਹੈ। ਉਸ ਦਾ ਮਾਲੀ ਇੱਕ ਮਾਮੂਲੀ ਮੋਰੱਕਨ ਪਰਿਵਾਰ ਤੋਂ ਹੈ। ਉਸ ਨੇ ਕਥਿਤ ਤੌਰ ‘ਤੇ ਸਪੇਨ ਦੀ ਇੱਕ ਔਰਤ ਨਾਲ ਵਿਾਹ ਕੀਤਾ ਹੈ ਤੇ ਉਸ ਦੇ ਦੋ ਬੱਚੇ ਵੀ ਹਨ।
ਇਹ ਵੀ ਪੜ੍ਹੋ : iPhone ਤੇ 15,000 ਰੁ. ਲਈ B-Pharmacy ਦੇ ਵਿਦਿਆਰਥੀ ਦਾ ਕਤ.ਲ, ਆਪਣੇ ਹੀ ਬਣੇ ‘ਕਾਤ.ਲ’
ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਿਕੋਲਸ ਪੁਏਚ ਨੇ ਆਪਣੇ ਸਾਬਕਾ ਮਾਲੀ ਨੂੰ ਗੋਦ ਲੈਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਸਵਿਟਜ਼ਰਲੈਂਡ ਵਿੱਚ ਇਹ ਥੋੜ੍ਹਾ ਮੁਸ਼ਕਲ ਕੰਮ ਹੈ। ਇੱਥੇ ਇੱਕ ਬਾਲਗ ਵਿਅਕਤੀ ਨੂੰ ਗੋਦ ਲੈਣਾ ਇੱਕ ਨਾਬਾਲਗ ਨੂੰ ਗੋਦ ਲੈਣ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੈ। ਇਸ ਦੇ ਲਈ ਕਈ ਪ੍ਰਕਿਰਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ। ਰਿਪੋਰਟਾਂ ਮੁਤਾਬਕ ਜੇਕਰ ਸਭ ਕੁਝ ਠੀਕ ਰਿਹਾ ਅਤੇ 51 ਸਾਲਾਂ ਮਾਲੀ ਪੁਏਚ ਦਾ ਇਕਲੌਤਾ ਵਾਰਸ ਬਣ ਜਾਂਦਾ ਹੈ ਤਾਂ ਉਸ ਨੂੰ 91 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਦੌਲਤ ਮਿਲ ਜਾਵੇਗੀ, ਯਾਨੀ ਉਹ ਇਕ ਵਾਰ ‘ਚ ਇੰਨੇ ਹੀ ਪੈਸੇ ਦਾ ਮਾਲਕ ਬਣ ਜਾਵੇਗਾ, ਜਿੰਨੇ ਕਿ ਵੱਡੇ ਬਿਜ਼ਨੈੱਸਮੈਨ ਵੀ ਆਪਣੀ ਪੂਰੀ ਜ਼ਿੰਦਗੀ ਵਿੱਚ ਕਮਾ ਨਹੀਂ ਸਕਣਗੇ।
ਵੀਡੀਓ ਲਈ ਕਲਿੱਕ ਕਰੋ : –